ਮੁੰਬਈ (ਬਿਊਰੋ):ਫਿਲਮ 'ਆਸ਼ਿਕੀ 2' ਦੇ ਗੀਤ 'ਤੁਮ ਹੀ ਹੋ' ਨਾਲ ਸੰਗੀਤ ਦੀ ਦੁਨੀਆ 'ਚ ਡੈਬਿਊ ਕਰਨ ਵਾਲੇ ਗਾਇਕ ਅਰਿਜੀਤ ਸਿੰਘ ਦੇ ਪ੍ਰਸ਼ੰਸਕ ਦੇਰ ਰਾਤ ਤੋਂ ਹੀ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਸੰਦੇਸ਼ ਦੇ ਰਹੇ ਹਨ। ਆਪਣੀ ਰੁਮਾਂਟਿਕ ਅਤੇ ਸੁਰੀਲੀ ਆਵਾਜ਼ ਦੇ ਜਾਦੂ ਨਾਲ ਗਾਇਕ ਅਰਿਜੀਤ ਸਿੰਘ ਅੱਜ ਦੇਸ਼ ਅਤੇ ਦੁਨੀਆ ਵਿਚ ਆਪਣੇ ਲੱਖਾਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
ਔਖੇ ਸੰਘਰਸ਼ਾਂ ਰਾਹੀਂ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਵਾਲੇ ਅਰਿਜੀਤ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਵਾਲੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੇ ਗੀਤਾਂ ਨਾਲ ਬਹੁਤ ਹੀ ਵਿਲੱਖਣ ਤਰੀਕੇ ਨਾਲ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
ਪੱਛਮੀ ਬੰਗਾਲ ਵਿੱਚ ਜਨਮੇ ਅਰਿਜੀਤ ਸਿੰਘ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਦੀ ਮਾਂ ਬੰਗਾਲੀ ਸੀ, ਜਿਸ ਦੀ ਮੌਤ 2021 ਵਿਚ ਕੋਰੋਨਾ ਦੇ ਸਮੇਂ ਹੋਈ ਸੀ ਅਤੇ ਉਸਦੇ ਪਿਤਾ ਪੰਜਾਬੀ ਸਨ। ਜ਼ਿੰਦਗੀ 'ਚ ਕਈ ਅਸਫਲਤਾਵਾਂ ਦੇਖਣ ਤੋਂ ਬਾਅਦ ਅੱਜ ਲੋਕ ਅਰਿਜੀਤ ਸਿੰਘ ਦੇ ਗੀਤਾਂ 'ਤੇ ਨੱਚਣ ਲਈ ਮਜ਼ਬੂਰ ਹਨ।
ਦੱਸ ਦੇਈਏ ਕਿ ਅਰਿਜੀਤ ਸਿੰਘ ਨੂੰ ਸੰਗੀਤ ਦੀ ਦਾਤ ਵਿਰਸੇ ਵਿੱਚ ਮਿਲੀ ਹੈ। ਗਾਇਕ ਨੇ ਆਪਣੀ ਮਾਂ ਤੋਂ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਲਈ। ਉਸਦੀ ਦਾਦੀ, ਚਾਚੀ ਸਮੇਤ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਪੜ੍ਹੇ ਹੋਏ ਹਨ। ਇਸ ਤੋਂ ਬਾਅਦ ਗਾਇਕ ਨੇ ਤਬਲੇ ਤੋਂ ਇਲਾਵਾ ਪੱਛਮੀ ਅਤੇ ਭਾਰਤੀ ਸੰਗੀਤ, ਧੀਰੇਂਦਰ ਪ੍ਰਸਾਦ ਹਜ਼ਾਰੀ, ਰਾਜਿੰਦਰ ਪ੍ਰਸਾਦ ਹਜ਼ਾਰੀ ਅਤੇ ਬੀਰੇਂਦਰ ਪ੍ਰਸਾਦ ਹਜ਼ਾਰੀ ਵਰਗੇ ਸੰਗੀਤ ਦੇ ਮਾਹਰਾਂ ਤੋਂ ਰਾਬਿੰਦਰ ਸੰਗੀਤ ਸਮੇਤ ਕਈ ਸੰਗੀਤਕ ਸਾਜ਼ਾਂ ਦੀ ਸਿਖਲਾਈ ਲੈ ਕੇ ਸੰਗੀਤ ਦੀ ਦੁਨੀਆ ਵਿਚ ਤਰੱਕੀ ਕੀਤੀ।
'ਆਸ਼ਿਕੀ 2' ਲਈ ਮਿਥੁਨ ਦੁਆਰਾ ਲਿਖੇ ਗੀਤ 'ਤੁਮ ਹੀ ਹੋ...' ਨੇ ਅਰਿਜੀਤ ਸਿੰਘ ਨੂੰ ਸਟਾਰ ਬਣਾ ਦਿੱਤਾ। ਇਸ ਪਿਆਰ ਗੀਤ ਨੇ ਵੀ ਫਿਲਮ ਨੂੰ ਵੱਡੀ ਸਫਲਤਾ ਦਿੱਤੀ। ਇਹ ਉਦਾਸ ਪ੍ਰੇਮੀਆਂ ਲਈ ਇੱਕ ਮਸ਼ਹੂਰ ਗੀਤ ਬਣ ਗਿਆ।
ਤੁਹਾਨੂੰ ਦੱਸ ਦੇਈਏ ਕਿ ਅਰਿਜੀਤ ਸਿੰਘ ਬਾਲੀਵੁੱਡ ਗੀਤਾਂ ਦੇ ਮਾਮਲੇ ਵਿੱਚ ਅੱਜ ਭਾਰਤ ਦੇ ਸਭ ਤੋਂ ਮਸ਼ਹੂਰ ਪਲੇਬੈਕ ਗਾਇਕਾਂ ਵਿੱਚੋਂ ਇੱਕ ਹਨ। 2013 'ਚ 'ਆਸ਼ਿਕੀ 2' ਨਾਲ ਸੰਗੀਤ ਜਗਤ 'ਚ ਹਲਚਲ ਪੈਦਾ ਕਰਨ ਵਾਲੇ ਗਾਇਕ ਦੀ ਆਵਾਜ਼ ਅੱਜ ਹਰ ਘਰ 'ਚ ਪਹੁੰਚ ਚੁੱਕੀ ਹੈ। ਇੱਕ ਦਹਾਕੇ ਦੇ ਅੰਦਰ ਅਰਿਜੀਤ ਨੇ ਸ਼ਾਹਰੁਖ ਖਾਨ, ਰਣਵੀਰ ਕਪੂਰ, ਅਕਸ਼ੈ ਕੁਮਾਰ, ਰਣਵੀਰ ਸਿੰਘ ਸਮੇਤ ਇੰਡਸਟਰੀ ਦੇ ਕਈ ਚੋਟੀ ਦੇ ਸਿਤਾਰਿਆਂ ਲਈ ਗਾਇਆ। ਅਰਿਜੀਤ ਦੇ ਲਾਈਵ ਕੰਸਰਟ ਦੀ ਪੂਰੀ ਦੁਨੀਆ ਵਿੱਚ ਮੰਗ ਹੈ।
ਇਹ ਵੀ ਪੜ੍ਹੋ:Kisi Ka Bhai Kisi Ki Jaan Day 4 Collection: ਸੋਮਵਾਰ ਦੇ ਟੈਸਟ 'ਚ ਪਾਸ ਹੋਈ ਸਲਮਾਨ ਦੀ ਫਿਲਮ, ਚੌਥੇ ਦਿਨ ਕੀਤੀ ਤੂਫਾਨੀ ਕਮਾਈ