ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦੇ ਨਾਨਾ ਅਤੇ ਸੋਨੀ ਰਾਜ਼ਦਾਨ ਦੇ ਪਿਤਾ ਨਰਿੰਦਰਨਾਥ ਰਾਜ਼ਦਾਨ ਨੇ 1 ਜੂਨ ਨੂੰ ਆਖਰੀ ਸਾਹ ਲਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਫੇਫੜਿਆਂ 'ਚ ਇਨਫੈਕਸ਼ਨ ਕਾਰਨ ਬ੍ਰੀਚ ਕੈਂਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਤ ਵਿਗੜਨ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਈਸੀਯੂ 'ਚ ਸ਼ਿਫਟ ਕਰ ਦਿੱਤਾ, ਜਿੱਥੇ ਵੀਰਵਾਰ ਨੂੰ 95 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ।
ਸੋਨੀ ਰਾਜ਼ਦਾਨ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਪੁਰਾਣੀ ਤਸਵੀਰ ਦੇ ਨਾਲ ਇਕ ਨੋਟ ਸ਼ੇਅਰ ਕੀਤਾ ਹੈ। ਉਸਨੇ ਲਿਖਿਆ ਹੈ 'ਡੈਡੀ, ਪਾਪਾ ਜੀ, ਨਿੰਦੀ- ਧਰਤੀ 'ਤੇ ਸਾਡਾ ਦੂਤ। ਅਸੀਂ ਤੁਹਾਨੂੰ ਆਪਣਾ ਬੁਲਾਉਣ ਲਈ ਬਹੁਤ ਧੰਨਵਾਦੀ ਹਾਂ। ਇਸ ਲਈ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਧੂਮ-ਧਮਕ ਨਾਲ ਭਰੀ ਜ਼ਿੰਦਗੀ ਬਤੀਤ ਕੀਤੀ। ਤੁਸੀਂ ਸਾਡਾ ਇੱਕ ਟੁਕੜਾ ਆਪਣੇ ਨਾਲ ਲੈ ਗਏ ਹੋ ਪਰ ਅਸੀਂ ਕਦੇ ਵੀ ਤੁਹਾਡੀ ਆਤਮਾ ਤੋਂ ਵੱਖ ਨਹੀਂ ਹੋਵਾਂਗੇ। ਤੁਸੀਂ ਸਾਡੇ ਸਾਰਿਆਂ ਵਿੱਚ ਵੱਸਦੇ ਹੋ ਅਤੇ ਸਾਨੂੰ ਹਮੇਸ਼ਾ ਯਾਦ ਦਿਵਾਉਂਦੇ ਹੋ ਕਿ ਅਸਲ ਵਿੱਚ ਜ਼ਿੰਦਾ ਹੋਣ ਦਾ ਕੀ ਅਰਥ ਹੈ। ਤੁਸੀਂ ਜਿੱਥੇ ਵੀ ਹੋ - ਤੁਹਾਡੇ ਉਸ ਸੁੰਦਰ ਹਾਸੇ ਦੇ ਕਾਰਨ ਇਹ ਹੁਣ ਇੱਕ ਖੁਸ਼ਹਾਲ ਸਥਾਨ ਹੈ।'