ਮੁੰਬਈ (ਬਿਊਰੋ):ਮਸ਼ਹੂਰ ਇੰਡੋ-ਕੈਨੇਡੀਅਨ ਗਾਇਕ, ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਏਪੀ ਢਿੱਲੋਂ ਦਾ ਇਕ ਸਮਾਗਮ ਬੀਤੀ ਰਾਤ ਮੁੰਬਈ ਦੀ ਮਾਇਆਨਗਰੀ 'ਚ ਹੋਇਆ। ਗਾਇਕ ਦੀ ਡਾਕੂਮੈਂਟਰੀ ਸੀਰੀਜ਼ 'ਫਸਟ ਆਫ ਏ ਕਾਇਨਡ' ਦੀ ਸਕ੍ਰੀਨਿੰਗ ਮੁੰਬਈ 'ਚ ਹੋਈ ਹੈ। ਗਾਇਕ ਨੇ ਇਸ ਸਕ੍ਰੀਨਿੰਗ ਲਈ ਬਾਲੀਵੁੱਡ ਅਤੇ ਫੈਸ਼ਨ ਦੀ ਦੁਨੀਆ ਤੋਂ ਕਈ ਦਿੱਗਜਾਂ ਨੂੰ ਬੁਲਾਇਆ। ਇਸ 'ਚ ਸਲਮਾਨ ਖਾਨ ਅਤੇ ਰਣਵੀਰ ਸਿੰਘ ਸਮੇਤ ਕਈ ਸਿਤਾਰਿਆਂ ਨੇ ਸਾਈਨ ਕੀਤਾ ਸੀ। ਇਸ ਦੇ ਨਾਲ ਹੀ ਫਿਲਮ 'ਸੀਤਾ-ਰਾਮਮ' ਫੇਮ ਅਦਾਕਾਰਾ ਮ੍ਰਿਣਾਲ ਠਾਕੁਰ ਆਪਣੇ ਭਰਾ ਨਾਲ ਇਸ ਈਵੈਂਟ 'ਚ ਪਹੁੰਚੀ ਸੀ। ਇਸ ਦੇ ਨਾਲ ਹੀ ਗਾਇਕੀ ਦੀ ਦੁਨੀਆ 'ਚ ਮਸ਼ਹੂਰ ਰੈਪਰ ਬਾਦਸ਼ਾਹ, ਰਫਤਾਰ ਅਤੇ ਐਮਸੀ ਸਟੈਨ ਨੇ ਵੀ ਐਂਟਰੀ ਕੀਤੀ ਸੀ।
ਮਸ਼ਹੂਰ ਰੈਪਰ ਏਪੀ ਢਿੱਲੋਂ ਦੇ ਇਵੈਂਟ 'ਚ ਸਲਮਾਨ-ਰਣਵੀਰ ਸਮੇਤ ਇਹਨਾਂ ਸਿਤਾਰਿਆਂ ਦਾ ਲੱਗਿਆ ਮੇਲਾ, ਮ੍ਰਿਣਾਲ ਠਾਕੁਰ ਨੇ ਲੁੱਟੀ ਮਹਿਫ਼ਲ - ਮਸ਼ਹੂਰ ਪੰਜਾਬੀ ਗਾਇਕ
ਮਸ਼ਹੂਰ ਪੰਜਾਬੀ ਗਾਇਕ, ਰੈਪਰ ਅਤੇ ਸੰਗੀਤਕਾਰ ਏਪੀ ਢਿੱਲੋਂ ਇਨ੍ਹੀਂ ਦਿਨੀਂ ਭਾਰਤ ਵਿੱਚ ਹਨ। ਹਾਲ ਹੀ 'ਚ ਉਹ ਆਪਣੀ ਇਕ ਸੀਰੀਜ਼ 'ਫਸਟ ਆਫ ਏ ਕਾਇਨਡ' ਦੀ ਸਕ੍ਰੀਨਿੰਗ ਲਈ ਭਾਰਤ ਆਏ ਹਨ। ਇੱਥੇ ਗਾਇਕ ਨੇ ਬਾਲੀਵੁੱਡ ਹਸਤੀਆਂ ਨੂੰ ਸਮਾਗਮ ਵਿੱਚ ਬੁਲਾਇਆ, ਜਿਸ ਵਿੱਚ ਸਲਮਾਨ ਖਾਨ ਦਾ ਨਾਮ ਵੀ ਸ਼ਾਮਲ ਸੀ।
ਸਲਮਾਨ ਖਾਨ ਦੀ ਗੱਲ ਕਰੀਏ ਤਾਂ ਉਹ ਆਪਣੇ ਵੱਖਰੇ ਹੀ ਅੰਦਾਜ਼ 'ਚ ਇਸ ਈਵੈਂਟ 'ਚ ਪਹੁੰਚੇ। ਸਲਮਾਨ ਖਾਨ ਨੇ ਸਲੇਟੀ ਰੰਗ ਦੀ ਟੀ-ਸ਼ਰਟ 'ਤੇ ਬਲੈਕ ਪੈਂਟ ਪਾਈ ਹੋਈ ਸੀ ਅਤੇ ਸਲਮਾਨ ਨਵੇਂ ਹੇਅਰਕੱਟ ਨਾਲ ਨਜ਼ਰ ਆਏ। ਇਸ ਦੇ ਨਾਲ ਹੀ ਰਣਵੀਰ ਸਿੰਘ ਕ੍ਰੀਮ ਕਲਰ ਦੇ ਸ਼ਾਈਨਿੰਗ ਕੋਟ-ਪੈਂਟ ਪਹਿਨ ਕੇ ਇੱਥੇ ਪਹੁੰਚੇ ਅਤੇ ਰੈਟਰੋ ਸਟਾਈਲ ਦੇ ਗਲਾਸ ਪਹਿਨੇ ਹੋਏ ਸਨ। ਜਦੋਂਕਿ ਢਿੱਲੋਂ ਕਾਲੇ, ਚਿੱਟੇ ਅਤੇ ਗੁਲਾਬੀ ਰੰਗ ਦੇ ਕੋਟ-ਪੈਂਟ ਵਿੱਚ ਨਜ਼ਰ ਆਏ।
ਏਪੀ ਢਿੱਲੋਂ ਨੇ ਇਸ ਸਮਾਗਮ ਵਿੱਚ ਸਲਮਾਨ ਖਾਨ ਅਤੇ ਰਣਵੀਰ ਸਿੰਘ ਸਮੇਤ ਸਾਰੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਏਪੀ ਢਿੱਲੋਂ ਦੀ ਗੱਲ ਕਰੀਏ ਤਾਂ ਇਸ 30 ਸਾਲਾਂ ਵਿਸ਼ਵ ਪ੍ਰਸਿੱਧ ਗਾਇਕ ਦੀਆਂ ਕਈ ਐਲਬਮਾਂ ਸੁਪਰਹਿੱਟ ਸਾਬਤ ਹੋਈਆਂ ਹਨ। ਗਾਇਕ ਦੀ ਅੱਜ ਸੰਗੀਤ ਜਗਤ ਵਿੱਚ ਅਲੱਗ ਪਹਿਚਾਣ ਹੈ।