ਹੈਦਰਾਬਾਦ:ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅ ਭਾਰਤੀ ਸਟਾਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥ੍ਰੋਅ ਨਾਲ ਸੋਨੇ ਦਾ ਮੈਡਲ ਜਿੱਤ ਕੇ ਦੇਸ਼ ਦਾ ਤਿਰੰਗਾ ਪੂਰੀ ਦੁਨੀਆਂ ਵਿੱਚ ਲਹਿਰਾ ਦਿੱਤਾ ਹੈ। ਨੀਰਜ ਨੇ ਇਥੇ ਦੂਜੇ ਰਾਊਂਡ ਵਿੱਚ 88.17 ਮੀਟਰ ਦੇ ਥ੍ਰੋਅ ਨਾਲ ਗੋਲਡ ਮੈਡਲ ਉਤੇ ਆਪਣਾ ਹੱਕ ਜਮਾ ਕੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਜੈਵਲਿਨ ਕਿੰਗ ਨੀਰਜ ਚੋਪੜਾ ਦੀ ਇਸ ਇਤਿਹਾਸਕ ਜਿੱਤ ਨਾਲ ਇੱਕ ਵਾਰ ਫਿਰ ਪੂਰਾ ਦੇਸ਼ ਖੁਸ਼ੀ ਵਿੱਚ ਝੂਮ ਰਿਹਾ ਹੈ। ਇਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਰਾਜਨੀਤੀਕ ਨੇਤਾਵਾਂ, ਬਿਜ਼ਨੈੱਸ, ਖੇਡ ਅਤੇ ਮੰਨੋਰੰਜਨ ਨਾਲ ਜੁੜੀਆਂ ਹਸਤੀਆਂ ਨੇ ਨੀਰਜ ਨੂੰ ਉਸ ਦੀ ਇਸ ਇਤਿਹਾਸਕ ਜਿੱਤ ਦੀ ਵਧਾਈ ਦਿੱਤੀ ਹੈ। ਉਥੇ ਹੀ ਮੰਨੋਰੰਜਨ ਜਗਤ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਅਤੇ ਫਰਹਾਨ ਅਖਤਰ ਨੇ ਸਟਾਰ ਖਿਡਾਰੀ ਨੂੰ ਦਿਲ ਖੋਲ੍ਹ ਕੇ ਜਿੱਤ ਦੀ ਵਧਾਈ ਦਿੱਤੀ ਹੈ।
- Gadar 2 Collection Day 17: 500 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ 'ਗਦਰ 2', ਪਠਾਨ ਦੀ ਲਾਈਫਟਾਈਮ ਕਮਾਈ ਨੂੰ ਮਾਤ ਦੇਣ ਲਈ ਤਿਆਰ
- Praveen Mehra: 'ਰੱਖੜੀ’ ਨੂੰ ਸਮਰਪਿਤ ਗੀਤ ਲੈ ਕੇ ਸਰੋਤਿਆਂ ਸਨਮੁੱਖ ਹੋਏ ਅਦਾਕਾਰ-ਸੰਗੀਤਕਾਰ ਪ੍ਰਵੀਨ ਮਹਿਰਾ
- Mastaney Box Office Collection 3: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਆ ਰਹੀ ਲੋਕਾਂ ਨੂੰ ਪਸੰਦ, ਜਾਣੋ ਫਿਲਮ ਨੇ ਤੀਜੇ ਦਿਨ ਕਿੰਨੀ ਕੀਤੀ ਕਮਾਈ