ਚੰਡੀਗੜ੍ਹ: ਕਿਸੇ ਨਾ ਕਿਸੇ ਕਾਰਨ ਕਰਕੇ ਆਏ ਦਿਨ ਪੰਜਾਬੀ ਗਾਇਕ ਵਿਵਾਦਾਂ ਨਾਲ ਜੁੜਦੇ ਆ ਰਹੇ ਹਨ, ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਗਾਇਕ ਕਰਨ ਔਜਲਾ ਵਿਵਾਦਾਂ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਜੇ ਹਿੰਦ ਨੇ ਕੁੱਝ ਅਜਿਹਾ ਸਾਂਝਾ ਕੀਤਾ ਜਿਸ ਕਾਰਨ ਕਰਨ ਔਜਲਾ ਉਤੇ ਕਾਫ਼ੀ ਵੱਡੇ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਹਨ।
ਜੇ ਹਿੰਦ ਨੇ ਇੱਕ ਪੋਸਟ ਪਾਈ ਅਤੇ ਲਿਖਿਆ '''ਕਰਨ ਔਜਲਾ ਵਰਗਾ ਝੂਠਾ ਚੋਰ ਬੰਦਾ ਕਦੇ ਜ਼ਿੰਦਗੀ 'ਚ ਨਹੀਂ ਮਿਲਿਆ। ਉਸ ਨੂੰ ਤੋਹਫ਼ੇ ਵਜੋਂ 'ਏਕ ਦਿਨ' ਗੀਤ 'ਚ ਲਿਆ ਗਿਆ ਸੀ ਕਿਉਂਕਿ ਉਹ ਇਸ ਗੀਤ ਬਦਲੇ ਮੇਰੇ ਨਾਲ ਗੀਤ ਕਰਨ ਲਈ ਰਾਜ਼ੀ ਹੋਇਆ ਸੀ। ਜਦੋਂ ਕੰਮ ਨਿਕਲ ਗਿਆ ਤੇ 'ਏਕ ਦਿਨ' 'ਚ ਕਰਨ ਨੂੰ ਲਿਆ ਗਿਆ ਤਾਂ ਧੰਨਵਾਦ ਭਾਅ ਜੀ, ਬਹੁਤ ਸਾਰਾ ਪਿਆਰ ਭਾਅ ਜੀ, ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਭਾਅ ਜੀ, ਸਿਰਫ ਇਹੀ ਕੁਝ ਨਿਕਲ ਰਿਹਾ ਸੀ ਕਰਨ ਦੇ ਮੂੰਹ 'ਚੋਂ ਪਰ ਜੋ ਅਲੱਗ ਤੋਂ ਗੀਤ ਬਦਲੇ ਗੀਤ ਕਰਨਾ ਸੀ, ਉਦੋਂ ਸ਼ੁਰੂ ਹੋਈਆਂ ਕਰਨ ਔਜਲਾ ਦੀਆਂ ਖੇਡਾਂ। 2 ਸਾਲਾਂ ਤੋਂ ਉਸ ਨੇ ਮੈਨੂੰ ਬੋਹੇਮੀਆ ਭਾਅ ਜੀ ਨੂੰ ਤੇ ਪੂਰੇ ਸਾਗਾ ਮਿਊਜ਼ਿਕ ਦੀ ਟੀਮ ਨੂੰ ਇੰਤਜ਼ਾਰ ਕਰਵਾਇਆ। ਪਿਛਲੇ ਹਫ਼ਤੇ ਜਦੋਂ ਮੈਂ ਥੱਕ ਗਿਆ ਸੀ ਤਾਂ ਇਕ ਪੋਸਟ ਮੈਂ ਕਰਨ ਔਜਲਾ ਲਈ ਪਾਈ। ਉਸ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਬੇਨਤੀ ਕੀਤੀ ਕਿ ਮੈਂ ਉਹ ਵੀਡੀਓ ਹਟਾ ਦੇਵਾਂ ਤੇ ਕਿਹਾ ਕਿ ਜੋ ਵੀ ਮਸਲਾ ਹੈ ਅਸੀਂ ਹੱਲ ਕਰ ਲਵਾਂਗੇ। ਹੁਣ ਆਈ ਇਸ ਵੀਡੀਓ ਦੀ ਗੱਲ।
