ਪੰਜਾਬ

punjab

ETV Bharat / entertainment

Pushpa-2 The Rule: ਹੱਥ 'ਚ ਬੰਦੂਕ ਅਤੇ ਗਲੇ 'ਚ ਨਿੰਬੂ ਦੀ ਮਾਲਾ, ਸਾਹਮਣੇ ਆਇਆ ਅੱਲੂ ਅਰਜੁਨ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਰੂਪ - allu arjun news

ਪੁਸ਼ਪਾ-2 ਤੋਂ ਸਾਊਥ ਸੁਪਰਸਟਾਰ ਅੱਲੂ ਅਰਜੁਨ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਅੱਲੂ ਅਰਜੁਨ ਨੇ ਪੁਸ਼ਪਾ-2 ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਨਵੇਂ ਲੁੱਕ ਵਿੱਚ ਉਹ ਮਾਂ ਕਾਲੀ ਦੇ ਅਵਤਾਰ ਨਾਲ ਮਿਲਦੇ-ਜੁਲਦੇ ਲੁੱਕ 'ਚ ਨਜ਼ਰ ਆ ਰਹੇ ਹਨ।

Pushpa-2 The Rule
Pushpa-2 The Rule

By

Published : Apr 8, 2023, 12:49 PM IST

ਮੁੰਬਈ (ਬਿਊਰੋ):ਸਾਊਥ ਸਟਾਰ ਅੱਲੂ ਅਰਜੁਨ ਅੱਜ 8 ਅਪ੍ਰੈਲ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ, ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ। ਸਭ ਤੋਂ ਪਹਿਲਾਂ ਅਦਾਕਾਰ ਨੇ ਪੁਸ਼ਪਾ 2 ਦਾ ਟੀਜ਼ਰ ਜਾਰੀ ਕੀਤਾ, ਜਿਸ ਨੇ ਸਭ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਅਦਾਕਾਰ ਨੇ ਪ੍ਰਸ਼ੰਸਕਾਂ ਲਈ ਇੱਕ ਦਿਲਚਸਪ ਲੁੱਕ ਵਾਲਾ ਪੋਸਟਰ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ।

ਅੱਲੂ ਅਰਜੁਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਸ਼ਪਾ-2 ਦਾ ਨਵਾਂ ਪੋਸਟਰ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਜਿਸ 'ਚ ਉਹ ਮਾਂ ਕਾਲੀ ਦੇ ਅਵਤਾਰ ਨਾਲ ਮਿਲਦੇ-ਜੁਲਦੇ ਲੁੱਕ 'ਚ ਨਜ਼ਰ ਆ ਰਹੇ ਹਨ। ਉਸ ਨੇ ਆਪਣੇ ਗਲੇ ਵਿਚ ਨਿੰਬੂ ਦੀ ਮਾਲਾ ਪਾਈ ਹੋਈ ਹੈ ਅਤੇ ਉਸ ਦੇ ਹੱਥ ਵਿਚ ਬੰਦੂਕ ਹੈ। ਮੱਥੇ 'ਤੇ ਕੁਮਕੁਮ ਅਤੇ ਸਫੈਦ ਰੰਗ 'ਚ ਰੰਗੀਆਂ ਅਦਾਕਾਰ ਦੀਆਂ ਅੱਖਾਂ, ਲੁੱਕ ਅਜਿਹਾ ਹੈ ਜੋ ਕਿਸੇ ਦੇ ਵੀ ਰੌਂਗਟੇ ਖੜ੍ਹੇ ਕਰ ਸਕਦਾ ਹੈ। ਪੋਸਟਰ 'ਚ ਅਰਜੁਨ ਇਕ ਦਮਦਾਰ ਅਤੇ ਬਿਲਕੁਲ ਨਵੇਂ ਲੁੱਕ 'ਚ ਨਜ਼ਰ ਆ ਰਹੇ ਹਨ। ਉਸਨੇ ਸਾੜ੍ਹੀ ਪਾਈ ਹੋਈ ਹੈ ਅਤੇ ਸੋਨੇ ਦੇ ਗਹਿਣੇ ਵੀ ਪਹਿਨੇ ਹੋਏ ਹਨ।

