ਪੰਜਾਬ

punjab

ETV Bharat / entertainment

Alia Bhatt: ਆਲੀਆ ਨੇ 'ਤੁਮ ਕਿਆ ਮਿਲੇ' ਗੀਤ 'ਤੇ ਸਾਂਝੀ ਕੀਤੀ ਇਹ ਖੂਬਸੂਰਤ ਪੋਸਟ, ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ - ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦਾ ਨਵਾਂ ਗੀਤ 'ਤੁਮ ਕਿਆ ਮਿਲੇ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਆਲੀਆ ਨੇ ਹਾਲ ਹੀ 'ਚ ਇਸ ਗੀਤ ਨੂੰ ਗਾਉਂਦੇ ਹੋਏ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।

Alia Bhatt
Alia Bhatt

By

Published : Jun 30, 2023, 9:29 AM IST

ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੇ ਗੀਤ 'ਤੁਮ ਕਿਆ ਮਿਲੇ' ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜੋ ਕਿ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਗਾਇਕ ਅਰਿਜੀਤ ਸਿੰਘ ਅਤੇ ਸ਼੍ਰੇਆ ਘੋਸ਼ਾਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਗੀਤ ਨੂੰ ਹੁਣ ਤੱਕ 35 ਮਿਲੀਅਨ ਤੋਂ ਜਿਆਦਾ ਲੋਕਾਂ ਨੇ ਦੇਖ ਲਿਆ ਹੈ।





ਆਲੀਆ ਨੇ ਆਪਣਾ ਇਹ ਵੀਡੀਓ ਬੀਚ 'ਤੇ ਸ਼ੂਟ ਕੀਤਾ ਹੈ, ਵੀਡੀਓ ਪੋਸਟ ਕਰਨ ਦੇ ਨਾਲ ਹੀ ਅਦਾਕਾਰਾ ਨੇ ਕੈਪਸ਼ਨ ਲਿਖਿਆ, 'ਪਹਿਲਾਂ ਪਹਾੜਾਂ 'ਤੇ ਅਤੇ ਹੁਣ ਬੀਚ 'ਤੇ, 'ਤੁਮ ਕਿਆ ਮਿਲੇ' ਗਾਣਾ ਜਾਰੀ ਰੱਖਾਂਗੇ'।



ਅਸਲ 'ਚ ਫਿਲਮ ਦੇ ਇਸ ਰੋਮਾਂਟਿਕ ਗੀਤ 'ਚ ਆਲੀਆ ਭੱਟ ਅਤੇ ਰਣਵੀਰ ਸਿੰਘ ਨੂੰ ਬਰਫੀਲੇ ਪਹਾੜਾਂ 'ਤੇ ਦਿਖਾਇਆ ਗਿਆ ਹੈ। ਇਸੇ ਲਈ ਆਲੀਆ ਨੇ ਕੈਪਸ਼ਨ 'ਚ ਪਹਾੜਾਂ ਦਾ ਜ਼ਿਕਰ ਕੀਤਾ ਹੈ। ਵੀਡੀਓ 'ਚ ਅਦਾਕਾਰਾ ਇਸ ਰੋਮਾਂਟਿਕ ਗੀਤ ਨੂੰ ਮਹਿਸੂਸ ਕਰਦੇ ਹੋਏ ਗਾ ਰਹੀ ਹੈ। ਆਲੀਆ ਦੇ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟਸ 'ਚ ਆਲੀਆ ਦੀ ਖੂਬ ਤਾਰੀਫ ਕਰ ਰਹੇ ਹਨ। ਇਕ ਨੇ ਲਿਖਿਆ, 'ਅਸੀਂ ਇਸ ਗੀਤ ਨੂੰ ਤੁਹਾਡੀ ਆਵਾਜ਼ 'ਚ ਸੁਣਨਾ ਚਾਹੁੰਦੇ ਹਾਂ ਆਲੀਆ'। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਇੰਨੀ ਖੂਬਸੂਰਤ ਕੁਦਰਤੀ ਸੁੰਦਰਤਾ'।

ਤੁਹਾਨੂੰ ਦੱਸ ਦਈਏ ਕਿ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 29 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਇੱਕ ਰੋਮਾਂਟਿਕ ਕਾਮੇਡੀ ਪਰਿਵਾਰਕ ਡਰਾਮਾ ਹੈ, ਜਿਸ ਦਾ ਨਿਰਦੇਸ਼ਨ ਕਰਨ ਜੌਹਰ ਦੁਆਰਾ ਕੀਤਾ ਗਿਆ ਹੈ। ਇਸ ਫਿਲਮ 'ਚ ਆਲੀਆ ਅਤੇ ਰਣਵੀਰ ਤੋਂ ਇਲਾਵਾ ਧਰਮਿੰਦਰ, ਜਯਾ ਬੱਚਨ, ਸ਼ਬਾਨਾ ਆਜ਼ਮੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ABOUT THE AUTHOR

...view details