ਪੰਜਾਬ

punjab

ETV Bharat / entertainment

ਵਿੱਕੀ ਕੌਸ਼ਲ-ਤ੍ਰਿਪਤੀ ਡਿਮਰੀ ਨਾਲ ਹੁਣ ਬਾਲੀਵੁੱਡ ਵਿੱਚ ਧੂੰਮਾਂ ਪਾਉਣਗੇ ਐਮੀ ਵਿਰਕ, ਫਿਲਮ ਇਸ ਦਿਨ ਹੋਵੇਗੀ ਰਿਲੀਜ਼ - Ammy Virk punjabi movies 2022

ਪਾਲੀਵੁੱਡ ਦੇ ਮਸ਼ਹੂਰ ਗਾਇਕ-ਅਦਾਕਾਰ ਐਮੀ ਵਿਰਕ ਅਤੇ ਅਦਾਕਾਰ ਵਿੱਕੀ ਕੌਸ਼ਲ ਜਲਦ ਹੀ ਨਵੇਂ ਪ੍ਰੋਜੈਕਟ ਨਾਲ ਫੈਨਜ਼ ਦੇ ਰੁਬਰੂ ਹੋਣਗੇ। ਇਸ ਬਾਰੇ ਜਾਣਕਾਰੀ ਕੁੱਝ ਸਮਾਂ ਪਹਿਲਾਂ ਖ਼ੁਦ ਐਮੀ ਵਿਰਕ ਨੇ ਦਿੱਤੀ ਸੀ ਅਤੇ ਹੁਣ ਇਹ ਪੱਕਾ ਹੋ ਗਿਆ ਹੈ ਕਿ ਐਮੀ ਵਿਰਕ ਅਦਾਕਾਰ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨਾਲ ਅੱਗੇ ਸਾਲ ਫਿਲਮ (Vicky Kaushal and Ammy Virk film) ਵਿੱਚ ਆ ਰਹੇ ਹਨ।

Etv Bharat
Etv Bharat

By

Published : Dec 21, 2022, 4:19 PM IST

ਚੰਡੀਗੜ੍ਹ:ਅਦਾਕਾਰ ਜਾਂ ਗਾਇਕ ਜਦ ਵੀ ਆਪਣਾ ਕੋਈ ਨਵਾਂ ਗੀਤ ਜਾਂ ਫਿਲਮ ਲੈ ਕੇ ਆਉਂਦੇ ਹਨ ਤਾਂ ਉਹ ਦਰਸ਼ਕਾਂ ਦੇ ਸਿੱਧਾ ਰੂਬਰੂ ਕਰਵਾਉਣ ਤੋਂ ਪਹਿਲਾਂ ਆਪਣੇ ਗੀਤ ਅਤੇ ਫ਼ਿਲਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਮੋਟ ਕਰਦੇ ਹਨ। ਕਲਾਕਾਰ ਆਪਣੇ ਕੰਮ ਬਾਰੇ ਸੋਸ਼ਲ ਮੀਡੀਆ ਉਤੇ ਖੁੱਲ੍ਹ ਕੇ ਦੱਸਦੇ ਹਨ ਤਾਂ ਕਿ ਲੋਕਾਂ ਨੂੰ ਉਸ ਬਾਰੇ ਪਤਾ ਲੱਗ ਸਕੇ। ਇਸੇ ਤਰ੍ਹਾਂ ਹੀ ਪਾਲੀਵੁੱਡ ਦੇ ਮਸ਼ਹੂਰ ਗਾਇਕ ਐਮੀ ਵਿਰਕ ਜਲਦ ਹੀ ਨਵੇਂ ਪ੍ਰੋਜੈਕਟ (Vicky Kaushal and Ammy Virk film) ਨਾਲ ਫੈਨਜ਼ ਦੇ ਰੁਬਰੂ ਹੋਣਗੇ। ਖਾਸ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਵਿੱਚ ਉਹ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨਾਲ ਨਜ਼ਰ ਆਉਣ ਵਾਲੇ ਹਨ।

ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਜੈਕਟ ਯਾਨੀ ਕਿ ਫਿਲਮ ਬਾਰੇ ਜਾਣਕਾਰੀ ਅਦਾਕਾਰ ਨੇ ਮਾਰਚ 2022 ਵਿੱਚ ਦਿੱਤੀ ਸੀ ਅਤੇ ਅਦਾਕਾਰ ਨੇ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ। ਪੰਜਾਬੀ ਗਾਇਕ ਨੇ ਆਪਣੀ ਅਤੇ ਵਿੱਕੀ ਕੌਸ਼ਲ (vicky kaushal ammy virk movie) ਦੀ ਫੋਟੋ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ ਕਿ 'ਭਾਜੀ ਮਿਲ ਕੇ ਬਹੁਤ ਚੰਗਾ ਲੱਗਿਆ, ਬਹੁਤ ਬਹੁਤ ਪਿਆਰ ਸਤਿਕਾਰ, ਵਾਹਿਗੁਰੂ ਖੁਸ਼ ਰੱਖਣ।' ਇਸ ਤੋਂ ਇਲਾਵਾ ਐਮੀ ਵਿਰਕ ਨੇ ਇੰਸਟਾਗ੍ਰਾਮ 'ਤੇ ਇਹ ਵੀ ਲਿਖਿਆ ਕਿ 'ਫਿਲਮ ਦੇ ਸੈੱਟ 'ਤੇ ਸੁਆਦ ਆਵੇਗਾ, ਵਾਹਿਗੁਰੂ ਕਿਰਪਾ ਕਰਨ।'

ਹੁਣ ਜੇਕਰ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਐਮੀ, ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣਨ ਵਾਲੇ ਪ੍ਰੋਜੈਕਟ ਦਾ ਹਿੱਸਾ ਹੋਣਗੇ, ਇਸ ਵਿੱਚ ਉਹ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਵਿੱਕੀ ਕੌਸ਼ਲ ਨਾਲ ਸ੍ਰਕੀਨ ਸਾਂਝੀ ਕਰਦੇ ਨਜ਼ਰ ਆਉਣਗੇ। ਹਾਲਾਂਕਿ ਇਸ ਫਿਲਮ ਦੇ ਨਾਂ ਬਾਰੇ ਅਜੇ ਕੋਈ ਅਪਡੇਟ ਨਹੀਂ ਆਈ ਅਤੇ ਰਿਲੀਜ਼ ਮਿਤੀ 28 ਜੁਲਾਈ 2023 ਦੱਸੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਐਮੀ ਵਿਰਕ(Ammy Virk punjabi films 2022) ਦੀ ਇਸ ਸਾਲ ਵਿਦੇਸ਼ੀ ਜੀਵਨ ਅਤੇ ਮੁਸ਼ਕਲਾਂ ਨੂੰ ਬਿਆਨ ਕਰਦੀ ਫਿਲਮ 'ਆਜਾ ਮੈਕਸੀਕੋ ਚੱਲੀਏ' ਰਿਲੀਜ਼ ਹੋਈ, ਇਸ ਤੋਂ ਬਾਅਦ 'ਸੌਂਕਣ ਸੌਂਕਣੇ', 'ਸ਼ੇਰ ਬੱਗਾ', 'ਲੌਂਗ ਲਾਚੀ', 'ਬਾਜਰੇ ਦਾ ਸਿੱਟਾ' ਅਤੇ ਹੁਣ ਹੀ ਰਿਲੀਜ਼ ਹੋਈ 'ਉਏ ਮੱਖਣਾ' ਹਨ। ਬਾਲੀਵੁੱਡ ਦੀ ਗੱਲ ਕਰੀਏ ਤਾਂ ਐਮੀ ਵਿਰਕ ਨੇ ਅਭਿਸ਼ੇਕ ਦੁਧਈਆ ਦੁਆਰਾ ਨਿਰਦੇਸ਼ਤ ਫਿਲਮ 'ਭੁਜ ਦ ਪ੍ਰਾਈਡ ਆਫ ਇੰਡੀਆ' (2021) ਨਾਲ ਬਾਲੀਵੁੱਡ ਡੈਬਿਊ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਫਿਲਮ 83 ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿੱਚ ਐਮੀ ਨੇ ਤੇਜ਼ ਗੇਂਦਬਾਜ਼ ਬਲਵਿੰਦਰ ਸੰਧੂ ਦੀ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ:ਵਿਵਾਦਤ ਗੀਤ 'ਬੇਸ਼ਰਮ ਰੰਗ' 'ਤੇ ਤਾਨੀਆ ਨੇ ਦਿਖਾਇਆ ਹੁਸਨ ਦਾ ਜਲਵਾ, ਦੇਖੋ ਵੀਡੀਓ

ABOUT THE AUTHOR

...view details