ਮੁੰਬਈ: ਰਣਬੀਰ ਕਪੂਰ ਅਤੇ ਰਸ਼ਮੀਕਾ ਮੰਡਾਨਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਐਨੀਮਲ' ਬਾਕਸ ਆਫ਼ਿਸ 'ਤੇ ਲਗਾਤਾਰ ਵਧੀਆਂ ਪ੍ਰਦਰਸ਼ਨ ਕਰ ਰਹੀ ਹੈ। ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਫਿਲਮ ਪਹਿਲੇ ਦਿਨ ਤੋਂ ਹੀ ਬਾਕਸ ਆਫ਼ਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ 'ਐਨੀਮਲ' ਲਗਭਗ ਹਰ ਦਿਨ ਜਬਰਦਸਤ ਕਮਾਈ ਕਰ ਰਹੀ ਹੈ ਅਤੇ ਨਵੇਂ-ਨਵੇਂ ਰਿਕਾਰਡ ਬਣਾ ਰਹੀ ਹੈ।
'ਐਨੀਮਲ' ਦਾ 9ਵੇਂ ਦਿਨ ਦਾ ਕਲੈਕਸ਼ਨ: 'ਐਨੀਮਲ' ਨੂੰ ਪਹਿਲੇ ਹਫ਼ਤੇ ਦੌਰਾਨ ਹੀ ਜ਼ਬਰਦਸਤ ਪ੍ਰਤੀਕਿਰੀਆ ਮਿਲੀ ਅਤੇ ਇਹ ਫਿਲਮ 300 ਕਰੋੜ ਰੁਪਏ ਤੋਂ ਜ਼ਿਆਦਾ ਕਮਾਈ ਕਰਨ 'ਚ ਸਫ਼ਲ ਰਹੀ। ਹੁਣ ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਲਈ ਅੱਜ ਦਾ ਦਿਨ ਹੋਰ ਵੀ ਸ਼ਾਨਦਾਰ ਹੋਣ ਵਾਲਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਮ 'ਐਨੀਮਲ' ਨੇ ਕੱਲ੍ਹ 23.5 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ, ਜਿਸ ਕਰਕੇ ਫਿਲਮ ਦਾ ਕੁੱਲ ਕਲੈਕਸ਼ਨ 361.08 ਕਰੋੜ ਰੁਪਏ ਹੋ ਗਿਆ ਹੈ। ਹੁਣ ਹਾਲ ਹੀ ਵਿੱਚ ਮਿਲੀ ਅਪਡੇਟ ਅਨੁਸਾਰ, ਰਣਬੀਰ ਕਪੂਰ ਦੀ ਫਿਲਮ ਅੱਜ ਵੀ ਬਾਕਸ ਆਫ਼ਿਸ 'ਤੇ ਜ਼ਬਰਦਸਤ ਕਮਾਈ ਕਰੇਗੀ। ਮੀਡੀਆ ਰਿਪੋਰਟਸ ਅਨੁਸਾਰ, 'ਐਨੀਮਲ' ਆਪਣੀ ਰਿਲੀਜ਼ ਦੇ 9ਵੇਂ ਦਿਨ 40 ਕਰੋੜ ਦੀ ਕਮਾਈ ਕਰ ਸਕਦੀ ਹੈ। ਅੱਜ ਇਸ ਫਿਲਮ ਦੇ 400 ਕਰੋੜ ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ। ਫਿਲਮ 'ਐਨੀਮਲ' ਨੇ ਹੁਣ ਤੱਕ ਦੇ ਸ਼ੋਅ ਤੋਂ 1.19 ਕਰੋੜ ਰੁਪਏ ਕਮਾਏ ਹਨ ਅਤੇ ਦਿਨ ਦੌਰਾਨ ਗਿਣਤੀ ਵਧਣ ਦੀ ਉਮੀਦ ਹੈ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ 'ਐਨੀਮਲ' ਅੱਜ ਕਿੰਨੀ ਕਮਾਈ ਕਰ ਪਾਉਦੀ ਹੈ।