ਚੰਡੀਗੜ੍ਹ: ਟੀਵੀ ਦੀ ਮਸ਼ਹੂਰ ਜੋੜੀ ਐਲੀ ਅਤੇ ਜੈਸਮੀਨ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਲੈ ਕੇ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਅਤੇ ਅਦਾਕਾਰ ਐਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪ੍ਰਸ਼ੰਸਕਾਂ ਨੂੰ ਇਹ ਦੱਸ ਦਿੱਤਾ ਹੈ ਕਿ ਉਹ ਦੋਵੇਂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ।
ਜ਼ਿਕਰਯੋਗ ਹੈ ਕਿ ਜੈਸਮੀਨ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਸਟੋਰੀਜ਼ 'ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਐਲੀ ਨੇ ਕਿਹਾ "ਅੰਤ ਵਿੱਚ ਬਾਤ ਪੱਕੀ ਹੋ ਗਈ ਹੈ, ਜੈਸਮੀਨ ਅਤੇ ਮੈਂ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਸੀਂ ਬਹੁਤ ਖੁਸ਼ ਹਾਂ, ਹੁਣ ਸਿਰਫ ਸੱਦਾ ਪੱਤਰ ਪ੍ਰਿੰਟ ਕੀਤੇ ਜਾਣੇ ਹਨ। ਪਰ ਅਸੀਂ ਸੋਚਿਆ ਕਿ ਅਸੀਂ ਸਾਰਿਆਂ ਨੂੰ ਡਿਜੀਟਲ ਰੂਪ ਵਿੱਚ ਸੂਚਿਤ ਕਰਾਂਗੇ। ਇਸ ਲਈ, ਹਾਂ।"
ਜੈਸਮੀਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਐਲੀ ਦੀ ਪੋਸਟ ਨੂੰ ਦੁਬਾਰਾ ਸ਼ੇਅਰ ਕੀਤਾ ਹੈ। ਉਸਨੇ ਇੱਕ ਹੋਰ ਵੀਡੀਓ ਵੀ ਪੋਸਟ ਕੀਤਾ ਅਤੇ ਕਿਹਾ "ਤੁਸੀਂ ਲੋਕਾਂ ਨੇ ਐਲੀ ਗੋਨੀ ਦੀ ਵੀਡੀਓ ਦੇਖੀ ਹੈ। ਇਸ ਲਈ ਤੁਸੀਂ ਜਾਣਦੇ ਹੋ ਕਿ ਐਲੀ ਅਤੇ ਮੈਂ ਇਸ ਕਦਮ ਲਈ ਤਿਆਰ ਹਾਂ। ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਹੁਣ ਤੁਸੀਂ ਤਾਰੀਖਾਂ ਦਾ ਐਲਾਨ ਹੋਣ ਤੱਕ ਇੰਤਜ਼ਾਰ ਕਰੋ।"
ਤੁਹਾਨੂੰ ਦੱਸ ਦਈਏ ਕਿ ਜੈਸਮੀਨ ਨੇ ਸ਼ੁੱਕਰਵਾਰ ਦੇਰ ਰਾਤ ਮਾਲਦੀਵ ਤੋਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਸ਼ਨੀਵਾਰ ਤੜਕੇ ਐਲੀ ਲਈ ਇੱਕ ਸੰਦੇਸ਼ ਸਾਂਝਾ ਕੀਤਾ। ਇਸ ਵਿੱਚ ਲਿਖਿਆ ਹੈ "ਐਲੀ ਗੋਨੀ, ਜਦੋਂ ਮੈਂ ਤੁਹਾਡੇ ਨਾਲ ਹੁੰਦਾੀ ਹਾਂ, ਤਾਂ ਹਰ ਰੋਜ਼ ਇੱਕ ਮੌਕੇ ਵਾਂਗ ਮਹਿਸੂਸ ਹੁੰਦਾ ਹੈ।"