ਹੈਦਰਾਬਾਦ:ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਦੋਵਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਜਿੱਥੇ ਇੱਕ ਪਾਸੇ ਅਦਾਕਾਰ ਆਲੀਆ ਅਤੇ ਬੇਟੀ ਰਾਹਾ ਨੂੰ ਲੈ ਕੇ ਕੋਈ ਨਾ ਕੋਈ ਖੁਲਾਸਾ ਕਰਦੇ ਰਹਿੰਦੇ ਹਨ ਤਾਂ ਦੂਜੇ ਪਾਸੇ ਉਹ ਆਪਣੀ ਆਉਣ ਵਾਲੀ ਫਿਲਮ 'Animal' ਨੂੰ ਲੈ ਕੇ ਲਾਈਮਲਾਈਟ 'ਚ ਹਨ। ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮਾਂ ਵਿੱਚੋਂ ਇੱਕ ਹੈ। ਜਦੋਂ ਤੋਂ ਫਿਲਮ ਦਾ ਐਲਾਨ ਹੋਇਆ ਹੈ, ਦਰਸ਼ਕ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਇਸ ਦੇ ਹਰ ਅਪਡੇਟ 'ਤੇ ਨਜ਼ਰ ਰੱਖ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਫਿਲਮ 'Animal' ਦਾ ਪ੍ਰੀ-ਟੀਜ਼ਰ ਹੁਣ ਰਿਲੀਜ਼ ਹੋ ਚੁੱਕਾ ਹੈ।
ਫ਼ਿਲਮ Animal ਵਿੱਚ ਇਹ ਸਿਤਾਰੇ ਆਉਣਗੇ ਨਜ਼ਰ: ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਇਹ ਫਿਲਮ ਹਰ ਕਿਸੇ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਲੀਕ ਹੋਈਆਂ ਤਸਵੀਰਾਂ ਤੋਂ ਲੈ ਕੇ ਵੀਡੀਓ ਜਾਂ ਪੋਸਟਰ ਤੱਕ ਨੂੰ ਦਰਸ਼ਕ ਕਾਫੀ ਪਿਆਰ ਦੇ ਰਹੇ ਹਨ। ਇਸ ਫਿਲਮ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦੰਨਾ ਅਤੇ ਤ੍ਰਿਪਤੀ ਡਿਮਰੀ ਨਜ਼ਰ ਆਉਣਗੇ।
ਫਿਲਮ Animal ਦੀ ਕਹਾਣੀ:ਦੱਸ ਦਈਏ ਕਿ ਫਿਲਮ Animal ਦੀ ਕਹਾਣੀ ਅੰਡਰਵਰਲਡ ਹਿੰਸਾ ਦੇ ਪਿਛੋਕੜ 'ਤੇ ਅਧਾਰਤ ਹੈ। ਇੱਕ ਇੰਟਰਵੀਊ ਦੌਰਾਨ ਰਣਬੀਰ ਕਪੂਰ ਨੇ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਵੀ ਕੀਤੀ ਸੀ। ਅਦਾਕਾਰ ਨੇ ਕਿਹਾ ਸੀ, 'ਇਹ ਮੇਰੇ ਲਈ ਨਵਾਂ ਖੇਤਰ ਹੈ। ਇਹ ਇੱਕ ਕ੍ਰਾਈਮ ਡਰਾਮਾ ਅਤੇ ਪਿਤਾ-ਪੁੱਤਰ ਦੀ ਕਹਾਣੀ ਹੈ। ਇਹ ਉਹ ਚੀਜ਼ ਹੈ ਜਿਸ ਦੀ ਦਰਸ਼ਕਾਂ ਨੂੰ ਮੇਰੇ ਤੋਂ ਉਮੀਦ ਨਹੀਂ ਹੈ।"
ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਜੋੜੀ ਪਹਿਲੀ ਵਾਰ ਇਕੱਠੀ ਆਵੇਗੀ ਨਜ਼ਰ:ਫਿਲਮ ਵਿੱਚ ਜਿੱਥੇ ਇੱਕ ਪਾਸੇ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਜੋੜੀ ਪਹਿਲੀ ਵਾਰ ਇਕੱਠੇ ਕੰਮ ਕਰਦੀ ਨਜ਼ਰ ਆਵੇਗੀ। ਦੂਜੇ ਪਾਸੇ ਬੌਬੀ ਦਿਓਲ ਅਤੇ ਅਨਿਲ ਕਪੂਰ 'ਰੇਸ 3' ਤੋਂ ਬਾਅਦ ਇਕੱਠੇ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ। ਦੋਵੇਂ ਕਲਾਕਾਰ ਇਸ ਆਉਣ ਵਾਲੀ ਐਕਸ਼ਨ ਐਂਟਰਟੇਨਰ ਵਿੱਚ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਸੰਦੀਪ ਰੈਡੀ ਵਾਂਗਾ ਦੀ ਦੂਜੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਨਿਰਦੇਸ਼ਕ ਨੇ ਸ਼ਾਹਿਦ ਕਪੂਰ ਸਟਾਰਰ ਫਿਲਮ 'ਕਬੀਰ ਸਿੰਘ' ਦਾ ਨਿਰਦੇਸ਼ਨ ਕੀਤਾ ਸੀ।
11 ਵਜਕੇ 11 ਮਿੰਟ 'ਤੇ ਪ੍ਰੀ-ਟੀਜ਼ਰ ਨੂੰ ਕਰ ਦਿੱਤਾ ਗਿਆ ਰਿਲੀਜ਼: 11 ਜੂਨ ਨੂੰ ਸਵੇਰੇ 11.11 ਵਜੇ ਪ੍ਰੀ ਟੀਜ਼ਰ ਰਿਲੀਜ਼ ਕਰਨ ਦਾ ਐਲਾਨ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਕੀਤਾ ਸੀ। ਇਸ ਖਬਰ ਤੋਂ ਬਾਅਦ ਪ੍ਰਸ਼ੰਸਕ ਉਤਸ਼ਾਹਿਤ ਸੀ ਅਤੇ ਫਿਲਮ ਦੇ ਪ੍ਰੀ-ਟੀਜ਼ਰ ਰਿਲੀਜ਼ ਹੋਣ ਤੋਂ ਪਹਿਲਾ ਹੀ #animal ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਸੀ, ਤਾਂ ਹੁਣ ਪ੍ਰਸ਼ੰਸਕਾਂ ਦਾ ਇਤਜ਼ਾਰ ਖਤਮ ਹੋ ਗਿਆ ਹੈ ਅਤੇ ਫਿਲਮ Animal ਦਾ ਪ੍ਰੀ-ਟੀਜ਼ਰ ਪੂਰੇ 11 ਵਜਕੇ 11 ਮਿੰਟ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ।