ਮੁੰਬਈ:ਬਾਲੀਵੁੱਡ ਦੀ 'ਗੰਗੂਬਾਈ' ਆਲੀਆ ਭੱਟ ਹਿੰਦੀ ਫਿਲਮ ਇੰਡਸਟਰੀ ਦੀਆਂ ਦਿੱਗਜ ਅਦਾਕਾਰਾਂ 'ਚੋਂ ਇਕ ਬਣ ਗਈ ਹੈ। 11 ਸਾਲ ਪਹਿਲਾਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਆਲੀਆ ਇੰਨੇ ਘੱਟ ਸਮੇਂ 'ਚ ਉਸ ਮੁਕਾਮ 'ਤੇ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਉਸ ਨੂੰ ਵੀ ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਵਰਗੀ ਗਲੋਬਲ ਸਟਾਰ ਦਾ ਟੈਗ ਮਿਲੇਗਾ। ਹਾਲ ਹੀ 'ਚ ਆਲੀਆ ਭੱਟ ਨੂੰ ਇੰਟਰਨੈਸ਼ਨਲ ਫੈਸ਼ਨ ਈਵੈਂਟ ਮੇਟ ਗਾਲਾ 2023 ਦੇ ਰੈੱਡ ਕਾਰਪੇਟ 'ਤੇ ਵਾਕ ਕਰਦੇ ਦੇਖਿਆ ਗਿਆ। ਇਹ ਪਹਿਲੀ ਵਾਰ ਸੀ ਜਦੋਂ ਆਲੀਆ ਭੱਟ ਨੇ ਇੱਥੇ ਆਪਣੀ ਖੂਬਸੂਰਤੀ ਫੈਲਾਈ।
ਹੁਣ ਆਲੀਆ ਭੱਟ ਨੂੰ ਲੈ ਕੇ ਵੱਡੀ ਖੁਸ਼ਖਬਰੀ ਆ ਰਹੀ ਹੈ। ਆਲੀਆ ਭੱਟ ਦੇਸ਼ ਦੀ ਪਹਿਲੀ ਅਜਿਹੀ ਵਿਅਕਤੀ ਬਣ ਗਈ ਹੈ ਜਿਸ ਨੂੰ ਅੰਤਰਰਾਸ਼ਟਰੀ ਫੈਸ਼ਨ ਬ੍ਰਾਂਡ ਗੁਚੀ ਦੀ ਗਲੋਬਲ ਅੰਬੈਸਡਰ ਵਜੋਂ ਚੁਣਿਆ ਗਿਆ ਹੈ। ਆਲੀਆ ਭੱਟ ਨੂੰ ਇਟਲੀ ਦੀ ਇਸ ਅੰਤਰਰਾਸ਼ਟਰੀ ਫੈਸ਼ਨ ਕੰਪਨੀ ਨੇ ਇਸ ਅਹੁਦੇ ਲਈ ਪਹਿਲੀ ਭਾਰਤੀ ਮਹਿਲਾ ਵਜੋਂ ਚੁਣਿਆ ਹੈ। ਅਜਿਹੇ 'ਚ ਆਲੀਆ ਭੱਟ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ।
- ਫਿਲਮ ਨਿਰਮਾਣ ਤੋਂ ਬਾਅਦ ਹੁਣ ਨਿਰਦੇਸ਼ਨ ਵੱਲ ਵਧੇ ਗੱਬਰ ਸੰਗਰੂਰ, ਪਹਿਲੀ ਨਿਰਦੇਸ਼ਿਤ ਫਿਲਮ ‘ਵਾਈਟ ਪੰਜਾਬ’ ਰਿਲੀਜ਼ ਲਈ ਤਿਆਰ
- Priyanka Chopra: ਪਹਿਲੀ ਵਾਰ ਅਫੇਅਰਜ਼ 'ਤੇ ਬੋਲੀ ਪ੍ਰਿਅੰਕਾ ਚੋਪੜਾ, ਕਿਹਾ-'ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੈਂ ਡੋਰਮੈਟ ਹੋਵਾਂ'
- ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