ਪੰਜਾਬ

punjab

ETV Bharat / entertainment

RRKPK Collection Day 6: ਕੀ 100 ਕਰੋੜ ਦਾ ਅੰਕੜਾ ਪਾਰ ਕਰ ਪਾਵੇਗੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ? ਇੱਕ ਕਲਿੱਕ 'ਚ ਜਾਣੋ ਫਿਲਮ ਦੇ ਛੇਵੇ ਦਿਨ ਦੀ ਕਮਾਈ

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਰਿਲੀਜ਼ ਦੇ ਸਿਰਫ ਪੰਜ ਦਿਨਾਂ 'ਚ ਭਾਰਤੀ ਬਾਕਸ ਆਫ਼ਿਸ 'ਤੇ 60 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

RRKPK Collection Day 6
RRKPK Collection Day 6

By

Published : Aug 3, 2023, 10:12 AM IST

ਮੁੰਬਈ:ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਰਿਲੀਜ਼ ਦੇ ਪੰਜ ਦਿਨਾਂ 'ਚ 60 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ ਆਪਣੇ ਸ਼ੁਰੂਆਤੀ ਦਿਨ ਵਿੱਚ 11.10 ਕਰੋੜ ਰੁਪਏ ਨਾਲ ਓਪਨਿੰਗ ਕੀਤੀ ਸੀ। ਦੂਜੇ ਪਾਸੇ, ਰਿਲੀਜ਼ ਦੇ ਦੂਸਰੇ ਅਤੇ ਤੀਸਰੇ ਦਿਨ ਫਿਲਮ ਦਾ ਕਲੈਕਸ਼ਨ 50 ਕਰੋੜ ਦੇ ਆਲੇ-ਦੁਆਲੇ ਪਹੁੰਚ ਗਿਆ। ਫਿਲਮ ਨੇ ਐਤਵਾਰ ਨੂੰ ਸਭ ਤੋਂ ਜ਼ਿਆਦਾ ਕਮਾਈ ਕੀਤੀ। ਰਿਲੀਜ਼ ਦੇ ਪੰਜ ਦਿਨਾਂ ਵਿੱਚ ਕਰਨ ਜੌਹਰ ਦੀ ਫਿਲਮ ਦਾ ਕੁੱਲ ਕਲੈਕਸ਼ਨ 60 ਕਰੋੜ ਤੋਂ ਜ਼ਿਆਦਾ ਹੋ ਗਿਆ ਹੈ। ਫਿਲਮ ਦੇ ਛੇਵੇ ਦਿਨ ਦੇ ਕਲੈਕਸ਼ਨ ਦੀ ਰਿਪੇਰਟ ਵੀ ਸਾਹਮਣੇ ਆ ਗਈ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਹੁਣ ਤੱਕ ਦਾ ਕਲੈਕਸ਼ਨ: ਫਿਲਮ ਨੇ ਆਪਣੇ ਸ਼ੁਰੂਆਤੀ ਦਿਨ ਵਿੱਚ 11.10 ਕਰੋੜ ਰੁਪਏ, 29 ਜੁਲਾਈ ਨੂੰ 16.05 ਕਰੋੜ ਰੁਪਏ, 30 ਜੁਲਾਈ ਨੂੰ 18.75 ਕਰੋੜ ਰੁਪਏ, 31 ਜੁਲਾਈ ਨੂੰ 7.02 ਕਰੋੜ ਰੁਪਏ ਅਤੇ 1 ਅਗਸਤ ਨੂੰ ਲਗਭਗ 7.25 ਕਰੋੜ ਰੁਪਏ ਕਮਾਏ ਸੀ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਕੁੱਲ ਕਲੈਕਸ਼ਨ:Trade Portal Secnilk ਅਨੁਸਾਰ, ਮੰਗਲਵਾਰ ਨੂੰ ਹਿੰਦੀ ਸ਼ੋਅ ਵਿੱਚ ਫਿਲਮ ਦੀ ਕੁੱਲ ਥੀਏਟਰ Occupancy 18.75 ਫੀਸਦ ਸੀ। ਇੱਕ ਵਾਰ ਫਿਰ ਫਿਲਮ ਦੇ ਗ੍ਰਾਫ਼ 'ਚ ਗਿਰਾਵਟ ਆਈ ਹੈ। ਰਿਲੀਜ਼ ਦੇ ਛੇਵੇ ਦਿਨ ਫਿਲਮ ਨੇ ਲਗਭਗ 6.50 ਕਰੋੜ ਰੁਪਏ ਹੀ ਕਮਾਏ। ਇਨ੍ਹਾਂ ਛੇ ਦਿਨਾਂ 'ਚ ਬਾਕਸ ਆਫ਼ਿਸ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਕੁੱਲ ਕਲੈਕਸ਼ਨ ਲਗਭਗ 66.72 ਕਰੋੜ ਤੱਕ ਪਹੁੰਚ ਗਿਆ ਹੈ।

ਰਣਵੀਰ ਸਿੰਘ ਅਤੇ ਆਲੀਆ ਭੱਟ ਤੋਂ ਇਲਾਵਾ ਇਹ ਸਿਤਾਰੇ ਵੀ ਆਏ ਨਜ਼ਰ: ਕਰਨ ਜੌਹਰ ਦੀ ਨਵੀਂ ਫਿਲਮ ਵਿੱਚ ਰਣਵੀਰ ਸਿੰਘ ਅਤੇ ਆਲੀਆ ਭੱਟ ਤੋਂ ਇਲਾਵਾ ਸ਼ਬਾਨਾ ਆਜ਼ਮੀ, ਧਰਮਿੰਦਰ ਅਤੇ ਜਯਾ ਬੱਚਨ ਵੀ ਹਨ। ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਨੂੰ ਲੋਬੇ ਸਮੇਂ ਬਾਅਦ ਰੋਮਾਂਸ ਕਰਦੇ ਹੋਏ ਦੇਖਿਆ ਗਿਆ। ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।

ABOUT THE AUTHOR

...view details