ਹੈਦਰਾਬਾਦ: ਰੋਹਿਤ ਸ਼ੈੱਟੀ ਦੀ ਸਿੰਘਮ ਫਰੈਂਚਾਇਜ਼ੀ ਦਾ ਤੀਜਾ ਭਾਗ 'ਸਿੰਘਮ ਅਗੇਨ' ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਰੋਹਿਤ ਸ਼ੈੱਟੀ ਐਕਸ਼ਨ ਨਾਲ ਭਰਪੂਰ ਫਿਲਮ ਸਿੰਘਮ ਅਗੇਨ ਦੀ ਸਟਾਰ ਕਾਸਟ ਦੀ ਇੱਕ ਤੋਂ ਬਾਅਦ ਇੱਕ ਪਹਿਲੀ ਝਲਕ ਜਾਰੀ ਕਰ ਰਹੇ ਹਨ। ਇਸ ਫਿਲਮ ਦੇ ਅਕਸ਼ੈ ਕੁਮਾਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ ਅਤੇ ਕਰੀਨਾ ਕਪੂਰ ਖਾਨ ਦੀ ਪਹਿਲੀ ਝਲਕ 8 ਨਵੰਬਰ ਨੂੰ ਸਾਹਮਣੇ ਆਈ ਸੀ।
ਅੱਜ 13 ਦਿਨਾਂ ਬਾਅਦ 21 ਨਵੰਬਰ ਨੂੰ ਫਿਲਮ ਸਿੰਘਮ ਅਗੇਨ ਦਾ ਫਾਈਨਲ ਅਤੇ ਲੀਡ ਐਕਟਰ ਅਜੇ ਦੇਵਗਨ ਦੀ ਵੀ ਪਹਿਲੀ ਝਲਕ ਪ੍ਰਸ਼ੰਸਕਾਂ ਦੇ ਵਿਚਕਾਰ ਆ ਗਈ ਹੈ। ਅਜੇ ਦੇਵਗਨ ਫਿਲਮ 'ਸਿੰਘਮ ਅਗੇਨ' 'ਚ ਆਪਣੀ ਪਹਿਲੀ ਲੁੱਕ 'ਚ ਗਰਜਦੇ ਨਜ਼ਰ ਆ ਰਹੇ ਹਨ।
ਅਜੇ ਦੇਵਗਨ ਅਤੇ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਅਜੇ ਦੇਵਗਨ ਦੀ ਪਹਿਲੀ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਉਹ ਸਰਬਸ਼ਕਤੀਮਾਨ ਹੈ, ਉਹ ਸ਼ਕਤੀ ਹੈ, ਖਤਰਨਾਕ ਹੈ, ਸ਼ਕਤੀਸ਼ਾਲੀ ਹੈ, ਸਿੰਘਮ ਫਿਰ ਗਰਜੇਗਾ।'
- Kareena Kapoor Khan: ਹੱਥਾਂ 'ਚ ਗਨ ਅਤੇ ਬੇਖੌਫ਼ ਚਿਹਰਾ, 'ਸਿੰਘਮ ਅਗੇਨ' ਤੋਂ ਦੇਖੋ ਕਰੀਨਾ ਕਪੂਰ ਦਾ ਦਮਦਾਰ ਲੁੱਕ
- Singham Again: ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਦਾ ਹਿੱਸਾ ਬਣੇ ਟਾਈਗਰ ਸ਼ਰਾਫ, ਜਾਣੋ ਕਿਸ ਕਿਰਦਾਰ 'ਚ ਆਉਣਗੇ ਨਜ਼ਰ
- Shweta Tiwari is Part of Singham Again: 'ਸਿੰਘਮ ਅਗੇਨ’ ਦਾ ਅਹਿਮ ਹਿੱਸਾ ਬਣੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ, ਅਜੇ ਦੇਵਗਨ ਅਤੇ ਰਣਵੀਰ ਸਿੰਘ ਨਿਭਾਉਣਗੇ ਲੀਡ ਭੂਮਿਕਾਵਾਂ