ਹੈਦਰਾਬਾਦ: ਹਿੰਦੀ ਸਿਨੇਮਾ ਦੀਆਂ ਹਾਲੀਆ ਅਰਥ ਭਰਪੂਰ ਅਤੇ ਕਾਮਯਾਬ ਫਿਲਮਾਂ ਲਈ ਜਾਣੇ ਜਾਂਦੇ ਤੇ ਸਫ਼ਲ ਰਹੀ ਫਿਮਲ ‘'ਖੋਸਲਾ ਕਾ ਘੋਸਲਾ' ਵਿੱਚ ਲੀਡ ਭੂਮਿਕਾ ਅਦਾ ਕਰ ਚੁੱਕੇ ਦੋ ਬੇਹਤਰੀਨ ਬਾਲੀਵੁੱਡ ਸਿਤਾਰੇ ਪ੍ਰਵੀਨ ਡਬਾਸ ਅਤੇ ਅਨੁਪਮ ਖੇਰ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ।
ਜਿੰਨ੍ਹਾਂ ਨੇ ਆਪਣੀ ਨਵੀਂ ਫਿਲਮ ‘ਦਿ ਰੂਮ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸਿਨੇਮਾ ਖੇਤਰ ਵਿਚ ਉਮਦਾ ਫਿਲਮਕਾਰ ਵਜੋਂ ਜਾਣੇ ਜਾਂਦੇ ਸਿਕੰਦਰ ਸਿੱਧੂ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਇੰਡੋ-ਅਮਰੀਕਨ ਫਿਲਮਾਂ ਨਾਲ ਜੁੜ੍ਹੇ ਨਿਰਮਾਤਾ ਸੰਜੇ ਸੀਨ ਪਟੇਲ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਹ ਫਿਲਮ ਇਕ ਥ੍ਰਿਲਰ-ਡਰਾਮਾ ਭਰਪੂਰ ਕਹਾਣੀ ਉੱਪਰ ਆਧਾਰਿਤ ਹੋਵੇਗੀ, ਜਿਸ ਵਿਚ ਹਿੰਦੀ ਸਿਨੇਮਾ ਦੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ।
ਅਦਾਕਾਰ ਅਨੁਪਮ ਖੇਰ ਅਤੇ ਪ੍ਰਵੀਨ ਡਬਾਸ ਉਕਤ ਫਿਲਮ ਨਾਲ ਜੁੜ੍ਹੇ ਦਿੱਗਜਾਂ ਵਿਚੋਂ ਅਨੁਪਮ ਖੇਰ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਉਹ ਕਈ ਪੱਖੋਂ ਕਾਫ਼ੀ ਉਤਸ਼ਾਹਿਤ ਹਨ, ਜਿਸ ਵਿਚੋਂ ਪਹਿਲਾਂ ਇਹ ਹੈ ਕਿ ਇਹ ਫਿਲਮ ਉਨ੍ਹਾਂ ਦੇ ਹੁਣ ਤੱਕ ਦੇ ਅਭਿਨੈ ਕਰੀਅਰ ਦੀ 536 ਵੀਂ ਫਿਲਮ ਹੈ, ਦੂਜਾ ਉਹ ਆਪਣੇ ਬਹੁਤ ਹੀ ਕਰੀਬੀ ਸਿਨੇਮਾ ਸਾਥੀ ਪ੍ਰਵੀਨ ਡਬਾਸ ਨਾਲ ਲੰਮੇ ਸਮੇਂ ਬਾਅਦ ਦੁਬਾਰਾ ਸਿਲਵਰ ਸਕਰੀਨ ਸ਼ੇਅਰ ਕਰ ਰਹੇ ਹਨ।
