ਚੰਡੀਗੜ੍ਹ:ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਾਈਗਰ 3' ਦੇ ਟ੍ਰੇਲਰ ਨੇ ਪ੍ਰਸ਼ੰਸਕਾਂ ਅਤੇ ਆਲੋਚਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਹੁਣ ਅਦਾਕਾਰ (Arijit Singh And Salman Khan First Song) ਨੇ ਇਸ ਉਤਸ਼ਾਹ ਨੂੰ ਦੋਗੁਣਾ ਕਰ ਦਿੱਤਾ ਹੈ, ਕਿਉਂਕਿ ਅਦਾਕਾਰ ਨੇ ਆਪਣੀ ਫਿਲਮ ਦੇ ਗੀਤ 'ਲੇ ਕੇ ਪ੍ਰਭੂ ਕਾ ਨਾਮ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਇੱਕ ਚੀਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਇਹ ਹੈ ਕਿ ਇਸ ਗੀਤ ਨੂੰ ਗਾਇਕ ਅਰਿਜੀਤ ਸਿੰਘ ਗਾ ਰਹੇ ਹਨ।
ਜੀ ਹਾਂ...2014 ਵਿੱਚ ਇੱਕ ਜਨਤਕ ਝਗੜੇ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਅਤੇ ਅਦਾਕਾਰ ਸਲਮਾਨ ਖਾਨ ਵਿੱਚ ਸੁਲ੍ਹਾ ਹੋ ਗਈ ਹੈ। ਹਾਲ ਹੀ ਵਿੱਚ ਅਰਿਜੀਤ ਸਿੰਘ ਨੂੰ ਖਾਨ ਦੇ ਮੁੰਬਈ ਨਿਵਾਸ ਵਿੱਚ ਦੇਖਿਆ ਗਿਆ ਸੀ, ਜਿਸ ਨਾਲ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਭਵਿੱਖ ਦੇ ਪ੍ਰੋਜੈਕਟਾਂ 'ਤੇ ਸਹਿਯੋਗ ਕਰ ਸਕਦੇ ਹਨ।
- Nisha Bano: ਨਿਰਮਾਤਰੀ ਵਜੋਂ ਨਵੇਂ ਸਿਨੇਮਾ ਆਗਾਜ਼ ਵੱਲ ਵਧੀ ਅਦਾਕਾਰਾ ਨਿਸ਼ਾ ਬਾਨੋ, ਇਸ ਫਿਲਮ ਦਾ ਕੀਤਾ ਐਲਾਨ
- Wamiqa Gabbi Upcoming Film: ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਧੂੰਮਾਂ ਪਾ ਰਹੀ ਹੈ ਪੰਜਾਬੀ ਸਿਨੇਮਾ ਦੀ ਇਹ ਸੁੰਦਰੀ
- Film Ittan Da Ghar: ਨਿਰਦੇਸ਼ਕ ਤਾਜ ਨੇ ਕੀਤਾ ਆਪਣੀ ਨਵੀਂ ਫਿਲਮ 'ਇੱਟਾਂ ਦਾ ਘਰ' ਦਾ ਐਲਾਨ, ਨਿਸ਼ਾ ਬਾਨੋ ਅਤੇ ਬੱਬਲ ਰਾਏ ਸਮੇਤ ਇਹ ਅਦਾਕਾਰ ਆਉਣਗੇ ਨਜ਼ਰ