ਪੰਜਾਬ

punjab

ETV Bharat / entertainment

ਬੇਹੱਦ ਕਿਊਟ ਲੁੱਕ 'ਚ ਨਜ਼ਰ ਆਈ ਖੂਬਸੂਰਤ ਹਸੀਨਾ ਆਲੀਆ ਭੱਟ, ਪ੍ਰਸ਼ੰਸਕ ਬੋਲੇ- ਆਲੂ ਜੀ - ਆਲੀਆ ਭੱਟ GQ Men of the Year ਈਵੈਂਟ

Alia Bhatt New Pics: ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਆਲੀਆ ਭੱਟ GQ Men of the Year ਈਵੈਂਟ 'ਚ ਪਹੁੰਚੀ, ਇੱਥੇ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ, ਇਸ ਦੌਰਾਨ ਜਦੋਂ ਅਦਾਕਾਰਾ ਤੋਂ ਉਨ੍ਹਾਂ ਦੀ ਬੇਟੀ ਰਾਹਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਪਾਪਰਾਜ਼ੀ ਨੂੰ ਇਸ ਤਰ੍ਹਾਂ ਜਵਾਬ ਦਿੱਤਾ। ਵੀਡੀਓ ਦੇਖੋ..।

ਆਲੀਆ ਭੱਟ
ਆਲੀਆ ਭੱਟ

By ETV Bharat Punjabi Team

Published : Nov 23, 2023, 9:43 AM IST

ਮੁੰਬਈ: ਫੈਸ਼ਨ ਸਟੇਟਮੈਂਟਾਂ ਦੀ ਗੱਲ ਕਰੀਏ ਤਾਂ ਆਲੀਆ ਭੱਟ ਹਮੇਸ਼ਾ ਹੀ ਸਭ ਤੋਂ ਅੱਗੇ ਰਹੀ ਹੈ, ਚਾਹੇ ਉਹ ਪਰੰਪਰਾਗਤ ਜਾਂ ਪੱਛਮੀ ਦਿੱਖ ਹੋਵੇ। ਅਦਾਕਾਰਾ ਨੂੰ ਹਾਲ ਹੀ 'ਚ ਮੁੰਬਈ ਦੇ ਸੇਂਟ ਰੇਗਿਸ ਹੋਟਲ 'ਚ ਆਯੋਜਿਤ GQ Men of the Year ਈਵੈਂਟ 'ਚ ਦੇਖਿਆ ਗਿਆ ਸੀ। ਉਸ ਨੇ ਇਵੈਂਟ ਲਈ ਗੁਚੀ ਤੋਂ ਲਾਲ ਰੰਗ ਦਾ ਪਹਿਰਾਵਾ ਪਾਇਆ ਸੀ। ਇਵੈਂਟ ਤੋਂ ਗੰਗੂਬਾਈ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪਾਪਰਾਜ਼ੀ ਉਸ ਤੋਂ ਉਸ ਦੀ ਬੇਟੀ ਬਾਰੇ ਪੁੱਛਦੇ ਨਜ਼ਰ ਆ ਰਹੇ ਹਨ। ਇਸ 'ਤੇ ਆਲੀਆ ਇਸ ਤਰੀਕੇ ਨਾਲ ਜਵਾਬ ਦਿੰਦੀ ਨਜ਼ਰ ਆਈ।

ਉਲੇਖਯੋਗ ਹੈ ਕਿ ਇੱਕ ਪਾਪਰਾਜ਼ੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਵਾਇਰਲ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਆਲੀਆ ਨੂੰ ਮੈਰੂਨ ਮਿੰਨੀ ਜੰਪਸੂਟ 'ਚ ਦੇਖਿਆ ਜਾ ਸਕਦਾ ਹੈ। ਉਸ ਨੇ ਇਸ ਨੂੰ ਮੈਚਿੰਗ ਸੈਂਡਲ ਨਾਲ ਜੋੜਿਆ। ਆਲੀਆ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਅਤੇ ਖੂਬਸੂਰਤ ਮੇਕਅੱਪ ਕੀਤਾ ਹੋਇਆ ਸੀ। ਰੈੱਡ ਕਾਰਪੇਟ 'ਤੇ ਆਲੀਆ ਦੇ ਇਸ ਲੁੱਕ ਨੇ ਸਾਰਿਆਂ ਦਾ ਧਿਆਨ ਖਿੱਚਿਆ ਖਾਸ ਕਰਕੇ ਉਸ ਦੀ ਹੀਲ ਨੇ, ਜੋ ਕਾਫੀ ਖੂਬਸੂਰਤ ਸੀ।

ਰੈੱਡ ਕਾਰਪੇਟ 'ਤੇ ਪਹੁੰਚਦੇ ਹੋਏ ਪਾਪਰਾਜ਼ੀ ਉਸਨੂੰ 'ਆਲੂ ਜੀ' 'ਆਲੂ ਜੀ' ਕਹਿੰਦੇ ਹਨ ਅਤੇ ਉਸ ਨੂੰ ਕੈਮਰੇ ਵੱਲ ਦੇਖਣ ਲਈ ਬੋਲਦੇ ਹਨ। ਇਸ 'ਤੇ ਅਦਾਕਾਰਾ ਕਹਿੰਦੀ ਹੈ, 'ਕੀ ਸ਼ੁਰੂ ਹੋ ਗਿਆ ਆਲੂ ਜੀ।' ਇਸ ਦੌਰਾਨ ਪਾਪਰਾਜ਼ੀ ਨੇ ਆਲੀਆ ਤੋਂ ਉਸ ਦੀ ਪਿਆਰੀ ਬੇਟੀ ਬਾਰੇ ਪੁੱਛਿਆ, ਜਿਸ 'ਤੇ ਉਸ ਨੇ ਦੋਹਾਂ ਹੱਥਾਂ ਦੇ ਇਸ਼ਾਰੇ ਨਾਲ ਕਿਹਾ ਕਿ ਉਹ ਬਹੁਤ ਚੰਗੀ ਹੈ। ਇਸ ਤੋਂ ਬਾਅਦ ਉਸ ਨੇ ਪਾਪਰਾਜ਼ੀ ਨੂੰ ਪਿਆਰੀ ਮੁਸਕਰਾਹਟ ਨਾਲ ਬਾਏ ਬੋਲਿਆ ਅਤੇ ਜਾਣ ਵੇਲੇ ਅਦਾਕਾਰਾ ਨੇ ਸ਼ਰਾਰਤੀ ਅੰਦਾਜ਼ ਵਿੱਚ ਅੱਖ ਮਾਰੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਆਪਣੀ ਅਗਲੀ ਫਿਲਮ 'ਜਿਗਰਾ' ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਨੂੰ ਉਹ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਨਾਲ ਕੋ-ਪ੍ਰੋਡਿਊਸ ਵੀ ਕਰ ਰਹੀ ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ YRF ਦੀ ਫਿਲਮ 'ਚ ਵੀ ਨਜ਼ਰ ਆਵੇਗੀ।

ABOUT THE AUTHOR

...view details