ਅਦਾਕਾਰ ਅਨੁਪਮ ਖੇਰ ਅਤੇ ਪ੍ਰਵੀਨ ਡਬਾਸ ਇਸ ਫਿਲਮ ਦੇ ਨਿਰਦੇਸ਼ਕ ਸਿਕੰਦਰ ਸਿੱਧੂ, ਜੋ ਲਾਸ ਏਂਜਲਸ ਅਮਰੀਕਾ ਦੀਆਂ ਉਚਕੋਟੀ ਫਿਲਮੀ ਸ਼ਖ਼ਸੀਅਤਾਂ ਵਿਚੋਂ ਇਕ ਮੰਨੇ ਜਾਂਦੇ ਹਨ, ਨੇ ਵੀ ਆਪਣੇ ਇਸ ਪ੍ਰੋਜੈਕਟ ਨੂੰ ਹਰ ਪੱਖੋਂ ਉਮਦਾ ਰੂਪ ਦੇਣ ਲਈ ਕਾਫ਼ੀ ਯਤਨਸ਼ੀਲ ਹੋ ਚੁੱਕੇ ਹਨ, ਜਿੰਨ੍ਹਾਂ ਅਨੁਸਾਰ ਉਨ੍ਹਾਂ ਲਈ ਹਿੰਦੀ ਸਿਨੇਮਾ ਦੇ ਅਨੁਪਮ ਖੇਰ, ਪ੍ਰਵੀਨ ਡਬਾਸ ਜਿਹੇ ਸ਼ਾਨਦਾਰ ਸਿਤਾਰਿਆਂ ਨੂੰ ਨਿਰਦੇਸ਼ਨ ਕਰਨਾ ਇਕ ਮਾਣ ਅਤੇ ਖੁਸ਼ਕਿਸਮਤੀ ਭਰੇ ਪਲ਼ ਹਨ।
ਅਦਾਕਾਰ ਅਨੁਪਮ ਖੇਰ ਅਤੇ ਪ੍ਰਵੀਨ ਡਬਾਸ ਉਨ੍ਹਾਂ ਕਿਹਾ ਕਿ ਆਨ ਫਲੌਰ ਜਾ ਚੁੱਕੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੀਆਂ ਉਮੀਦਾਂ ਹੁਣੇ ਤੋਂ ਹੀ ਕਾਫ਼ੀ ਵੱਧ ਚੁੱਕੀਆਂ ਹਨ, ਪਰ ਉਨ੍ਹਾਂ ਵੱਲੋਂ ਇਸ ਫਿਲਮ ਨੂੰ ਹਰ ਪੱਖੋਂ ਸੋਹਣਾ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਲਈ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਹੋਰਨਾਂ ਕਲਾਕਾਰਾਂ ਵਿਚ ਆਦਿਤਿਆ ਰਾਏ ਕਪੂਰ, ਨੀਨਾ ਗੁਪਤਾ, ਸਾਰਾ ਅਲੀ ਖਾਨ, ਪੰਕਜ ਤ੍ਰਿਪਾਠੀ, ਕੋਕਨਾ ਸੇਨ ਗੁਪਤਾ, ਅਲੀ ਫ਼ਜ਼ਲ ਅਤੇ ਫ਼ਾਤਿਮਾ ਸ਼ਨਾ ਸੇਖ ਵੀ ਸ਼ਾਮਿਲ ਹਨ, ਜੋ ਫਿਲਮ ਨੂੰ ਅਲਹਦਾ ਫਿਲਮੀ ਸਾਂਚਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਫਿਲਮ ਦਾ ਨਿਰਮਾਣ ਟੀ-ਸੀਰੀਜ਼ ਅਤੇ ਬਸੂ ਪ੍ਰੋਡੋਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ, ਜਿਸ ਅਧੀਨ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਚੁੱਕੀ ਇਸ ਫਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਵਿਚ ਮੁਕੰਮਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ:Mika Singh In Doha: ਮੀਕਾ ਸਿੰਘ ਨੇ PM ਮੋਦੀ ਨੂੰ ਕਿਉਂ ਕੀਤਾ ਸਲੂਟ, ਜਾਣੋ