ਫਰੀਦਕੋਟ:ਹਾਲ ਹੀ ਵਿੱਚ ਰਿਲੀਜ਼ ਹੋਈ ਵਿਦੁਤ ਜੈਮਵਾਲ ਸਟਾਰਰ ਫਿਲਮ 'ਆਈਬੀ 71' ਵਿੱਚ ਭੂਮਿਕਾ ਨਿਭਾ ਚੁੱਕੀ ਬਾਲੀਵੁੱਡ ਅਦਾਕਾਰਾ ਨਿਹਾਰਿਕਾ ਰਾਈਜਾਦਾ ਨੂੰ ਸ਼ੁਰੂ ਹੋਣ ਜਾ ਰਹੀ ਇੱਕ ਹੋਰ ਵੱਡੀ ਫ਼ਿਲਮ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਹਿੰਦੀ ਸਿਨੇਮਾਂ ਦੇ ਫ਼ਿਲਮਕਾਰਾਂ ਵਿੱਚ ਸ਼ੁਮਾਰ ਕਰਵਾਉਂਦੇ ਅਭਿਜੀਤ ਆਦਿਆ ਕਰ ਰਹੇ ਹਨ। ਉਹ ਇਸ ਤੋਂ ਪਹਿਲਾ ਕਈ ਸ਼ਾਨਦਾਰ ਫ਼ਿਲਮ ਪ੍ਰੋਜੋਕਟਾਂ ਨਾਲ ਜੁੜ੍ਹੇ ਰਹਿ ਚੁੱਕੇ ਹਨ। 'ਗੈਰਾਜ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਜੇਕੇ ਹਨ।
ਬਾਲੀਵੁੱਡ ਅਦਾਕਾਰਾ ਨਿਹਾਰਿਕਾ ਰਾਈਜਾਦਾ ਨੂੰ ਮਿਲੀ ਇਕ ਹੋਰ ਵੱਡੀ ਫ਼ਿਲਮ, ਅਭਿਜੀਤ ਆਦਿਆ ਕਰਨਗੇ ਫਿਲਮ ਦਾ ਨਿਰਦੇਸ਼ਨ - Niharica Raizada
Niharica Raizada: ਬਾਲੀਵੁੱਡ ਅਦਾਕਾਰਾ ਨਿਹਾਰਿਕਾ ਰਾਈਜਾਦਾ ਨੂੰ ਸ਼ੁਰੂ ਹੋਣ ਜਾ ਰਹੀ ਇੱਕ ਹੋਰ ਵੱਡੀ ਫ਼ਿਲਮ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਹਿੰਦੀ ਸਿਨੇਮਾਂ ਦੇ ਫ਼ਿਲਮਕਾਰਾਂ ਵਿੱਚ ਸ਼ੁਮਾਰ ਕਰਵਾਉਂਦੇ ਅਭਿਜੀਤ ਆਦਿਆ ਕਰ ਰਹੇ ਹਨ।
By ETV Bharat Entertainment Team
Published : Nov 19, 2023, 12:05 PM IST
ਫ਼ਿਲਮ ਦੇ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਅਦਾਕਾਰਾ ਨਿਹਾਰਿਕਾ ਨੇ ਦੱਸਿਆ ਕਿ ਮੁੰਬਈ ਅਤੇ ਦੇਸ਼ ਦੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਹੋਣ ਵਾਲੀ ਇਸ ਅਨਟਾਈਟਲ ਫ਼ਿਲਮ ਦੀ ਸਟਾਰਕਾਸਟ ਅਤੇ ਹੋਰਨਾਂ ਪੱਖਾਂ ਦਾ ਰਸਮੀ ਐਲਾਨ ਜਲਦ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਵਿੱਚ ਉਹ ਕਾਫੀ ਸਪੋਰਟਿੰਗ ਅਤੇ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਹੈ, ਜੋ ਉਨ੍ਹਾਂ ਵੱਲੋਂ ਹੁਣ ਤੱਕ ਨਿਭਾਈਆਂ ਭੂਮਿਕਾਵਾਂ ਤੋਂ ਇਕਦਮ ਅਲਹਦਾ ਕਿਸਮ ਦਾ ਰੋਲ ਹੈ। ਇਸ ਫਿਲਮ ਵਿੱਚ ਦਰਸ਼ਕਾਂ ਨੂੰ ਉਨਾਂ ਦੀ ਅਦਾਕਾਰੀ ਦੇ ਕਈ ਨਵੇਂ ਸ਼ੇਡਜ ਦੇਖਣ ਨੂੰ ਮਿਲਣਗੇ।
ਅਦਾਕਾਰਾ ਨਿਹਾਰਿਕਾ ਰਾਈਜਾਦਾ ਦਾ ਕਰੀਅਰ: ਮੂਲ ਰੂਪ ਵਿੱਚ ਵਿਦੇਸ਼ੀ ਖਿੱਤੇ ਨਾਲ ਸਬੰਧ ਰੱਖਦੀ ਅਦਾਕਾਰਾ ਨਿਹਾਰਿਕਾ ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਚਰਚਿਤ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ, ਇਨ੍ਹਾਂ ਫਿਲਮਾਂ ਵਿੱਚ 'ਮਸ਼ਾਨ', 'ਟੋਟਲ ਧਮਾਲ' ਅਤੇ 'ਸੂਰਿਆਵੰਸ਼ੀ ਸ਼ਾਮਲ ਹਨ। ਇਹ ਦਿਲਕਸ਼ ਅਦਾਕਾਰਾ ਹਿੰਦੀ ਸਿਨੇਮਾ ਦੇ ਮਿਊਜ਼ਿਕ ਡਾਇਰੈਕਟਰ ਓ.ਪੀ ਨਈਅਰ ਦੀ ਗ੍ਰੈਂਡ ਡਾਟਰ ਹੈ, ਜੋ ਆਪਣੀ ਕਲਾ ਦੇ ਚਲਦਿਆਂ ਹੋਲੀ-ਹੋਲੀ ਹੀ ਸਹੀ, ਪਰ ਗ਼ਲੈਮਰ ਦੀ ਦੁਨੀਆ ਮੁੰਬਈ ਵਿੱਚ ਮਜ਼ਬੂਤ ਪੈੜਾ ਸਥਾਪਿਤ ਕਰਨ ਦਾ ਰਾਹ ਬੇਹੱਦ ਤੇਜ਼ੀ ਨਾਲ ਪਾਰ ਕਰਦੀ ਜਾ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2016 ਵਿੱਚ ਆਈ ਅਤੇ ਪਰਮ ਗਿੱਲ ਨਿਰਦੇਸ਼ਿਤ ਹਿੰਦੀ ਪੀਰੀਅਡ ਡਰਾਮਾ ਫ਼ਿਲਮ 'ਵਾਰੀਅਰ ਸਵਿੱਤਰੀ ਤੋਂ ਆਪਣੇ ਸਿਨੇਮਾ ਕਰੀਅਰ ਦਾ ਬੇਹਤਰੀਣ ਆਗਾਜ਼ ਕਰਨ ਵਾਲੀ ਇਹ ਅਦਾਕਾਰਾ ਮਿਸ ਇੰਡੀਆ 2010 ਦਾ ਖਿਤਾਬ ਵੀ ਆਪਣੀ ਝੋਲੀ ਪਾ ਚੁੱਕੀ ਹੈ। ਇਸ ਤੋਂ ਇਲਾਵਾ ਮਿਸ ਇੰਡੀਆ ਵਰਲਡ ਵਾਈਡ 2010 ਵਿੱਚ ਵੀ ਉਹ ਉਪ-ਵਿਜੇਤਾ ਰਹੀ ਹੈ।