ਮੁੰਬਈ (ਬਿਊਰੋ): ਫਿਲਮ 'ਐਨੀਮਲ' 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ ਨੇ ਦੱਸਿਆ ਕਿ ਕਿਵੇਂ ਰਣਬੀਰ ਕਪੂਰ, ਸੰਦੀਪ ਰੈੱਡੀ ਵਾਂਗਾ ਨੇ ਇਹ ਯਕੀਨੀ ਬਣਾਇਆ ਕਿ ਮੈਂ 'ਐਨੀਮਲ' 'ਚ ਇੰਟੀਮੇਟ ਸੀਨ ਸ਼ੂਟ ਕਰਨ ਲਈ ਸਹਿਜ ਹਾਂ ਜਾਂ ਨਹੀਂ। ਤ੍ਰਿਪਤੀ ਡਿਮਰੀ ਨੇ ਕਿਹਾ ਕਿ ਜਦੋਂ ਉਹ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਰਣਬੀਰ ਕਪੂਰ ਹਰ ਪੰਜ ਮਿੰਟ ਬਾਅਦ ਮੈਨੂੰ ਪੁੱਛ ਰਹੇ ਸਨ ਕਿ ਮੈਂ ਸਹਿਜ ਹਾਂ। ਉਨ੍ਹਾਂ ਦੱਸਿਆ ਕਿ ਸ਼ੂਟਿੰਗ ਦੌਰਾਨ ਸੈੱਟ 'ਤੇ ਸਿਰਫ਼ ਪੰਜ ਲੋਕ ਮੌਜੂਦ ਸਨ।
ਤੁਹਾਨੂੰ ਦੱਸ ਦਈਏ ਕਿ 'ਐਨੀਮਲ' 'ਚ ਰਣਬੀਰ ਕਪੂਰ ਨਾਲ ਤ੍ਰਿਪਤੀ ਡਿਮਰੀ ਦਾ ਇੰਟੀਮੇਟ ਸੀਨ ਧਿਆਨ ਖਿੱਚ ਰਿਹਾ ਹੈ। ਹਾਲ ਹੀ 'ਚ ਤ੍ਰਿਪਤੀ ਨੇ ਇਸ ਸੀਨ ਦੀ ਸ਼ੂਟਿੰਗ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਤ੍ਰਿਪਤੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਫਿਲਮ ਨਿਰਮਾਤਾ ਸੰਦੀਪ ਰੈੱਡੀ ਵਾਂਗਾ ਨੇ ਇਸ ਸੀਨ ਨੂੰ ਪ੍ਰੋਜੈਕਟ ਸਾਈਨ ਕਰਦੇ ਸਮੇਂ ਉਸ ਨੂੰ ਸੁਣਾਇਆ ਸੀ। ਉਸਨੇ ਇਹ ਵੀ ਕਿਹਾ ਕਿ ਸ਼ੂਟਿੰਗ ਦੌਰਾਨ ਰਣਬੀਰ ਅਤੇ ਹੋਰ ਲੋਕ ਉਸਨੂੰ ਪੁੱਛਦੇ ਰਹੇ ਸਨ ਕਿ ਕੀ ਉਹ ਠੀਕ ਹੈ। ਐਨੀਮਲ ਵਿੱਚ ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।