ਚੰਡੀਗੜ੍ਹ: ਪੰਜਾਬੀ ਦੇ ਮਰਹੂਮ ਗਾਇਕ ਸਰਦੂਲ ਸਿਕੰਦਰ ਅੱਜ ( 30 ਜਨਵਰੀ) ਜ਼ਿੰਦਾ ਹੁੰਦੇ ਤਾਂ ਉਹ ਆਪਣੀ ਗਾਇਕਾ ਪਤਨੀ ਅਮਰ ਨੂਰੀ ਨਾਲ ਵਿਆਹ ਦੀ 30ਵੀਂ ਵਰ੍ਹੇਗੰਢ ਮਨਾ ਰਹੇ ਹੁੰਦੇ। ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਸੁਰਾਂ ਦਾ ਸਿਕੰਦਰ' ਨੇ 60 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਗਾਇਕ ਦੀ ਮੌਤ ਤੋਂ ਬਾਅਦ ਇੱਕ ਵੀ ਅਜਿਹਾ ਦਿਨ ਨਹੀਂ ਹੈ, ਜਿਸ ਦਿਨ ਗਾਇਕਾ ਨੂਰੀ ਨੇ ਪਤੀ ਸਰਦੂਲ ਨੂੰ ਯਾਦ ਨਾ ਕੀਤਾ ਹੋਵੇ। ਇਸ ਤਰ੍ਹਾਂ ਅੱਜ ਵੀ ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਨਾਲ ਵੀਡੀਓ ਸਾਂਝੀ ਕਰਕੇ ਗਾਇਕ ਨੂੰ ਯਾਦ ਕੀਤਾ।
ਵੀਡੀਓ ਦੇ ਨਾਲ ਗਾਇਕਾ ਨੇ ਇੱਕ ਪਿਆਰੀ ਪੋਸਟ ਵੀ ਸਾਂਝੀ ਕੀਤੀ ਹੈ, ਨੂਰੀ ਨੇ ਲਿਖਿਆ 'ਮਿਸ ਯੂ ਮੇਰੀ ਜਾਨ, ਅੱਜ ਦੇ ਦਿਨ 30 ਜਨਵਰੀ ਨੂੰ ਆਪਣਾ ਵਿਆਹ ਹੋਇਆ ਸੀ, 1993 ਵਿੱਚ। ਲਵ ਯੂ ਹਰ ਜਨਮ ਵਿੱਚ ਇੰਤਜ਼ਾਰ ਕਰੂਗੀ'। ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ।
ਪ੍ਰੇਮ ਕਹਾਣੀ:ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਵਿਆਹ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਇੱਕ ਇੰਟਰਵਿਊ ਵਿੱਚ ਇਸ ਘਟਨਾ ਨੂੰ ਸਾਂਝਾ ਕੀਤਾ ਸੀ। ਸਰਦੂਲ ਨੇ ਦੱਸਿਆ ਸੀ ਕਿ ਮੇਰੇ ਪਿਤਾ ਸਾਗਰ ਮਸਤਾਨਾ ਅਤੇ ਨੂਰੀ ਦੇ ਪਿਤਾ ਰੋਸ਼ਨ ਸਾਗਰ ਦੋਸਤ ਸਨ। ਪਰ ਨੂਰੀ ਅਤੇ ਮੈਂ ਇੱਕ ਸ਼ੋਅ ਵਿੱਚ ਮਿਲੇ ਸੀ।
ਉਸ ਸਮੇਂ ਤੱਕ ਅਸੀਂ ਦੋਵੇਂ ਇੱਕ ਦੂਜੇ ਬਾਰੇ ਜ਼ਿਆਦਾ ਨਹੀਂ ਜਾਣਦੇ ਸੀ। ਅਸੀਂ ਸਟੇਜ 'ਤੇ ਸਾਦਿਕ ਅਤੇ ਮਾਣਕ ਸਾਹਿਬ ਦੇ ਗੀਤ ਗਾਏ। ਪਹਿਲੀ ਵਾਰ ਦੋਵਾਂ ਦੀ ਜੁਗਲਬੰਦੀ ਇੰਨੀ ਵਧੀਆ ਸੀ ਕਿ ਲੋਕ ਦੋ-ਦੋ ਸਾਲ ਪੁਰਾਣੀ ਸਮਝਦੇ ਸਨ।