ਉਸ ਨੇ ਅੱਗੇ ਲਿਖਿਆ 'ਇਹ ਵੀਡੀਓ ਉਦੋਂ ਦੀ ਹੈ, ਜਦੋਂ ਕਰਨ ਔਜਲਾ ਫੋਨ ਕਰਕੇ ਬੋਹੇਮੀਆ ਭਾਅ ਜੀ ਮਨਾ ਰਿਹਾ ਸੀ। ਉਸ ਨੇ ਕਿਹਾ ਕਿ ਭਾਅ ਜੀ ਅਸੀਂ ਤੁਹਾਨੂੰ ਸੁਣ ਕੇ ਵੱਡੇ ਹੋਏ ਹਾਂ। ਫਿਰ ਉਸੇ ਗੀਤ ਦੀ ਗੱਲ ਹੋਈ ਤੇ ਫਿਰ ਇਕ ਵਾਰ ਉਸ ਨੇ ਵਾਅਦਾ ਕੀਤਾ ਕਿ ਉਹ ਐੱਲ. ਏ. ਜਾਂ ਵੇਗਾਸ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦੇਵੇਗਾ। ਇਕ ਹਫ਼ਤਾ ਹੋ ਗਿਆ, ਉਦੋਂ ਤੋਂ ਉਹ ਖੇਡਾਂ ਖੇਡ ਰਿਹਾ ਹੈ। ਸਾਡੇ ਫੋਨ ਵੀ ਨਹੀਂ ਚੁੱਕ ਰਿਹਾ ਤੇ ਅੱਜ ਸਵੇਰੇ ਉਸ ਨੇ ਸਿੱਧਾ ਆਪਣੀ ਮੈਨੇਜਮੈਂਟ ਨੂੰ ਬਲੇਮ ਕੀਤਾ ਕਿ ਉਹ ਕਹਿ ਰਹੇ ਹਨ ਕਿ ਉਹ ਗੀਤ ਬਿਨਾਂ ਫੀਸ ਜਾਂ ਪੈਸਿਆਂ ਦੇ ਨਹੀਂ ਕਰਨ ਦੇਣਗੇ। ਤੂੰ ਬੋਹੇਮੀਆ ਭਾਅ ਜੀ ਨੂੰ ਆਪਣੇ ਪਹਿਲੇ ਗੀਤ 'ਯੂਨਿਟੀ' ਲਈ ਇਸ ਕਰਕੇ ਪੈਸੇ ਦਿੱਤੇ ਕਿਉਂਕਿ ਉਹ ਇਕ ਲੈਜੰਡ ਹਨ। ਤੂੰ ਕੋਲੈਬ ਲਈ ਕਿਹਾ ਤੇ ਤੂੰ ਉਨ੍ਹਾਂ ਦਾ ਸੰਗੀਤ ਸੁਣ ਵੱਡਾ ਹੋਇਆ। ਉਹ ਤੇਰੇ ਗੀਤਾਂ 'ਤੇ ਵੱਡੇ ਨਹੀਂ ਹੋਏ ਤੇ ਉਨ੍ਹਾਂ ਨੇ ਕਦੇ ਤੇਰੇ ਗੀਤ ਲਈ ਨਹੀਂ ਕਿਹਾ। ਇਹ ਸਭ ਕੁਝ @deepjandu ਨਾਲ ਮੇਰੇ ਰਿਸ਼ਤਿਆਂ ਕਾਰਨ ਹੋਇਆ, ਜਿਸ ਨਾਲ ਤੂੰ ਧੋਖਾ ਕੀਤਾ। ਮੈਨੂੰ ਲੱਗਦਾ ਹੈ ਕਿ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ ਹੈ ਤੇ ਮੈਂ ਕੁਝ ਲੁਕਾਉਣਾ ਨਹੀਂ ਚਾਹੁੰਦਾ। ਤੇਰੇ ਲਈ ਐੱਲ. ਏ. 'ਚ ਕੋਈ ਸ਼ੂਟ ਵੀ ਨਹੀਂ ਹੈ। ਇਥੇ ਸਾਡਾ ਰਿਸ਼ਤਾ ਖ਼ਤਮ ਹੁੰਦਾ ਹੈ।''
ਤੁਹਾਨੂੰ ਦੱਸ ਦਈਏ ਕਿ ਲਾਸ ਏਂਜਲਸ ਵਿੱਚ ਭਾਰਤੀ ਪ੍ਰਵਾਸੀ ਮਾਪਿਆਂ ਦੇ ਘਰ ਜਨਮਿਆ ਅਤੇ ਪਾਲਿਆ ਜੇ ਹਿੰਦ ਦਾ ਪੂਰਾ ਨਾਂ ਦਿਨੇਸ਼ ਸ਼ਰਮਾ ਹੈ।
ਇਹ ਵੀ ਪੜ੍ਹੋ:'ਗੁੱਡਫੇਲਸ' ਅਦਾਕਾਰ ਰੇ ਲਿਓਟਾ ਨਹੀਂ ਰਹੇ, ਸ਼ੂਟਿੰਗ ਦੌਰਾਨ ਹੋਈ ਮੌਤ