ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਆਪਣੀ ਪੋਤੀ ਆਰਾਧਿਆ ਨੂੰ ਪਰਫਾਰਮ ਕਰਦੇ ਦੇਖ ਕੇ ਖੁਸ਼ ਵਿਖਾਈ ਦਿੱਤੇ। ਸ਼ਾਨਦਾਰ ਪਰਫਾਰਮੈਂਸ ਤੋਂ ਬਾਅਦ ਬਿੱਗ ਬੀ ਨੇ ਆਪਣੀ ਪੋਤੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਸਟੇਜ 'ਤੇ ਪੂਰੀ ਤਰ੍ਹਾਂ ਨੈਚੁਰਲ ਸੀ।
ਬਿੱਗ ਬੀ ਨੇ ਕੀਤੀ ਪੋਸਟ:ਬਿੱਗ ਬੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ, 'ਸੰਤਾਨ ਦੀਆ ਪ੍ਰਾਪਤੀ 'ਤੇ ਮਾਣ ਅਤੇ ਖੁਸ਼ੀ।' ਉਨ੍ਹਾਂ ਨੇ ਆਪਣੇ ਬਲਾਗ 'ਤੇ ਲਿਖਿਆ, 'ਮੈਂ ਜਲਦੀ ਹੀ ਤੁਹਾਡੇ ਨਾਲ ਹੋਵਾਂਗਾ। ਆਰਾਧਿਆ ਦੇ ਸਕੂਲ 'ਚ ਕੰਸਰਟ ਅਤੇ ਪ੍ਰਦਰਸ਼ਨ ਦੇਖਣ 'ਚ ਰੁੱਝਿਆ ਹਾਂ। ਇਹ ਸਾਡੇ ਸਾਰਿਆਂ ਲਈ ਖੁਸ਼ੀ ਅਤੇ ਮਾਣ ਦਾ ਪਲ ਹੈ। ਸਟੇਜ 'ਤੇ ਬਿਲਕੁਲ ਨੇਚੁਰਲ ਲਿਟਿਲ ਵਨ।'
ਆਰਾਧਿਆ ਬੱਚਨ ਦੇ ਸਕੂਲ ਦੇ ਸਾਲਾਨਾ ਦਿਵਸ 'ਤੇ ਉਸ ਦੀ ਪਰਫਾਰਮੈਂਸ ਦੇ ਕਈ ਵੀਡੀਓਜ਼ ਵਾਇਰਲ ਹੋ ਚੁੱਕੇ ਹਨ। ਉਨ੍ਹਾਂ ਵਿੱਚੋਂ ਇੱਕ ਵਿੱਚ, ਉਹ ਸੰਗੀਤ ਚਲਾਉਂਦੇ ਸਮੇਂ ਅੰਗਰੇਜ਼ੀ ਵਿੱਚ ਆਪਣੇ ਸੰਵਾਦ ਬੋਲਦੀ ਹੋਈ ਦੇਖੀ ਜਾ ਸਕਦੀ ਹੈ। ਇਸ ਦੌਰਾਨ ਮਾਂ ਐਸ਼ਵਰਿਆ ਰਾਏ ਇਸ ਅਨਮੋਲ ਪਲ ਨੂੰ ਕੈਦ ਕਰਦੀ ਨਜ਼ਰ ਆ ਆਈ।