ਪੰਜਾਬ

punjab

ETV Bharat / entertainment

'Animal' ਬਣੀ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ, 'ਸੰਜੂ' ਸਮੇਤ ਇਨ੍ਹਾਂ ਫਿਲਮਾਂ ਨੂੰ ਛੱਡਿਆ ਪਿੱਛੇ - ਫਿਲਮ ਐਨੀਮਲ ਦਾ World Wide ਕਲੈਕਸ਼ਨ

Animal Record Breaker: ਰਣਬੀਰ ਕਪੂਰ ਦੇ 15 ਸਾਲ ਤੋਂ ਜ਼ਿਆਦਾ ਲੰਬੇ ਕਰੀਅਰ 'ਚ 'ਐਨੀਮਲ' ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਰਣਬੀਰ ਕਪੂਰ ਨੇ 'ਸੰਜੂ' ਸਮੇਤ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਪਿੱਛੇ ਛੱਡ ਦਿੱਤਾ ਹੈ।

Animal Record Breaker
Animal Record Breaker

By ETV Bharat Entertainment Team

Published : Dec 9, 2023, 2:27 PM IST

ਮੁੰਬਈ: ਰਣਬੀਰ ਕਪੂਰ ਨੇ ਫਿਲਮ 'ਐਨੀਮਲ' 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਕਰਕੇ ਫਿਲਮ 'ਐਨੀਮਲ' ਰਣਬੀਰ ਕਪੂਰ ਦੇ 15 ਸਾਲ ਤੋਂ ਲੰਬੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਐਨੀਮਲ' ਨਾਲ ਰਣਬੀਰ ਨੇ ਆਪਣੀਆਂ ਟਾਪ 5 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 'ਐਨੀਮਲ' ਬਾਕਸ ਆਫਿਸ 'ਤੇ ਸਾਲ 2023 ਦੀ ਸਭ ਤੋਂ ਵੱਡੀ ਰਿਕਾਰਡ ਬ੍ਰੇਕਰ ਫਿਲਮ ਸਾਬਤ ਹੋਈ ਹੈ। ਇਸ ਫਿਲਮ ਨੇ ਸਾਲ 2023 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ 'ਗਦਰ 2' ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦੂਜੇ ਪਾਸੇ, 'ਐਨੀਮਲ' ਨੇ ਸ਼ਾਹਰੁਖ ਖਾਨ ਦੀ 'ਪਠਾਨ' ਦੀ ਕਮਾਈ ਦੇ ਵੀ ਰਿਕਾਰਡ ਤੋੜ ਦਿੱਤੇ ਹਨ। ਹੁਣ ਰਣਬੀਰ ਨੇ ਫਿਲਮ 'ਐਨੀਮਲ' ਨਾਲ ਆਪਣੀ ਹੀ ਫਿਲਮ 'ਸੰਜੂ' ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ।

ਰਣਬੀਰ ਕਪੂਰ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ:

  1. ਐਨੀਮਲ-World Wide 'ਤੇ 600.67 ਕਰੋੜ ਤੱਕ ਦੀ ਕਮਾਈ ਜਾਰੀ।।
  2. ਸੰਜੂ:586 ਕਰੋੜ
  3. ਬ੍ਰਹਮਾਸਤਰ: 431 ਕਰੋੜ
  4. ਜੇ ਜਵਾਨੀ ਹੈ ਦਿਵਾਨੀ: 319.6 ਕਰੋੜ
  5. ਤੂੰ ਝੂਠੀ ਮੈਂ ਮਕਾਰ:220 ਕਰੋੜ
  6. ਏ ਦਿਲ ਹੈ ਮੁਸ਼ਕਿਲ: 239.67 ਕਰੋੜ

2023 'ਚ World Wide 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਹਿੰਦੀ ਫਿਲਮਾਂ:

