ਪੰਜਾਬ

punjab

ਸੋਨਮ ਕਪੂਰ ਦੀਆਂ ਫਿਰ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ...ਦੇਖੋ

By

Published : Jun 17, 2022, 11:09 AM IST

ਸੋਨਮ ਕਪੂਰ ਦੇ ਬੇਬੀ ਸ਼ਾਵਰ ਤੋਂ ਬਾਅਦ ਅਦਾਕਾਰਾ ਦੇ ਪਤੀ ਆਨੰਦ ਦੁਆਰਾ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਸੋਨਮ ਕਪੂਰ ਵਾਈਟ ਕਲਰ ਦੀ ਓਵਰਸਾਈਜ਼ ਸ਼ਰਟ 'ਚ ਬੈਠੀ ਹੈ। ਹੁਣ ਆਨੰਦ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ।

ਸੋਨਮ ਕਪੂਰ ਦੀਆਂ ਫਿਰ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ...ਤਸਵੀਰਾਂ
ਸੋਨਮ ਕਪੂਰ ਦੀਆਂ ਫਿਰ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ...ਤਸਵੀਰਾਂ

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਬਹੁਤ ਜਲਦੀ ਮਾਂ ਬਣਨ ਵਾਲੀ ਹੈ। ਅਦਾਕਾਰਾ ਦਾ ਬੇਬੀ ਸ਼ਾਵਰ ਸੈਲੀਬ੍ਰੇਸ਼ਨ ਵੀ ਹੋਇਆ ਹੈ। ਹੁਣ ਕੁਝ ਹੀ ਦਿਨਾਂ 'ਚ ਸੋਨਮ ਦੇ ਪਹਿਲੀ ਵਾਰ ਮਾਂ ਬਣਨ ਦੀ ਖੁਸ਼ਖਬਰੀ ਆਵੇਗੀ। ਹਾਲ ਹੀ 'ਚ ਸੋਨਮ ਨੇ ਲੰਡਨ 'ਚ ਬੇਹੱਦ ਸਟੈਂਡਰਡ ਅੰਦਾਜ਼ 'ਚ ਆਪਣੀ ਬੇਬੀ ਸ਼ਾਵਰ ਪਾਰਟੀ ਕੀਤੀ। ਹੁਣ ਸੋਨਮ ਦੇ ਪਤੀ ਆਨੰਦ ਆਹੂਜਾ ਨੇ ਅਦਾਕਾਰਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਆਨੰਦ ਆਹੂਜਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ 'ਹਰ ਪਲ ਪਿਆਰਾ'। ਆਨੰਦ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਸੋਨਮ ਕਪੂਰ ਵਾਈਟ ਕਲਰ ਦੀ ਓਵਰਸਾਈਜ਼ ਸ਼ਰਟ 'ਚ ਬੈਠੀ ਹੈ। ਹੁਣ ਆਨੰਦ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਪਿਆਰ ਦੀ ਵਰਖਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਨੇ ਆਪਣੇ ਬੇਬੀ ਸ਼ਾਵਰ ਵਾਲੇ ਦਿਨ ਗੁਲਾਬੀ ਰੰਗ ਦੀ ਹੈਂਗਿੰਗ ਡਰੈੱਸ ਪਾਈ ਸੀ। ਇਸ ਮੌਕੇ ਅਦਾਕਾਰਾ ਦੇ ਖਾਸ ਦੋਸਤ ਹੀ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸੋਨਮ ਕਪੂਰ ਨੇ ਹਾਲ ਹੀ 'ਚ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਤੋਂ ਪਹਿਲਾਂ ਉਹ ਪਤੀ ਆਨੰਦ ਆਹੂਜਾ ਨਾਲ ਬੇਬੀਮੂਨ 'ਤੇ ਸੀ।

ਸੋਨਮ ਨੇ ਪਤੀ ਬੇਬੀਮੂਨ ਤੋਂ ਘਰ ਵਾਪਸੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਲੰਡਨ ਤੋਂ ਸੋਨਮ ਕਪੂਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਸੋਨਮ ਕਪੂਰ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ। ਇਸ ਦੇ ਨਾਲ ਹੀ ਇਸ ਤਸਵੀਰ 'ਚ ਉਨ੍ਹਾਂ ਦੀ ਭੈਣ ਰੀਆ ਕਪੂਰ ਵੀ ਗੂੜ੍ਹੇ ਨੀਲੇ ਰੰਗ ਦੇ ਪੈਂਟਸੂਟ 'ਚ ਖੜ੍ਹੀ ਸੀ। ਦੋਵੇਂ ਭੈਣਾਂ ਨੇ ਐਨਕਾਂ ਪਾਈਆਂ ਹੋਈਆਂ ਸਨ। ਤਸਵੀਰ 'ਚ ਸੋਨਮ ਕਪੂਰ ਕਾਫੀ ਮਜ਼ਾਕੀਆ ਅੰਦਾਜ਼ 'ਚ ਨਜ਼ਰ ਆ ਰਹੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨਮ ਕਪੂਰ ਦੀ ਭੈਣ ਨੇ ਲਿਖਿਆ 'ਅਸੀਂ ਇਸ ਟ੍ਰਿਪ 'ਤੇ ਹੁਣ ਤੱਕ ਦੇ ਸਭ ਤੋਂ ਵਧੀਆ ਖਾਣੇ ਦਾ ਮਜ਼ਾ ਲਿਆ ਹੈ।' ਇਸ ਤੋਂ ਪਹਿਲਾਂ ਰੀਆ ਨੇ ਆਪਣੀ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਸੋਨਮ ਸਫੇਦ ਲਿਬਾਸ 'ਚ ਸੀ ਅਤੇ ਰੀਆ ਪੀਲੇ ਰੰਗ ਦੀ ਪੋਸ਼ਾਕ 'ਚ ਸੀ। ਇਸ ਵੀਡੀਓ 'ਚ ਸੋਨਮ ਕਪੂਰ ਦੇ ਜੀਜਾ ਕਰਨ ਬਲੂਨੀ ਅਤੇ ਪਤੀ ਆਨੰਦ ਆਹੂਜਾ ਲੰਡਨ ਦੀਆਂ ਸੜਕਾਂ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸੋਨਮ ਕਪੂਰ ਨੇ ਵੀ ਆਪਣੇ ਜਨਮਦਿਨ 'ਤੇ ਇਕ ਖੂਬਸੂਰਤ ਅਤੇ ਸ਼ਾਨਦਾਰ ਫੋਟੋਸ਼ੂਟ ਸ਼ੇਅਰ ਕੀਤਾ ਹੈ।

ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਵਿਆਹ ਦੇ ਚੌਥੇ ਸਾਲ ਵਿੱਚ ਇਹ ਜੋੜਾ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਖੁਸ਼ੀ ਦਾ ਆਨੰਦ ਲੈਣ ਜਾ ਰਿਹਾ ਹੈ।

ਇਹ ਵੀ ਪੜ੍ਹੋ:ਅਵਾਰਡ ਗਾਲਾ 'ਚ ਬੋਲਡ ਪਹਿਰਾਵੇ 'ਚ ਨਜ਼ਰ ਆਈਆਂ ਇਹ ਸੁੰਦਰੀਆਂ...ਤਸਵੀਰਾਂ

ABOUT THE AUTHOR

...view details