ਹੈਦਰਾਬਾਦ:ਹਾਲ ਹੀ ਵਿੱਚ ਚੰਡੀਗੜ੍ਹ 'ਚ ਅਰਿਜੀਤ ਸਿੰਘ ਦਾ ਇੱਕ ਸੰਗੀਤ ਸਮਾਰੋਹ ਹੋਇਆ, ਜਿਸ 'ਚ ਅਦਾਕਾਰ ਰਣਵੀਰ ਕਪੂਰ ਵੀ ਮੌਜ਼ੂਦ ਸੀ। ਸੰਗੀਤ ਸਮਾਰੋਹ 'ਚ ਪਹੁੰਚ ਕੇ ਰਣਵੀਰ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਅਰਿਜੀਤ ਅਤੇ ਰਣਵੀਰ ਨੇ ਇਕੱਠੇ ਸਟੇਜ 'ਤੇ ਆ ਕੇ ਧੂੰਮ ਮਚਾ ਦਿੱਤੀ। ਅਰਿਜੀਤ ਨੇ ਫਿਲਮ 'ਐਨੀਮਲ' ਤੋਂ ਆਪਣਾ ਨਵਾਂ ਟ੍ਰੈਕ 'ਸਤਰੰਗਾ' ਗਾਇਆ, ਉਸ ਸਮੇਂ ਰਣਵੀਰ ਦੀ ਸਟੇਜ 'ਤੇ ਐਂਟਰੀ ਹੋਈ।
Arijit's Concert: ਅਰਿਜੀਤ ਸਿੰਘ ਦੇ ਸੰਗੀਤ ਸਮਾਰੋਹ 'ਚ ਰਣਬੀਰ ਕਪੂਰ ਨੇ 'ਚੰਨਾ ਮੇਰਿਆ' 'ਤੇ ਕੀਤਾ ਡਾਂਸ, ਸਟੇਜ 'ਤੇ ਇਸ ਖਾਸ ਪਲ ਨੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ - Film animal star cast
Ranbir Kapoor In Arijit's Concert: ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਸ਼ਨੀਵਾਰ ਰਾਤ ਚੰਡੀਗੜ੍ਹ 'ਚ ਗਾਇਕ ਅਰਿਜੀਤ ਸਿੰਘ ਦੇ ਸੰਗੀਤ ਸਮਾਰੋਹ 'ਚ ਸ਼ਾਮਲ ਹੋਏ। ਉਨ੍ਹਾਂ ਨੇ ਅਰਿਜੀਤ ਸਿੰਘ ਦੇ ਨਾਲ ਸਟੇਜ 'ਤੇ ਖੜ੍ਹੇ ਹੋ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸੰਗੀਤ ਸਮਾਰੋਹ 'ਚ ਅਰਿਜੀਤ ਸਿੰਘ ਨੇ ਫਿਲਮ 'ਐਨੀਮਲ' ਤੋਂ ਆਪਣਾ ਨਵਾਂ ਟ੍ਰੈਕ 'ਸਤਰੰਗਾ' ਗਾਇਆ ਅਤੇ ਰਣਵੀਰ ਨੂੰ ਅਰਿਜੀਤ ਦੇ ਗੀਤਾਂ 'ਤੇ ਡਾਂਸ ਕਰਦੇ ਹੋਏ ਦੇਖਿਆ ਗਿਆ।
By ETV Bharat Entertainment Team
Published : Nov 5, 2023, 11:20 AM IST
|Updated : Nov 5, 2023, 1:50 PM IST
'ਚੰਨਾ ਮੇਰਿਆ' ਗੀਤ 'ਤੇ ਰਣਵੀਰ ਕਪੂਰ ਨੇ ਕੀਤਾ ਡਾਂਸ: ਸਮਾਰੋਹ 'ਚ ਅਰਿਜੀਤ ਸਿੰਘ ਨੇ ਰਣਵੀਰ ਕਪੂਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਦਾ ਟ੍ਰੈਕ 'ਚੰਨਾ ਮੇਰਿਆ' ਗਾਇਆ, ਜਿਸ 'ਤੇ ਰਣਵੀਰ ਨੇ ਡਾਂਸ ਕੀਤਾ। ਅਰਿਜੀਤ ਅਤੇ ਰਣਵੀਰ ਨੇ ਪਹਿਲਾ ਕਈ ਟ੍ਰੈਕ 'ਤੇ ਇਕੱਠੇ ਕੰਮ ਕੀਤਾ ਹੈ। ਉਨ੍ਹਾਂ 'ਚ ਕੁਝ ਟ੍ਰੈਕ ਜਿਵੇਂ ਕਿ ਚੰਨਾ ਮੇਰਿਆ ਅਤੇ ਏ ਦਿਲ ਹੈ ਮੁਸ਼ਕਿਲ ਦਾ ਟਾਈਟਲ ਟ੍ਰੈਕ ਬ੍ਰਹਮਾਸਤਰ ਦਾ ਕੇਸਰਿਆ, ਰਾਏ ਦਾ ਸੂਰਜ ਡੁੱਬਾ ਹੈ, ਤਮਾਸ਼ਾ ਤੋਂ ਅਗਰ ਤੁਮ ਸਾਥ ਹੋ, ਜੇ ਜਵਾਨੀ ਹੈ ਦਿਵਾਨੀ ਤੋਂ ਦਿੱਲੀਵਾਲੀ ਗਰਲਫ੍ਰੈਂਡ ਅਤੇ ਇਲਾਹੀ, ਬਰਫ਼ੀ ਤੋਂ ਫਿਰ ਲੈ ਆਇਆ ਦਿਲ ਅਤੇ ਹੋਰ ਕਈ ਸਾਰੇ ਗੀਤ ਸ਼ਾਮਲ ਹਨ।
- Song Satranga Out: ਕਰਵਾ ਚੌਥ ਸਪੈਸ਼ਲ ਹੈ 'ਐਨੀਮਲ' ਦਾ 'ਸਤਰੰਗ' ਗੀਤ, ਰਣਬੀਰ ਕਪੂਰ-ਰਸ਼ਮਿਕਾ ਮੰਡਾਨਾ ਦੀ ਕੈਮਿਸਟਰੀ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
- Animal Teaser: ਰਣਬੀਰ ਕਪੂਰ ਦੇ ਨਵੇਂ ਲੁੱਕ ਨੇ ਵਧਾਇਆ ਪ੍ਰਸ਼ੰਸਕਾਂ ਦਾ ਉਤਸ਼ਾਹ, ਇਸ ਦਿਨ ਰਿਲੀਜ਼ ਹੋਵੇਗਾ ਫਿਲਮ ਦਾ ਟੀਜ਼ਰ
- Ranbir Kapoor And Sai Pallavi: ਰਾਮਾਇਣ 'ਚ ਮਾਤਾ ਸੀਤਾ ਦੀ ਸਾਦਗੀ ਨੂੰ ਪਰਦੇ 'ਤੇ ਲਿਆਏਗੀ ਸਾਈ ਪੱਲਵੀ, ਰਣਬੀਰ ਨਿਭਾਉਣਗੇ ਭਗਵਾਨ ਰਾਮ ਦਾ ਕਿਰਦਾਰ
ਰਣਵੀਰ ਕਪੂਰ ਨੇ ਦਰਸ਼ਕਾਂ ਨੂੰ ਕੀਤਾ ਹੈਰਾਨ:ਅਰਿਜੀਤ ਦੇ ਇਸ ਸ਼ਾਨਦਾਰ ਸੰਗੀਤ ਸਮਾਰੋਹ 'ਚ ਰਣਵੀਰ ਨੇ ਸਟੇਜ 'ਤੇ ਆ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸਟੇਜ 'ਤੇ ਐਂਟਰੀ ਕਰਦੇ ਹੀ ਰਣਵੀਰ ਨੇ ਅਰਿਜੀਤ ਦੇ ਪੈਰ ਛੂਹੇ। ਰਣਵੀਰ ਅਤੇ ਅਰਿਜੀਤ ਦੇ ਇਸ ਪਲ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਦੋਨਾਂ ਨੇ ਹਾਲ ਹੀ ਵਿੱਚ ਟ੍ਰੈਕ 'ਸਤਰੰਗਾ' 'ਤੇ ਇਕੱਠੇ ਕੰਮ ਕੀਤਾ ਹੈ। ਐਕਸ਼ਨ ਫਿਲਮ 'ਐਨੀਮਲ' ਨੂੰ ਦਰਸ਼ਕ ਪਸੰਦ ਕਰ ਰਹੇ ਹਨ। ਸੰਦੀਪ ਰੈਡੀ ਵੰਗਾ ਰੈੱਡੀ ਦੀ ਐਨੀਮਲ 'ਚ ਰਣਵੀਰ ਕਪੂਰ, ਰਸ਼ਮਿਕਾ, ਅਨਿਲ ਕਪੂਰ ਅਤੇ ਬੌਬੀ ਦਿਓਲ ਲੀਡ ਰੋਲ ਨਿਭਾ ਰਹੇ ਹਨ ਅਤੇ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ 'ਚ ਰਿਲੀਜ਼ ਹੋਵੇਗੀ।