ਹੈਦਰਾਬਾਦ:ਮਹੀਨਿਆਂ ਦੀ ਉਡੀਕ ਤੋਂ ਬਾਅਦ ਅੱਲੂ ਅਰਜੁਨ ਦੀ ਬਹੁਤ ਹੀ ਉਡੀਕੀ ਜਾਣ ਵਾਲੀ ਫਿਲਮ ਪੁਸ਼ਪਾ 2 (pushpa sequel release date) ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੁਸ਼ਪਾ 2 ਦੇ ਪ੍ਰੋਡਕਸ਼ਨ ਬੈਨਰ ਮਿਥਰੀ ਮੂਵੀ ਮੇਕਰਸ ਨੇ ਘੋਸ਼ਣਾ ਕੀਤੀ ਹੈ ਕਿ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਅਗਲੇ ਸਾਲ ਅਗਸਤ ਵਿੱਚ ਪਰਦੇ 'ਤੇ ਆਵੇਗੀ।
Pushpa 2 release date out: ਖੁਸ਼ਖਬਰੀ...ਸਾਹਮਣੇ ਆਈ 'ਪੁਸ਼ਪਾ 2' ਦੀ ਰਿਲੀਜ਼ ਡੇਟ, ਅਗਲੇ ਸਾਲ ਅਗਸਤ 'ਚ ਹੋਵੇਗੀ ਰਿਲੀਜ਼ - ਪੁਸ਼ਪਾ 2 ਦੀ ਰਿਲੀਜ਼ ਮਿਤੀ
Pushpa 2 Release Date: ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਪੁਸ਼ਪਾ 2 ਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਫਿਲਮ ਦੀ ਰਿਲੀਜ਼ ਡੇਟ (Pushpa 2 release date out) ਦਾ ਐਲਾਨ ਕੀਤਾ ਹੈ। ਇਸ ਦਿਨ ਫਿਲਮ ਰਿਲੀਜ਼ ਹੋਵੇਗੀ।
Published : Sep 11, 2023, 6:06 PM IST
ਅੱਲੂ ਅਰਜੁਨ (pushpa sequel release date) ਦੀ ਵਿਸ਼ੇਸ਼ਤਾ ਵਾਲੇ ਇੱਕ ਦਿਲਚਸਪ ਪੋਸਟਰ ਨੂੰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਪੁਸ਼ਪਾ 2 ਦੀ ਰਿਲੀਜ਼ ਮਿਤੀ ਦੀ ਘੋਸ਼ਣਾ ਕੀਤੀ ਹੈ। ਸੁਕੁਮਾਰ ਦੁਆਰਾ ਨਿਰਦੇਸ਼ਿਤ ਇਹ ਫਿਲਮ 15 ਅਗਸਤ 2024 ਨੂੰ ਵੱਡੇ ਪਰਦੇ 'ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੋਸਟਰ ਨੂੰ ਸਾਂਝਾ ਕਰਦੇ ਹੋਏ ਨਿਰਮਾਤਾਵਾਂ ਨੇ ਲਿਖਿਆ "ਮਾਰਕ ਦਿ ਡੇਟ, 15 ਅਗਸਤ 2024 ਨੂੰ ਬਾਕਸ ਆਫਿਸ ਨੂੰ ਜਿੱਤਣ ਲਈ ਵਾਪਸ ਆ ਰਹੀ ਹੈ।"
- Jawan Box Office Collection Day 5: ਸ਼ਾਹਰੁਖ ਖਾਨ ਦੀ 'ਜਵਾਨ' 2023 'ਚ 300 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਬਣੀ ਤੀਜੀ ਹਿੰਦੀ ਫਿਲਮ
- Jatt and Juliet 3 Release Date: ਲਓ ਜੀ...ਹੱਸਣ ਲਈ ਹੋ ਜਾਓ ਤਿਆਰ, ਆ ਰਹੀ ਹੈ ਦਿਲਜੀਤ ਦੁਸਾਂਝ-ਨੀਰੂ ਬਾਜਵਾ ਦੀ 'ਜੱਟ ਐਂਡ ਜੂਲੀਅਟ 3'
- Pooja Bhatt: ਪਿਤਾ ਨਾਲ KISS ਦੀ ਤਸਵੀਰ 'ਤੇ ਪੂਜਾ ਭੱਟ ਨੇ ਤੋੜੀ ਚੁੱਪੀ, ਕਿਹਾ 'ਸ਼ਾਹਰੁਖ ਖਾਨ ਨੇ ਕਿਹਾ ਸੀ ਕਿ...'
ਪੁਸ਼ਪਾ 2 ਅੱਲੂ ਅਰਜੁਨ (pushpa sequel release date) ਦੀ ਬਲਾਕਬਸਟਰ ਹਿੱਟ ਫਿਲਮ ਪੁਸ਼ਪਾ ਦਾ ਸੀਕਵਲ ਹੈ, ਜਿਸ ਨੇ ਦਸੰਬਰ 2021 ਵਿੱਚ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ 'ਤੇ ਤੂਫਾਨ ਲਿਆ ਦਿੱਤਾ ਸੀ। ਫਿਲਮ ਨੇ ਮਹਾਂਮਾਰੀ ਤੋਂ ਬਾਅਦ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਵਾਪਸ ਖਿੱਚਣ ਵਿੱਚ ਯੋਗਦਾਨ ਪਾਇਆ। ਪੁਸ਼ਪਾ 2 ਦੁਨੀਆ ਭਰ ਵਿੱਚ 4000 ਤੋਂ ਵੱਧ ਸਕ੍ਰੀਨਾਂ 'ਤੇ ਰਿਲੀਜ਼ ਹੋਈ ਸੀ। ਸੈਕਨਿਲਕ ਦੇ ਅਨੁਸਾਰ ਫਿਲਮ ਨੇ ਦੁਨੀਆ ਭਰ ਵਿੱਚ 350.1 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਜਦੋਂ ਕਿ 10 ਹਫ਼ਤਿਆਂ ਦੇ ਥੀਏਟਰਿਕ ਰਨ ਦੇ ਅੰਤ ਵਿੱਚ ਭਾਰਤ ਦੀ ਕਮਾਈ 267.55 ਕਰੋੜ ਰੁਪਏ ਰਹੀ ਸੀ।