ਹੈਦਰਾਬਾਦ ਡੈਸਕ:ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਮਾਤਾ ਪਿਤਾ ਬਣੇ। ਆਲੀਆ ਭੱਟ ਦੀ ਡਿਲੀਵਰੀ ਐਚਐਨ ਰਿਲਾਇੰਸ ਹਸਪਤਾਲ ਵਿੱਚ ਹੋਈ। ਆਲੀਆ ਅਤੇ ਰਣਬੀਰ ਦੇ ਬੱਚੇ ਦੇ ਜਨਮ ਤੋਂ ਬਾਅਦ ਕਪੂਰ ਪਰਿਵਾਰ ਅਤੇ ਭੱਟ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ।
14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬਝੇ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਘਰ ਇੱਕ ਛੋਟੀ ਪਰੀ ਨੇ ਜਨਮ ਲਿਆ ਹੈ। ਜੋੜੇ ਨੇ 6 ਨਵੰਬਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਇਹ ਜੋੜਾ ਐਤਵਾਰ ਸਵੇਰੇ ਮੁੰਬਈ ਦੇ ਗਿਰਗਾਵ ਵਿੱਚ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਪਹੁੰਚਿਆ। ਐਤਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਬਾਲੀਵੁੱਡ ਜੋੜੇ ਦੇ ਪਹੁੰਚਣ ਨੇ ਕਈ ਅਟਕਲਾਂ ਨੂੰ ਜਨਮ ਦਿੱਤਾ। ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਜੋੜੇ ਨੇ ਖੁਸ਼ਖਬਰੀ ਦਿੱਤੀ ਹੈ।
ਰਣਬੀਰ ਅਤੇ ਆਲੀਆ ਦੇ ਮਾਤਾ-ਪਿਤਾ ਬਣਨ 'ਤੇ ਪੂਰਾ ਕਪੂਰ ਅਤੇ ਭੱਟ ਪਰਿਵਾਰ ਖੁਸ਼ ਹੈ। ਹਾਲਾਂਕਿ ਆਲੀਆ ਦੀ ਡਿਲੀਵਰੀ ਨਾਰਮਲ ਹੈ ਜਾਂ ਸਰਜਰੀ ਹੈ, ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਲਈ ਇਹ ਸਾਲ ਬਹੁਤ ਖਾਸ ਰਿਹਾ। ਇਸ ਸਾਲ ਅਪ੍ਰੈਲ 'ਚ ਦੋਹਾਂ ਨੇ ਵਿਆਹ ਕਰ ਲਿਆ ਸੀ। ਜੂਨ 'ਚ ਆਲੀਆ ਨੇ ਫਿਰ ਤੋਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਅਤੇ ਇਸ ਤੋਂ ਬਾਅਦ ਹੁਣ ਦੋਵੇਂ ਮਾਤਾ-ਪਿਤਾ ਬਣ ਗਏ ਹਨ।
ਜੋੜੇ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਬਹੁਤ ਖੁਸ਼ ਹਨ ਅਤੇ ਕਹਿ ਰਹੇ ਹਨ ਕਿ ਘਰ ਲਕਸ਼ਮੀ ਆ ਗਈ ਹੈ। ਬੇਟੀ ਦੀ ਪਹਿਲੀ ਝਲਕ ਦੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਬਾਲੀਵੁੱਡ ਸੈਲੀਬ੍ਰਿਟੀਆਂ ਵੱਲੋਂ ਜੋੜੇ ਨੂੰ ਖੂਬ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:ਬੁਆਏਫ੍ਰੈਂਡ ਕੇਐੱਲ ਰਾਹੁਲ ਨਾਲ ਆਸਟ੍ਰੇਲੀਆ 'ਚ ਜਨਮਦਿਨ ਮਨਾ ਰਹੀ ਆਥੀਆ ਸ਼ੈੱਟੀ, ਦੇਖੋ ਰੋਮਾਂਟਿਕ ਤਸਵੀਰਾਂ