ਪੰਜਾਬ

punjab

ETV Bharat / entertainment

Ranbir-Alia Daughter Raha: ਇੰਤਜ਼ਾਰ ਖਤਮ...ਕ੍ਰਿਸਮਸ 'ਤੇ ਦਿਖਾਇਆ ਰਣਬੀਰ-ਆਲੀਆ ਨੇ ਆਪਣੀ ਲਾਡਲੀ ਰਾਹਾ ਦਾ ਚਿਹਰਾ, ਦੇਖੋ ਵੀਡੀਓ - ਰਾਹਾ ਦੀ ਵੀਡੀਓ

Alia Bhatt And Ranbir Kapoor Daughter: ਹਾਲ ਹੀ ਵਿੱਚ ਰਣਬੀਰ ਕਪੂਰ ਅਤੇ ਆਲੀਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ ਹੈ, ਕਿਉਂਕਿ ਜੋੜੇ ਨੇ ਹੁਣੇ ਹੀ ਆਪਣੀ ਬੇਟੀ ਰਾਹਾ ਦੇ ਚਿਹਰੇ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕੀਤਾ ਹੈ।

Alia Bhatt and Ranbir Kapoor
Alia Bhatt and Ranbir Kapoor

By ETV Bharat Punjabi Team

Published : Dec 25, 2023, 2:53 PM IST

Updated : Dec 25, 2023, 3:12 PM IST

ਹੈਦਾਰਬਾਦ: ਇੰਤਜ਼ਾਰ ਖਤਮ...ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਆਪਣੀ ਬੇਟੀ ਰਾਹਾ ਕਪੂਰ ਦਾ ਪਹਿਲੀ ਵਾਰ ਕ੍ਰਿਸਮਿਸ ਦੇ ਖਾਸ ਮੌਕੇ 'ਤੇ ਚਿਹਰਾ ਦਿਖਾ ਦਿੱਤਾ ਗਿਆ ਹੈ। ਵੱਖ-ਵੱਖ ਇੰਸਟਾਗ੍ਰਾਮ ਪੇਜਾਂ 'ਤੇ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਰਾਹਾ ਨੂੰ ਇੱਕ ਪਿਆਰੇ ਫਰੌਕ ਦੇ ਨਾਲ ਲਾਲ ਜੁੱਤੀਆਂ ਵਿੱਚ ਦੇਖਿਆ ਜਾ ਸਕਦਾ ਹੈ। ਉਸਦੀਆਂ ਨੀਲੀਆਂ ਅੱਖਾਂ ਨੇ ਪ੍ਰਸ਼ੰਸਕਾਂ ਨੂੰ ਬਿਲਕੁਲ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਾਪਰਾਜ਼ੀ ਨੇ ਰਾਹਾ ਦਾ ਜ਼ੋਰਦਾਰ ਸਵਾਗਤ ਕੀਤਾ। ਹਾਲਾਂਕਿ ਰਣਬੀਰ ਨੇ ਬੱਚੀ ਨੂੰ ਨਾ ਡਰਾਉਣ ਦੀ ਕੋਸ਼ਿਸ਼ ਵਿੱਚ ਉਨ੍ਹਾਂ ਨੂੰ ਸ਼ਾਂਤ ਕੀਤਾ।

ਹੁਣ ਜਦੋਂ ਤੋਂ ਇਹ ਵੀਡੀਓ ਪ੍ਰਸ਼ੰਸਕਾਂ ਦੇ ਵਿੱਚ ਆਈ ਹੈ, ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਨੇ ਕਿਹਾ,"ਹੇ ਰੱਬ ਉਸ ਦੀਆਂ ਅੱਖਾਂ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਰਿਸ਼ੀ ਕਪੂਰ ਨਾਲ ਬਹੁਤ ਸਮਾਨਤਾ ਹੈ।" ਇੱਕ ਹੋਰ ਨੇ ਲਿਖਿਆ, "ਉਹ ਆਪਣੇ ਦਾਦਾ ਰਿਸ਼ੀ ਕਪੂਰ ਨਾਲ ਬਹੁਤ ਮਿਲਦੀ-ਜੁਲਦੀ ਹੈ।" ਇੱਕ ਪ੍ਰਸ਼ੰਸਕ ਨੇ ਬੱਚੀ ਪ੍ਰਤੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ, "ਬਸ ਕਰੋ ਭਾਈ ਬੱਚੀ ਨੂੰ ਨਜ਼ਰ ਲੱਗ ਜਾਵੇਗੀ।" ਇਸ ਤੋਂ ਇਲਾਵਾ ਕਈਆਂ ਨੇ ਬੱਚੀ ਲਈ ਲਾਲ ਦਿਲ ਇਮੋਜੀ ਅਤੇ ਪਿਆਰ ਵਾਲਾ ਇਮੋਜੀ ਸਾਂਝਾ ਕੀਤਾ।

ਉਲੇਖਯੋਗ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ 14 ਅਪ੍ਰੈਲ 2022 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਅਤੇ 6 ਨਵੰਬਰ 2022 ਨੂੰ ਉਹਨਾਂ ਨੇ ਆਪਣੀ ਲਾਡਲੀ ਧੀ ਰਾਹਾ ਦਾ ਸਵਾਗਤ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਜੋੜੇ ਨੇ ਪਹਿਲਾਂ ਜ਼ਿਕਰ ਕੀਤਾ ਸੀ ਕਿ ਉਹ ਆਪਣੀ ਪਿਆਰੀ ਧੀ ਦਾ ਚਿਹਰਾ ਦੁਨੀਆ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜੇ ਕੈਮਰੇ ਦੀ ਫਲੈਸ਼ ਲਈ ਤਿਆਰ ਨਹੀਂ ਹੈ।

ਹੁਣ ਜੇਕਰ ਰਾਹਾ ਦੇ ਮਾਤਾ-ਪਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ 'ਐਨੀਮਲ' ਦੀ ਕਾਮਯਾਬੀ ਦਾ ਆਨੰਦ ਮਾਣ ਰਹੇ ਹਨ। ਗੈਂਗਸਟਰ ਡਰਾਮੇ ਨੇ ਦਸੰਬਰ ਵਿੱਚ ਰਿਲੀਜ਼ ਹੋਣ 'ਤੇ ਕਾਫ਼ੀ ਧਿਆਨ ਪ੍ਰਾਪਤ ਕੀਤਾ। ਇਸ ਦੌਰਾਨ ਆਲੀਆ ਭੱਟ ਦੀ ਹਾਲੀਆ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਹੈ, ਜਿਸ 'ਚ ਉਸ ਨਾਲ ਰਣਵੀਰ ਸਿੰਘ ਨਜ਼ਰ ਆਏ ਸਨ, ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਹਾਲ ਆਲੀਆ ਫਿਲਮ 'ਜਿਗਰਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Last Updated : Dec 25, 2023, 3:12 PM IST

ABOUT THE AUTHOR

...view details