ਪੰਜਾਬ

punjab

ETV Bharat / entertainment

Canadian Film Calorie: ਕੈਨੇਡੀਅਨ ਫਿਲਮ ‘ਕੈਲੋਰੀ’ ਦਾ ਹਿੱਸਾ ਬਣੇ ਅਨੁਪਮ ਖੇਰ, ਸਿੱਖ ਕਿਰਦਾਰ ਵਿਚ ਆਉਣਗੇ ਨਜ਼ਰ - canadian film calorie director

Anupam Kher: ਹਾਲ ਹੀ ਵਿੱਚ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਆਪਣੇ ਨਵੀਂ ਕੈਨੇਡੀਅਨ ਫਿਲਮ 'ਕੈਲੋਰੀ' ਦਾ ਐਲਾਨ ਕੀਤਾ ਹੈ ਅਤੇ ਕਈ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ।

Anupam Kher
Anupam Kher

By ETV Bharat Punjabi Team

Published : Sep 8, 2023, 11:04 AM IST

ਚੰਡੀਗੜ੍ਹ:ਹਿੰਦੀ ਸਿਨੇਮਾ ਵਿਚ ਸੁਨਿਹਰਾ ਅਧਿਆਏ ਹੰਢਾ ਚੁੱਕੇ ਐਕਟਰ ਅਨੁਪਮ ਖੇਰ ਇੰਨ੍ਹੀ ਦਿਨ੍ਹੀ ਮੇਨ ਸਟਰੀਮ ਫਿਲਮਾਂ ਤੋਂ ਅਲਹਦਾ ਫਿਲਮਾਂ ਅਤੇ ਕਿਰਦਾਰ ਕਰਨ ਨੂੰ ਵਿਸ਼ੇਸ਼ ਤਵੱਜੋਂ ਦਿੰਦੇ ਨਜ਼ਰ ਆ ਰਹੇ ਹਨ, ਜਿਸ ਦੀ ਲੜ੍ਹੀ ਵਜੋਂ ਵੀ ਹੁਣ ਉਹ ਇਕ ਅਰਥ-ਭਰਪੂਰ ਕੈਨੇਡੀਅਨ ਫਿਲਮ (film Calorie) ਵਿਚ ਇਕ ਹੋਰ ਯਾਦਗਾਰੀ ਕਿਰਦਾਰ ਅਦਾ ਕਰਨ ਜਾ ਰਹੇ ਹਨ।

ਉਕਤ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਇਸ ਸ਼ਾਨਦਾਰ ਐਕਟਰ ਅਨੁਸਾਰ ਕੈਨੇਡੀਅਨ ਫਿਲਮ (Canadian Film Calorie) ਖਿੱਤੇ ਦੀ ਮੰਨੀ ਪ੍ਰਮੰਨੀ ਫਿਲਮਕਾਰ ਅਤੇ ਆਪਣੀਆਂ ਉਮਦਾ ਅਤੇ ਬੇਹਤਰੀਨ ਫਿਲਮਾਂ ਦੀ ਬਦੌਲਤ ਆਲੋਚਕਾਂ ਅਤੇ ਦਰਸ਼ਕਾਂ ਵਿਚ ਕਾਫ਼ੀ ਹਰਮਨ ਪਿਆਰਤਾ ਰੱਖਦੀ ਇਸ਼ਾ ਮਜ਼ਾਇਰਾ ਵੱਲੋਂ ਉਨਾਂ ਦੀ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।

ਅਨੁਪਮ ਖੇਰ ਦੀ ਨਵੀ ਫਿਲਮ ਦਾ ਲੁੱਕ

ਉਨ੍ਹਾਂ ਅੱਗੇ ਦੱਸਿਆ ਕਿ ਸੱਚੇ ਵਿਸ਼ੇ ਸਾਰ ਅਧਾਰਿਤ ਇਸ ਫਿਲਮ ਦਾ ਨਿਰਮਾਣ ਜ਼ੋਏ ਬਾਲਾਸ ਕਰ ਰਹੇ ਹਨ, ਜੋ ਉਥੋਂ ਦੀਆਂ ਕਈ ਸ਼ਾਨਦਾਰ ਫਿਲਮਾਂ ਨੂੰ ਨਿਰਮਿਤ ਕਰਨ ਦਾ ਸਿਹਰਾ ਹਾਸਿਲ ਕਰ ਚੁੱਕੇ ਹਨ। ਬਾਲੀਵੁੱਡ ਦੀਆਂ ਬੇਸ਼ੁਮਾਰ ਬਹੁ-ਚਰਚਿਤ ਅਤੇ ਕਾਮਯਾਬ ਫਿਲਮਾਂ ਦਾ ਬਤੌਰ ਸਪੋਰਟਿੰਗ ਐਕਟਰ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਅਨੁਪਮ ਖੇਰ ਅੱਗੇ ਦੱਸਦੇ ਹਨ ਕਿ ਇਕ ਮਨੁੱਖੀ ਤ੍ਰਾਸਦੀ ਦੀ ਪਟਕਥਾ ਆਧਾਰਿਤ ਉਕਤ ਫਿਲਮ ਵਿਚ ਇਕ ਅਜਿਹੀ ਸਿੱਖ ਸ਼ਖ਼ਸੀਅਤ ਦਾ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ ਹੈ, ਜਿਸ ਨੂੰ ਕਈ ਔਖੇ ਪੈਂਡੇ ਪਰਿਵਾਰਿਕ ਅਤੇ ਮਾਨਸਿਕ ਤੌਰ 'ਤੇ ਸਰ ਕਰਨੇ ਪਏ, ਪਰ ਇੰਨ੍ਹਾਂ ਸਾਰੀਆਂ ਦਿਲ ਨੂੰ ਵਲੂੰਧਰਨ ਵਾਲੀਆਂ ਪਰਸਥਿਤੀਆਂ ਦਾ ਉਸ ਨੇ ਬੇਹੱਦ ਹੌਂਸਲੇ ਅਤੇ ਸਹਿਨਸ਼ੀਲਤਾ ਨਾਲ ਸਾਹਮਣਾ ਕੀਤਾ।

