ਮੁੰਬਈ (ਬਿਊਰੋ): ਸਲਮਾਨ ਖਾਨ ਦੇ ਵੱਡੇ ਭਰਾ-ਅਦਾਕਾਰ ਅਰਬਾਜ਼ ਖਾਨ ਨੇ 24 ਦਸੰਬਰ ਨੂੰ ਆਪਣੀ ਪ੍ਰੇਮਿਕਾ ਸ਼ੂਰਾ ਖਾਨ ਨਾਲ ਵਿਆਹ ਕੀਤਾ ਹੈ। ਪ੍ਰਸ਼ੰਸਕ ਅਦਾਕਾਰ ਦੇ ਨਿੱਜੀ ਵਿਆਹ ਸਮਾਰੋਹ ਦੀ ਇੱਕ ਝਲਕ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਪ੍ਰਸ਼ੰਸਕਾਂ ਦੀ ਉਡੀਕ 'ਤੇ ਬਰੇਕ ਲਗਾਉਂਦੇ ਹੋਏ ਫਿਲਮ ਨਿਰਮਾਤਾ ਨੇ ਆਪਣੀ ਨਵੀਂ ਦੁਲਹਨ ਸ਼ੂਰਾ ਖਾਨ ਨਾਲ ਆਪਣੇ ਵਿਆਹ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦਾ ਵਿਆਹ ਅਰਬਾਜ਼ ਦੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਮੁੰਬਈ ਸਥਿਤ ਰਿਹਾਇਸ਼ 'ਤੇ ਹੋਇਆ, ਜਿਸ 'ਚ ਖਾਨ ਪਰਿਵਾਰ ਅਤੇ ਕੁਝ ਖਾਸ ਸੈਲੇਬਸ ਨੇ ਸ਼ਿਰਕਤ ਕੀਤੀ।
ਅਰਬਾਜ਼ ਖਾਨ ਅਤੇ ਸ਼ੂਰਾ ਖਾਨ ਆਪਣੇ ਨਿੱਜੀ ਵਿਆਹ ਦੀ ਝਲਕ ਦਿਖਾਉਣ ਲਈ ਇੰਸਟਾਗ੍ਰਾਮ 'ਤੇ ਗਏ। ਆਪਣੇ ਵਿਆਹ ਦੀ ਖਾਸ ਤਸਵੀਰ ਸ਼ੇਅਰ ਕਰਦੇ ਹੋਏ ਜੋੜੇ ਨੇ ਕੈਪਸ਼ਨ 'ਚ ਲਿਖਿਆ, 'ਮੇਰੇ ਪਿਆਰਿਆਂ ਦੀ ਮੌਜੂਦਗੀ 'ਚ ਮੈਂ ਅਤੇ ਮੇਰੇ ਜੀਵਨ ਭਰ ਦਾ ਪਿਆਰ ਅੱਜ ਤੋਂ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੇ ਹਾਂ। ਸਾਡੇ ਖਾਸ ਦਿਨ 'ਤੇ ਤੁਹਾਡੇ ਆਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦੀ ਲੋੜ ਹੈ।' ਅਰਬਾਜ਼ ਦੇ ਭਰਾ ਸਲਮਾਨ ਅਤੇ ਸੋਹੇਲ ਖਾਨ, ਉਨ੍ਹਾਂ ਦੇ ਮਾਤਾ-ਪਿਤਾ ਸਲੀਮ ਅਤੇ ਸਲਮਾ ਖਾਨ ਵੀ ਮੌਜੂਦ ਸਨ। ਅਰਹਾਨ ਨੇ ਆਪਣੇ ਪਿਤਾ ਦੇ ਦੂਜੇ ਵਿਆਹ ਵਿੱਚ ਵੀ ਸ਼ਿਰਕਤ ਕੀਤੀ ਸੀ।