ਹੈਦਰਾਬਾਦ:ਸਾਊਥ ਫਿਲਮ ਇੰਡਸਟਰੀ ਦੇ ਬਿਹਤਰ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ਫਿਲਮ 'ਐਨੀਮਲ' ਨੇ ਬਾਕਸ ਆਫਿਸ 'ਤੇ ਪਹਿਲੇ ਹੀ ਦਿਨ ਤੋਂ ਧਮਾਲ ਮਚਾ ਕੇ ਰੱਖਿਆ ਹੈ। 'ਐਨੀਮਲ' 1 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ 8 ਦਿਨਾਂ 'ਚ ਇਸ ਫਿਲਮ ਦੇ ਬਾਕਸ ਆਫਿਸ ਕਲੈਕਸ਼ਨ ਦਾ ਅੰਕੜਾ 600 ਕਰੋੜ ਵੱਲ ਵਧ ਰਿਹਾ ਹੈ। ਸੰਦੀਪ ਰੈਡੀ ਵਾਂਗਾ ਨੇ ਆਪਣੇ ਕਰੀਅਰ 'ਚ 'ਐਨੀਮਲ' ਨੂੰ ਮਿਲਾ ਕੇ ਹੋਰ ਤਿੰਨ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਹੁਣ ਸੰਦੀਪ ਨੂੰ ਹਾਲ ਹੀ ਵਿੱਚ ਅਮਰੀਕਾ 'ਚ ਦੇਖਿਆ ਗਿਆ ਸੀ। ਇੱਥੇ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾਉਣ ਲੱਗੇ।
ਫਿਲਮ 'ਐਨੀਮਲ' ਦੇ ਨਿਰਦੇਸ਼ਕ ਨੂੰ ਪ੍ਰਸ਼ੰਸਕਾਂ ਦੀ ਭੀੜ ਨੇ ਘੇਰਿਆ:ਸੰਦੀਪ ਹਾਲ ਹੀ ਵਿੱਚ ਫਿਲਮ 'ਐਨੀਮਲ' ਦੇ ਇਵੈਂਟ ਲਈ ਡੱਲਾਸ ਗਏ ਸੀ। ਇੱਥੇ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਸੰਦੀਪ ਪ੍ਰਸ਼ੰਸਕਾਂ ਦੀ ਭੀੜ 'ਚ ਫਸ ਗਏ ਅਤੇ ਉੱਥੋ ਜਲਦੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਇਨ੍ਹਾਂ ਹੀ ਨਹੀਂ, ਜਿੱਥੇ ਸੰਦੀਪ ਆਪਣੇ ਆਪ ਨੂੰ ਪ੍ਰਸ਼ੰਸਕਾਂ ਦੀ ਭੀੜ 'ਚੋ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਦੂਜੇ ਪਾਸੇ ਪ੍ਰਸ਼ੰਸਕ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾ ਰਹੇ ਸੀ।