ਮੁੰਬਈ (ਬਿਊਰੋ): ਅਨੁਸ਼ਕਾ ਸ਼ਰਮਾ ਦੂਜੇ ਟੈਸਟ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਸਪੋਰਟ ਕਰਨ ਲਈ ਦੱਖਣੀ ਅਫਰੀਕਾ ਪਹੁੰਚ ਗਈ ਹੈ। ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੋਹਲੀ ਨਿਊਲੈਂਡਸ, ਕੇਪਟਾਊਨ 'ਚ ਦੂਜਾ ਟੈਸਟ ਖੇਡਣ ਲਈ ਤਿਆਰ ਹੈ। ਜਿੱਥੇ ਅਨੁਸ਼ਕਾ ਸ਼ਰਮਾ ਉਨ੍ਹਾਂ ਦਾ ਸਾਥ ਦੇਵੇਗੀ ਅਤੇ ਉਹ ਨਵੇਂ ਸਾਲ ਦਾ ਜਸ਼ਨ ਵੀ ਮਨਾਉਣਗੇ।
ਅਨੁਸ਼ਕਾ 2023 ਵਿਸ਼ਵ ਕੱਪ ਦੌਰਾਨ ਭਾਰਤ ਦੇ ਲਗਭਗ ਸਾਰੇ ਮੈਚਾਂ ਵਿੱਚ ਮੌਜੂਦ ਸੀ, ਜਿਸ ਵਿੱਚ ਫਾਈਨਲ ਅਤੇ ਸੈਮੀਫਾਈਨਲ ਵੀ ਸ਼ਾਮਲ ਸਨ। ਬੈਂਗਲੁਰੂ 'ਚ ਨੀਦਰਲੈਂਡ ਦੇ ਖਿਲਾਫ ਮੈਚ ਦੌਰਾਨ ਜਦੋਂ ਕੋਹਲੀ ਨੇ ਵਿਕਟ ਲਈ ਤਾਂ ਅਨੁਸ਼ਕਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਇਸ ਦੇ ਨਾਲ ਹੀ ਉਸਨੇ ਅਹਿਮਦਾਬਾਦ ਵਿੱਚ 2023 ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਕੋਹਲੀ ਨੂੰ ਜੱਫੀ ਪਾ ਕੇ ਉਸ ਦਾ ਹੌਂਸਲਾ ਵੀ ਵਧਾਇਆ ਸੀ। ਅਨੁਸ਼ਕਾ ਹਰ ਅਹਿਮ ਮੈਚ 'ਚ ਵਿਰਾਟ ਦਾ ਸਾਥ ਦਿੰਦੀ ਨਜ਼ਰੀ ਪੈਂਦੀ ਹੈ।