ਪੰਜਾਬ

punjab

ETV Bharat / entertainment

Salman Khan Death Threat: ਸਲਮਾਨ ਖਾਨ ਨੂੰ ਫਿਰ ਤੋਂ ਜਾਨੋਂ ਮਾਰਨ ਦੀ ਮਿਲੀ ਧਮਕੀ - ਸਲਮਾਨ ਖਾਨ ਨੂੰ ਧਮਕੀ

ਸੋਮਵਾਰ ਨੂੰ ਮੁੰਬਈ ਪੁਲਿਸ ਨੂੰ ਸੁਪਰਸਟਾਰ ਸਲਮਾਨ ਖਾਨ ਨੂੰ ਮਾਰ ਦੇਣ ਵਾਲਾ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲੇ ਰੌਕੀ ਭਾਈ ਵਜੋਂ ਦੱਸੀ ਅਤੇ ਕਿਹਾ ਕਿ ਉਹ 30 ਅਪ੍ਰੈਲ ਨੂੰ ਅਦਾਕਾਰ ਨੂੰ ਮਾਰ ਦੇਵੇਗਾ।

Salman Khan Death Threat
Salman Khan Death Threat

By

Published : Apr 11, 2023, 12:36 PM IST

Updated : Apr 11, 2023, 1:50 PM IST

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਈ-ਮੇਲ ਰਾਹੀਂ ਧਮਕੀ ਪੱਤਰ ਮਿਲਣ ਤੋਂ ਕੁਝ ਦਿਨ ਬਾਅਦ ਮੁੰਬਈ ਪੁਲਿਸ ਨੂੰ ਸੋਮਵਾਰ ਨੂੰ ਰਾਜਸਥਾਨ ਤੋਂ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਇਸ ਮਹੀਨੇ ਦੇ ਅੰਤ 'ਚ ਸੁਪਰਸਟਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਪੁਲਿਸ ਨੇ ਦੱਸਿਆ ਕਿ ਮੁੰਬਈ ਪੁਲਿਸ ਨੂੰ ਰਾਜਸਥਾਨ ਦੇ ਜੋਧਪੁਰ ਦੇ ਇੱਕ ਵਿਅਕਤੀ ਦਾ ਇੱਕ ਕਾਲ ਆਇਆ, ਜਿਸਨੇ ਆਪਣੀ ਪਛਾਣ ਰੌਕੀ ਭਾਈ ਵਜੋਂ ਕੀਤੀ ਸੀ, ਜਿਸ ਨੇ 30 ਅਪ੍ਰੈਲ ਨੂੰ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਕਿਹਾ "ਕੱਲ੍ਹ ਪੁਲਿਸ ਕੰਟਰੋਲ ਰੂਮ 'ਤੇ ਪ੍ਰਾਪਤ ਹੋਈ ਇੱਕ ਕਾਲ ਵਿੱਚ ਰਾਜਸਥਾਨ ਦੇ ਜੋਧਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਛਾਣ ਰੌਕੀ ਭਾਈ ਵਜੋਂ 30 ਅਪ੍ਰੈਲ ਨੂੰ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਅਗਲੇਰੀ ਜਾਂਚ ਜਾਰੀ ਹੈ।"

ਤੁਹਾਨੂੰ ਦੱਸ ਦਈਏ ਕਿ ਮਾਰਚ ਵਿੱਚ ਖਾਨ ਨੂੰ ਇੱਕ ਈ-ਮੇਲ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਮੁੰਬਈ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਅਦਾਕਾਰ ਦੇ ਨਜ਼ਦੀਕੀ ਸਹਿਯੋਗੀ ਨੂੰ ਭੇਜੀ ਗਈ ਈ-ਮੇਲ ਧਮਕੀ, ਮਾਫੀਆ ਡੌਨ ਲਾਰੈਂਸ ਬਿਸ਼ਨੋਈ ਦੇ ਹਾਲ ਹੀ ਦੇ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਇੱਕ ਦਿਲਚਸਪ ਦਾਅਵੇ ਨਾਲ ਕਿਹਾ ਗਿਆ ਹੈ "ਉਸਦੀ ਜ਼ਿੰਦਗੀ ਦਾ ਉਦੇਸ਼ ਸਲਮਾਨ ਖਾਨ ਨੂੰ ਮਾਰਨਾ ਸੀ"।

ਬਾਂਦਰਾ ਪੁਲਿਸ ਹਰਕਤ 'ਚ ਆ ਗਈ ਅਤੇ ਸਲਮਾਨ ਨੂੰ ਧਮਕੀ ਪੱਤਰ ਦੇ ਮਾਮਲੇ 'ਚ ਦੋਸ਼ੀ ਧਾਕੜ ਰਾਮ ਨੂੰ ਗ੍ਰਿਫਤਾਰ ਕਰਨ ਲਈ ਰਾਜਸਥਾਨ ਪੁਲਿਸ ਨਾਲ ਹੱਥ ਮਿਲਾਇਆ। ਉਸ ਨੂੰ 3 ਅਪ੍ਰੈਲ ਤੱਕ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਪੁਲਿਸ ਨੇ ਬਾਂਦਰਾ ਵੈਸਟ 'ਚ ਸਲਮਾਨ ਦੇ ਘਰ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਸੀ। ਸੁਪਰਸਟਾਰ ਸੋਮਵਾਰ ਨੂੰ ਮੁੰਬਈ 'ਚ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਟ੍ਰੇਲਰ ਦੇ ਸ਼ਾਨਦਾਰ ਲਾਂਚ 'ਚ ਰੁੱਝੇ ਹੋਏ ਸਨ। ਸਲਮਾਨ ਦੀ ਇਹ ਫਿਲਮ ਇਸ ਈਦ ਉਤੇ ਰਿਲੀਜ਼ ਹੋਵੇਗੀ।

ਲਗਾਤਾਰ ਧਮਕੀਆਂ ਦੇ ਵਿਚਕਾਰ ਸਲਮਾਨ ਖਾਨ ਨੇ ਹਾਲ ਹੀ ਵਿੱਚ ਇੱਕ ਨਿਸਾਨ ਪੈਟਰੋਲ SUV ਖਰੀਦੀ ਹੈ, ਜੋ ਕਿ ਬੁਲੇਟਪਰੂਫ ਹੈ। ਭਾਰਤ 'ਚ ਇਸ SUV ਦੀ ਕੋਈ ਅਧਿਕਾਰਤ ਲਾਂਚਿੰਗ ਨਹੀਂ ਹੋਈ ਹੈ। 'ਕਿਸ ਕਾ ਭਾਈ ਕਿਸੀ ਕੀ ਜਾਨ' ਦੀ ਜਨਤਕ ਦਿੱਖ ਅਤੇ ਟ੍ਰੇਲਰ ਲਾਂਚ ਦੌਰਾਨ ਸਲਮਾਨ ਨੂੰ ਆਪਣੀ ਨਵੀਂ SUV 'ਚ ਆਉਂਦੇ ਦੇਖਿਆ ਗਿਆ।

ਸਲਮਾਨ ਖਾਨ, ਪੂਜਾ ਹੇਗੜੇ ਸਟਾਰਰ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟ੍ਰੇਲਰ ਕੱਲ੍ਹ (10 ਅਪ੍ਰੈਲ ਨੂੰ) ਪੀਵੀਆਰ, ਜੁਹੂ, ਮੁੰਬਈ ਵਿਖੇ ਲਾਂਚ ਕੀਤਾ ਗਿਆ ਸੀ। ਇਸ ਖਾਸ ਮੌਕੇ 'ਤੇ ਫਿਲਮ ਦੀ ਪੂਰੀ ਕਾਸਟ ਮੌਜੂਦ ਸੀ। ਸਲਮਾਨ ਅਤੇ ਪੂਜਾ ਤੋਂ ਇਲਾਵਾ ਐਕਸ਼ਨ ਫਿਲਮ ਵਿੱਚ ਵੈਂਕਟੇਸ਼ ਦੱਗੂਬਾਤੀ, ਜਗਪਤੀ ਬਾਬੂ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਵਿਜੇਂਦਰ ਸਿੰਘ, ਰਾਘਵ ਜੁਆਲ, ਜੱਸੀ ਗਿੱਲ, ਭੂਮਿਕਾ ਚਾਵਲਾ ਅਤੇ ਸਿਧਾਰਥ ਨਿਗਮ ਵੀ ਹਨ।

ਇਹ ਵੀ ਪੜ੍ਹੋ:KKBKKJ Trailer Launch: ਸਲਮਾਨ ਨੇ ਸ਼ਹਿਨਾਜ਼ ਨੂੰ ਅੱਗੇ ਵਧਣ ਦੀ ਦਿੱਤੀ ਸਲਾਹ, 'ਪੰਜਾਬ ਦੀ ਕੈਟਰੀਨਾ ਕੈਫ' ਨੇ ਦਿੱਤਾ ਇਹ ਜਵਾਬ

Last Updated : Apr 11, 2023, 1:50 PM IST

ABOUT THE AUTHOR

...view details