ਹੈਦਰਾਬਾਦ: ਕਤਲੇਆਮ, ਖੂਨ-ਖਰਾਬੇ ਅਤੇ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਸਟਾਰਰ ਫਿਲਮ ਐਨੀਮਲ ਦੇ ਟ੍ਰੇਲਰ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਅੱਜ ਯਾਨੀ 23 ਨਵੰਬਰ ਨੂੰ ਨਿਰਮਾਤਾਵਾਂ ਨੇ ਐਨੀਮਲ ਦਾ ਟ੍ਰੇਲਰ ਦਰਸ਼ਕਾਂ ਨੂੰ ਸੌਂਪ ਦਿੱਤਾ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਰਣਬੀਰ ਕਪੂਰ ਦੀ ਖੌਫਨਾਕ ਭੂਮਿਕਾ ਵਾਲੀ ਫਿਲਮ ਐਨੀਮਲ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਐਨੀਮਲ ਦੇ ਟੀਜ਼ਰ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਹਲੂਣ ਦਿੱਤਾ ਸੀ ਅਤੇ ਹੁਣ ਟ੍ਰੇਲਰ ਦੇਖ ਕੇ ਪ੍ਰਸ਼ੰਸਕਾਂ ਦੀ ਰੂਹ ਕੰਬ ਜਾਵੇਗੀ।
ਐਨੀਮਲ ਬਾਰੇ: ਇਸ ਫਿਲਮ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਦੁਆਰਾ ਕੀਤਾ ਹੈ, ਜਿਸ ਨੇ ਸ਼ਾਹਿਦ ਕਪੂਰ ਨਾਲ ਹਿੰਦੀ ਵਿੱਚ ਫਿਲਮ ਕਬੀਰ ਸਿੰਘ ਦੇ ਨਾਮ ਹੇਠ ਬਣਾਈ ਸੀ। ਅਨਿਲ ਕਪੂਰ ਨੇ ਐਨੀਮਲ 'ਚ ਰਣਬੀਰ ਕਪੂਰ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਇਸ ਦੌਰਾਨ ਰਸ਼ਮਿਕਾ ਫਿਲਮ ਵਿੱਚ ਰਣਬੀਰ ਦੀ ਪ੍ਰੇਮਿਕਾ ਹੈ ਅਤੇ ਬੌਬੀ ਦਿਓਲ ਇੱਕ ਖਤਰਨਾਕ ਵਿਲੇਨ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਜ਼ਿਕਰਯੋਗ ਹੈ ਕਿ ਫਿਲਮ 'ਚ ਬੌਬੀ ਦਿਓਲ ਇੱਕ ਮੂਕ ਵਿਲੇਨ ਦਾ ਕਿਰਦਾਰ ਨਿਭਾਉਣਗੇ, ਜੋ ਬਿਨਾਂ ਬੋਲੇ ਦਹਿਸ਼ਤ ਫੈਲਾਉਂਦੇ ਨਜ਼ਰ ਆਉਣਗੇ।