  1. ਜਵਾਨ: 1100 ਕਰੋੜ ਤੋਂ ਜ਼ਿਆਦਾ
  2. ਪਠਾਨ: 1000 ਕਰੋੜ ਤੋਂ ਜ਼ਿਆਦਾ
  3. ਐਨੀਮਲ:8 ਦਿਨਾਂ 'ਚ 600.67 ਕਰੋੜ ਦੀ ਕਮਾਈ ਕਰ ਰਹੀ ਹੈ।
  4. ਗਦਰ: 524 ਕਰੋੜ
  5. ਟਾਈਗਰ 3:463 ਕਰੋੜ

ਐਨੀਮਲ ਆਪਣੇ ਅੱਠਵੇ ਦਿਨ ਦੀ ਕਮਾਈ ਨਾਲ ਸਾਲ 2023 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਤੀਜੀ ਫਿਲਮ ਬਣ ਗਈ ਹੈ। ਇਸ ਲਿਸਟ 'ਚ ਸ਼ਾਹਰੁਖ ਖਾਨ ਦੀ ਜਵਾਨ ਅਤੇ ਪਠਾਨ ਪਹਿਲੇ ਅਤੇ ਦੂਜੇ ਸਥਾਨ 'ਤੇ ਹੈ। ਹੁਣ ਦੇਖਣਾ ਹੋਵੇਗਾ ਕਿ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਜਵਾਨ ਅਤੇ ਪਠਾਨ ਨੂੰ ਪਿੱਛੇ ਛੱਡ ਪਾਉਦੀ ਹੈ।

ਫਿਲਮ 'ਐਨੀਮਲ' ਦਾ ਘਰੇਲੂ ਕਲੈਕਸ਼ਨ: ਫਿਲਮ ਐਨੀਮਲ ਦਾ ਪਹਿਲੇ ਦਿਨ ਦਾ ਘਰੇਲੂ ਕਲੈਕਸ਼ਨ 63 ਕਰੋੜ ਰੁਪਏ, ਦੂਜੇ ਦਿਨ 66 ਕਰੋੜ, ਤੀਜੇ ਦਿਨ 72.50 ਕਰੋੜ, ਪਹਿਲੇ ਹਫ਼ਤੇ 205 ਕਰੋੜ ਅਤੇ World Wide 360 ਕਰੋੜ, ਚੌਥੇ ਦਿਨ 40 ਕਰੋੜ, ਪੰਜਵੇ ਦਿਨ 34.02 ਕਰੋੜ, ਛੇਵੇ ਦਿਨ 30 ਕਰੋੜ, ਸੱਤਵੇ ਦਿਨ 25 ਕਰੋੜ ਅਤੇ ਅੱਠਵੇ ਦਿਨ 23.5 ਕਰੋੜ ਹੈ। ਇਸ ਤਰ੍ਹਾਂ ਫਿਲਮ 'ਐਨੀਮਲ' ਦਾ ਕੁੱਲ ਘਰੇਲੂ ਕਲੈਕਸ਼ਨ 362.11 ਹੋ ਗਿਆ ਹੈ।

ਫਿਲਮ 'ਐਨੀਮਲ' ਦਾ World Wide ਕਲੈਕਸ਼ਨ: ਫਿਲਮ 'ਐਨੀਮਲ' ਦਾ World Wide ਕਲੈਕਸ਼ਨ ਪਹਿਲੇ ਦਿਨ 116 ਕਰੋੜ, ਦੂਜੇ ਦਿਨ 120 ਕਰੋੜ, ਤੀਜੇ ਦਿਨ 120 ਕਰੋੜ, ਚੌਥੇ ਦਿਨ 69 ਕਰੋੜ, ਪੰਜਵੇ ਦਿਨ 56 ਕਰੋੜ, ਛੇਵੇ ਦਿਨ 46.60 ਕਰੋੜ, ਸੱਤਵੇ ਦਿਨ 35.70 ਕਰੋੜ, ਅੱਠਵੇ ਦਿਨ 37.37 ਕਰੋੜ ਹੈ। ਇਸ ਤਰ੍ਹਾਂ ਫਿਲਮ 'ਐਨੀਮਲ' ਦਾ ਕੁੱਲ World Wide ਕਲੈਕਸ਼ਨ 600.67 ਕਰੋੜ ਰੁਪਏ ਹੋ ਗਿਆ ਹੈ।

ABOUT THE AUTHOR

...view details