ਮੁੰਬਈ: ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਦੀ 2012 'ਚ ਆਈ ਫਿਲਮ 'OMG' ਸੁਪਰਹਿੱਟ ਰਹੀ ਸੀ, ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਹੁਣ ਅਕਸ਼ੈ ਇਸ ਫਿਲਮ ਦਾ ਸੀਕਵਲ 'OMG 2' ਲੈ ਕੇ ਆ ਰਹੇ ਹਨ, ਜੋ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਹਾਲ ਹੀ 'ਚ ਅਕਸ਼ੈ ਨੇ ਇਸ ਫਿਲਮ ਦਾ ਨਵਾਂ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜੋ ਬਹੁਤ ਹੀ ਤਾਜ਼ਗੀ ਭਰਿਆ ਲੱਗ ਰਿਹਾ ਹੈ, ਇਸ ਵਿੱਚ ਅਕਸ਼ੈ ਦਾ ਇੱਕ ਵੱਖਰਾ ਅਵਤਾਰ ਨਜ਼ਰ ਆ ਰਿਹਾ ਹੈ। ਪੋਸਟਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਅਕਸ਼ੈ ਨੇ ਕੈਪਸ਼ਨ ਵਿੱਚ ਲਿਖਿਆ, 'ਬੱਸ ਕੁਝ ਹੀ ਦਿਨਾਂ ਵਿੱਚ...'OMG 2' ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਦਾ ਟੀਜ਼ਰ ਜਲਦ ਹੀ ਤੁਹਾਡੇ ਸਾਹਮਣੇ ਹੋਵੇਗਾ। ਪੋਸਟਰ ਦੇ ਨਾਲ ਹੀ ਅਕਸ਼ੈ ਨੇ ਟੀਜ਼ਰ ਨੂੰ ਜਲਦ ਰਿਲੀਜ਼ ਕਰਨ ਦਾ ਸੰਕੇਤ ਵੀ ਦਿੱਤਾ ਹੈ। OMG 2 ਵਿੱਚ ਅਕਸ਼ੈ ਤੋਂ ਇਲਾਵਾ ਪੰਕਜ ਤ੍ਰਿਪਾਠੀ, ਅਰੁਣ ਗੋਵਿਲ, ਯਾਮੀ ਗੌਤਮ, ਗੋਵਿੰਦ ਨਾਮਦੇਵ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ਵਿੱਚ ਹਨ।