ਅਨੁਪਮ ਖੇਰ ਦੀ ਨਵੀ ਫਿਲਮ ਦਾ ਲੁੱਕ

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਦੀਆਂ ਲੋਕੇਸ਼ਨਾਂ 'ਤੇ ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਵਿਚ ਉਨਾਂ ਨਾਲ ਕੈਨੇਡਾ ਅਤੇ ਹਿੰਦੀ, ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ।

ਹਿਮਾਚਲ ਪ੍ਰਦੇਸ਼ ਤੋਂ ਚੱਲ ਕੇ ਮੁੰਬਈ ਨਗਰੀ ਵਿਚ ਆਪਣੀ ਬੇਮਿਸਾਲ ਕਲਾ ਅਤੇ ਵਜ਼ੂਦ ਦਾ ਬਾਖ਼ੂਬੀ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਅਦਾਕਾਰ ਅਨੁਪਮ ਖੇਰ ਅੱਜਕੱਲ ਆਪਣੇ ਪਿਛਲੇ ਖਲਨਾਇਕੀ ਟਰੈਕ ਤੋਂ ਲਾਂਬੇ ਹੋ ਵੱਖੋਂ ਵੱਖਰੀਆਂ ਭੂਮਿਕਾਵਾਂ ਨਿਭਾਉਣ ਵੱਲ ਕਿੰਝ ਮੁੜ੍ਹੇ ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਮੈਂ ਆਪਣੇ ਕਰੀਅਰ ਦੀ ਇਹ 540ਵੀਂ ਫਿਲਮ ਕਰਨ ਜਾ ਰਿਹਾ ਹੈ ਅਤੇ ਹੁਣ ਤੱਕ ਦੀਆਂ ਫਿਲਮਾਂ ਵਿਚੋੋਂ 70 ਫੀਸਦੀ ਫਿਲਮਾਂ ਮੇਨ ਸਟਰੀਮ ਰੋਲਜ਼ ਆਧਾਰਿਤ ਹੀ ਰਹੀਆਂ ਹਨ। ਪਰ ਇਸ ਦੌਰ ਦੌਰਾਨ ਵੀ ਜਦ ਵੀ ਮੌਕਾ ਮਿਲਿਆ ਹੈ, ਸਾਰਾਂਸ਼ ਜਿਹੀਆਂ ਕਈ ਆਫ਼ ਬੀਟ ਫਿਲਮਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਰਿਹਾ ਹਾਂ ਅਤੇ ਹੁਣ ਅੱਗੇ ਕਮਰਸ਼ਿਅਲ ਨਾਲੋਂ ਆਫ਼ ਬੀਟ ਫਿਲਮਾਂ ਨੂੰ ਆਪਣੀ ਵਿਸ਼ੇਸ਼ ਤਰਜ਼ੀਹ ਵਿਚ ਸ਼ਾਮਿਲ ਕਰ ਰਿਹਾ ਹਾਂ।

ਉਨ੍ਹਾਂ (Anupam Kher) ਦੱਸਿਆ ਕਿ ਮੇਰੇ ਆਗਾਮੀ ਫਿਲਮ ਕਰੀਅਰ ਵਿਚ ਇਕ ਮੀਲ ਪੱਥਰ ਵਾਂਗ ਸਾਬਿਤ ਹੋਵੇਗੀ ਉਕਤ ਫਿਲਮ ਕੈਲੋਰੀ, ਜਿਸ ਵਿਚ ਦਰਸ਼ਕਾਂ ਅਤੇ ਉਨਾਂ ਦੇ ਚਾਹੁੰਣ ਵਾਲਿਆਂ ਨੂੰ ਉਨਾਂ ਦੇ ਵੱਖਰੇ ਅਦਾਕਾਰੀ ਸ਼ੇਡਜ਼ ਵੇਖਣ ਨੂੰ ਮਿਲਣਗੇ।

ABOUT THE AUTHOR

...view details