ਪੰਜਾਬ

punjab

ETV Bharat / entertainment

Animal Box Office Collection: 'ਐਨੀਮਲ' ਨੇ ਬਾਕਸ ਆਫਿਸ 'ਤੇ ਪਾਈਆਂ ਧਮਾਲਾਂ, 6 ਦਿਨਾਂ 'ਚ ਪਾਰ ਕੀਤਾ 300 ਕਰੋੜ ਦਾ ਅੰਕੜਾ - ਐਨੀਮਲ ਦਾ ਕਲੈਕਸ਼ਨ

Animal Box Office Collection Day 6: 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਸਿਰਫ ਤਿੰਨ ਦਿਨਾਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦਾ 5 ਦਿਨਾਂ ਦਾ ਕੁੱਲ ਕਲੈਕਸ਼ਨ 283.69 ਕਰੋੜ ਹੋ ਗਿਆ ਹੈ।

Animal Box Office Collection
Animal Box Office Collection

By ETV Bharat Entertainment Team

Published : Dec 6, 2023, 9:57 AM IST

ਮੁੰਬਈ: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' 1 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। 'ਐਨੀਮਲ' 2023 ਦੀ ਇੱਕ ਭਾਰਤੀ ਹਿੰਦੀ-ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ ਹੈ, ਜਿਸ ਦਾ ਨਿਰਦੇਸ਼ਨ ਸੰਦੀਪ ਰੈੱਡੀ ਵਾਂਗਾ ਦੁਆਰਾ ਕੀਤਾ ਗਿਆ ਹੈ ਅਤੇ ਟੀ-ਸੀਰੀਜ਼ ਅਤੇ ਭਦਰਕਾਲੀ ਪਿਕਚਰਜ਼ ਦੁਆਰਾ ਨਿਰਮਿਤ ਹੈ, ਜਿਸ 'ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਹਨ। ਫਿਲਮ ਰਣਵਿਜੇ 'ਵਿਜੇ' ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਿਤਾ ਦੇ ਖਿਲਾਫ ਕਤਲ ਦੀ ਸਾਜ਼ਿਸ਼ ਦਾ ਪਤਾ ਲਗਾਉਂਦਾ ਹੈ ਅਤੇ ਬਦਲਾ ਲੈਣ ਲਈ ਆਪਣੀ ਟੀਮ ਨੂੰ ਇਕੱਠਾ ਕਰਦਾ ਹੈ।

ਇੱਕ ਮਜ਼ਬੂਤ ​​ਸ਼ੁਰੂਆਤ ਤੋਂ ਬਾਅਦ 'ਐਨੀਮਲ' ਨੇ ਬਾਕਸ ਆਫਿਸ 'ਤੇ ਧਮਾਲ ਜਾਰੀ ਰੱਖੀ ਹੋਈ ਹੈ ਅਤੇ ਭਾਰਤ ਵਿੱਚ ਆਪਣੇ ਪਹਿਲੇ ਚਾਰ ਦਿਨਾਂ ਵਿੱਚ 245.49 ਕਰੋੜ ਰੁਪਏ ਕਮਾਏ ਹਨ। ਫਿਲਮ ਨੇ ਪੰਜਵੇਂ ਦਿਨ 38.2 ਕਰੋੜ ਦੀ ਕਮਾਈ ਕੀਤੀ ਹੈ। 5 ਦਿਨਾਂ ਦਾ ਕੁੱਲ ਵਿਸ਼ਵਵਿਆਪੀ ਕਲੈਕਸ਼ਨ 283.69 ਕਰੋੜ ਰੁਪਏ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਰਿਲੀਜ਼ ਦੇ 6ਵੇਂ ਦਿਨ ਕਰੀਬ 35.22 ਕਰੋੜ ਰੁਪਏ ਕਮਾ ਸਕਦੀ ਹੈ। ਜੇਕਰ ਅਜਿਹਾ ਹੀ ਹੁੰਦਾ ਹੈ ਤਾਂ ਐਨੀਮਲ ਦਾ ਕੁੱਲ ਕਲੈਕਸ਼ਨ 318.19 ਕਰੋੜ ਰੁਪਏ ਹੋ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ 'ਐਨੀਮਲ' 2023 ਦੀ ਸਭ ਤੋਂ ਉਡੀਕੀ ਜਾਣ ਵਾਲੀ ਫਿਲਮ ਸੀ, ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਫਿਲਮ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਤ ਹੈ, ਜਿਸ ਨੇ ਕਬੀਰ ਸਿੰਘ ਵਰਗੀਆਂ ਫਿਲਮਾਂ ਬਣਾਈਆਂ ਹਨ। ਸਿਨੇਮਾਘਰਾਂ ਵਿੱਚ ਵਿੱਕੀ ਕੌਸ਼ਲ ਦੀ ਸੈਮ ਬਹਾਦਰ ਨਾਲ ਐਨੀਮਲ ਦੀ ਟੱਕਰ ਹੋਈ ਹੈ।

'ਐਨੀਮਲ' 2023 ਦੀ ਹਿੱਟ ਫਿਲਮਾਂ ਵਿੱਚੋਂ ਇੱਕ ਵਜੋਂ ਉਭਰੀ ਹੈ ਅਤੇ ਹੁਣ ਕਲੈਕਸ਼ਨ ਦੀ ਦੌੜ ਵਿੱਚ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖ਼ਾਨ ਦੀਆਂ ਬਲਾਕਬਸਟਰ ਫਿਲਮਾਂ ਪਠਾਨ ਅਤੇ ਜਵਾਨ ਨਾਲ ਟੱਕਰ ਲੈ ਰਹੀ ਹੈ। ਕੀ 'ਐਨੀਮਲ' ਇਨ੍ਹਾਂ ਦੋਵਾਂ ਐਕਸ਼ਨ ਫਿਲਮਾਂ ਦਾ ਰਿਕਾਰਡ ਤੋੜ ਪਾਏਗੀ? ਇਹ ਤਾਂ ਸਮਾਂ ਹੀ ਦੱਸੇਗਾ।

ABOUT THE AUTHOR

...view details