ਅੱਲੂ ਦੀ ਪੋਸਟ ਦਾ ਟਿੱਪਣੀ ਬਾਕਸ ਫਿਲਮ ਦੇ ਸੰਵਾਦਾਂ ਨਾਲ ਭਰਿਆ ਹੋਇਆ ਹੈ। ਇੱਕ ਯੂਜ਼ਰ ਨੇ ਲਿਖਿਆ "ਫੁੱਲ ਨਹੀਂ ਅੱਗ ਹੈ ਅੱਲੂ ਅਰਜੁਨ," ਦੂਜੇ ਨੇ ਕਿਹਾ "ਝੁਕੇਗਾ ਨਹੀਂ।" ਅੱਲੂ ਅਰਜੁਨ ਦੇ ਲੁੱਕ ਤੋਂ ਸਿਰਫ ਪ੍ਰਸ਼ੰਸਕ ਹੀ ਨਹੀਂ ਮਸ਼ਹੂਰ ਹਸਤੀਆਂ ਵੀ ਹੈਰਾਨ ਹਨ। ਪੁਸ਼ਪਾ 2 ਦੇ ਪੋਸਟਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿਸ਼ਾ ਪਟਾਨੀ ਨੇ ਕਈ ਫਾਇਰ ਇਮੋਜੀ ਛੱਡੇ ਜਦੋਂ ਕਿ ਰਾਸ਼ੀ ਖੰਨਾ ਨੇ ਕਿਹਾ "ਵਾਹ ਹਾਹ!!!।" ਪੁਸ਼ਪਾ ਦੇ ਸੀਕਵਲ ਵਿੱਚ ਰਸ਼ਮਿਕਾ ਮੰਡਨਾ ਸ਼੍ਰੀਵੱਲੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਦੋਂ ਕਿ ਫਹਾਦ ਫਾਸਿਲ IPS ਭੰਵਰ ਸਿੰਘ ਸ਼ੇਖਾਵਤ ਦੇ ਰੂਪ ਵਿੱਚ ਵਾਪਸੀ ਕਰਨਗੇ।

ਸ਼੍ਰੀਵੱਲੀ ਦੇ ਰੂਪ ਵਿੱਚ ਰਸ਼ਮਿਕਾ ਮੰਡਾਨਾ ਦੀ ਪਹਿਲੀ ਝਲਕ: ਰਸ਼ਮਿਕਾ ਦੇ ਖਾਸ ਦਿਨ ਭਾਵ ਜਨਮਦਿਨ ਉਤੇ ਪੁਸ਼ਪਾ 2 ਦੇ ਨਿਰਮਾਤਾਵਾਂ ਨੇ ਫਿਲਮ ਦੇ ਸ਼੍ਰੀਵੱਲੀ ਦੇ ਰੂਪ ਵਿੱਚ ਰਸ਼ਮਿਕਾ ਮੰਡਾਨਾ ਦਾ ਇੱਕ ਵਿਸ਼ੇਸ਼ ਪੋਸਟਰ ਰਿਲੀਜ਼ ਕੀਤਾ ਸੀ। ਅਦਾਕਾਰਾ ਦੂਜੇ ਭਾਗ ਵਿੱਚ ਵੀ ਸ਼੍ਰੀਵੱਲੀ ਦੇ ਰੂਪ ਵਿੱਚ ਵਾਪਸੀ ਕਰਦੀ ਹੀ ਨਜ਼ਰ ਆਵੇਗੀ। ਸੁਕੁਮਾਰ ਦੁਆਰਾ ਨਿਰਦੇਸ਼ਿਤ ਪੁਸ਼ਪਾ 2, 2023 ਜਾਂ 2024 ਵਿੱਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:Allu Arjun Birthday: ਸੁਪਰਸਟਾਰ ਅੱਲੂ ਅਰਜੁਨ ਮਨਾ ਰਹੇ ਹਨ ਜਨਮਦਿਨ, ਜਾਣੋ ਕਿੰਨੀ ਉਮਰ ਦਾ ਹੋ ਗਿਆ ਹੈ 'ਪੁਸ਼ਪਾ'

ABOUT THE AUTHOR

...view details