ਹੈਦਰਾਬਾਦ:ਨਵੇਂ ਲਵਬਰਡ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਸ਼ਨੀਵਾਰ ਨੂੰ ਨਿਰਮਾਤਾ ਰੀਆ ਕਪੂਰ ਦੇ ਘਰ ਦੇ ਬਾਹਰ ਇਕੱਠੇ ਹੋਏ। ਇਹ ਜੋੜਾ 5 ਮਾਰਚ ਨੂੰ ਵੀਰੇ ਦੀ ਵੈਡਿੰਗ ਨਿਰਮਾਤਾ ਦੇ 35 ਵੇਂ ਜਨਮਦਿਨ ਵਿੱਚ ਸ਼ਾਮਲ ਹੋਣ ਲਈ ਆਏ ਸੀ। ਦੱਸ ਦਈਏ ਕਿ ਇਹ ਜੋੜਾ ਕੁਝ ਨਰਾਜ਼ ਦਿਖਾਈ ਦੇ ਰਿਹਾ ਸੀ ਕਿਉਕਿ ਇਨ੍ਹਾਂ ਨੂੰ ਮੀਡੀਆ ਪ੍ਰਤੀ ਗੈਰ-ਜਵਾਬਦੇਹ ਅਤੇ ਅਰਜੁਨ ਦੁਆਰਾ ਹੱਥਾਂ ਨਾਲ ਆਪਣਾ ਚਿਹਰਾ ਢੱਕਦੇ ਦੇਖਿਆ ਗਿਆ।
ਜਿਵੇਂ ਹੀ ਸੋਸ਼ਲ ਮੀਡੀਆ 'ਤੇ ਪਾਪਰਾਜ਼ੀ ਨੇ ਤਸਵੀਰਾਂ ਅਤੇ ਵੀਡੀਓਜ਼ ਅਪਲੋਡ ਕੀਤੀਆਂ ਤਾਂ ਪ੍ਰਸ਼ੰਸਕਾਂ ਨੇ ਤੁਰੰਤ ਧਿਆਨ ਦਿੱਤਾ ਕਿ ਤਸਵੀਰਾਂ ਵਿੱਚ ਕੁਝ ਗਲਤ ਸੀ। ਜੋੜੇ ਦੇ ਜਨਤਕ ਰੂਪ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਕੁਝ ਸਵਾਲ ਆਉਣ ਲੱਗੇ ਕਿ ਦੋਵਾਂ ਵਿਚਕਾਰ ਸਭ ਕੁਝ ਠੀਕ ਹੈ। ਦੱਸ ਦਈਏ ਕਿ ਇਹ ਵੀਡੀਓ ਹੁਣ ਗਲਤਫਹਿਮੀ ਅਤੇ ਦਰਾਰ ਦੀਆਂ ਅਟਕਲਾਂ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਅਦਾਕਾਰਾਂ ਨੇ ਨਾ ਮੀਡੀਆ ਨੂੰ ਬੁਲਾਇਆ ਅਤੇ ਨਾ ਹੀ ਇੱਕ ਦੂਜੇ ਨਾਲ ਗੱਲ ਕਰਦੇ ਨਜ਼ਰ ਆਏ।
ਇੰਝ ਜਾਪਦਾ ਸੀ ਕਿ ਦੋਵਾਂ ਵਿਚਕਾਰ ਕੁਝ ਹੋਇਆ ਹੋਵੇ। ਇਸ ਵੀਡੀਓ 'ਤੇ ਕੁਝ ਹੀ ਸਮੇਂ ਵਿੱਚ ਹਜ਼ਾਰਾਂ ਵਿਯੂਜ਼ ਆ ਗਏ। ਦੱਸ ਦਈਏ ਕਿ ਇਹ ਜੋੜਾ ਇੱਕ ਪਾਰਟੀ ਲਈ ਆਇਆ ਸੀ ਪਰ ਖੁਸ਼ ਹੋਣ ਦੀ ਬਜਾਏ ਉਹ ਕਿਸੇ ਗੱਲ ਨੂੰ ਲੈ ਕੇ ਉਦਾਸ ਅਤੇ ਪਰੇਸ਼ਾਨ ਨਜ਼ਰ ਆਏ। ਇਸ ਵੀਡੀਓ ਥੱਲੇ ਪ੍ਰਸ਼ੰਸਕਾਂ ਦੀ ਪ੍ਰਤਿਕਿਰਿਆਵਾਂ ਵੀ ਦੇਖਣ ਨੂੰ ਮਿਲਿਆ। ਜਿਸ ਵਿੱਚ ਇੱਕ ਯੂਜ਼ਰ ਨੇ ਕੰਮੈਂਟ ਕੀਤਾ ਕਿ "ਉਹ ਫੋਟੋਆਂ ਨਹੀਂ ਖਿੱਚਣਾ ਚਾਹੁੰਦੇ, ਕਿਰਪਾ ਕਰਕੇ ਅਜਿਹਾ ਨਾ ਕਰੋ!" ਜੋੜੇ ਦਾ ਬਚਾਅ ਕਰਦੇ ਹੋਏ, ਇੱਕ ਪ੍ਰਸ਼ੰਸਕ ਨੇ ਲਿਖਿਆ, "ਉਹ ਥੱਕ ਗਏ ਹਨ, ਤੁਹਾਨੂੰ ਸਮਝਣਾ ਚਾਹੀਦਾ ਹੈ। ਹਰ ਚੀਜ਼ ਨੂੰ ਢੱਕਣ ਦੀ ਲੋੜ ਨਹੀਂ ਹੈ, ਠੀਕ ਹੈ?" ਇਕ ਹੋਰ ਯੂਜ਼ਰ ਨੇ ਲਿਖਿਆ, ''ਜੇਕਰ ਤੁਸੀਂ ਉਸ ਦੇ ਚਿਹਰੇ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਆਪਣਾ ਚਿਹਰਾ ਕਿਉਂ ਲੁਕਾਉਂਦੇ ਹੋ।'' ਇਸ ਵੀਡੀਓ ਨੂੰ ਦੇਖ ਕੁਝ ਪ੍ਰਸ਼ੰਸਕ ਇਸ ਜੋੜੇ ਦੀ ਸਾਇਡ ਲੈ ਰਹੇ ਹਨ ਤਾਂ ਕੁਝ ਇਨ੍ਹਾਂ ਨੂੰ ਗਲਤ ਕਹਿੰਦੇ ਹੋਏ ਵੀ ਨਜ਼ਰ ਆਏ।