ਮੁੰਬਈ (ਬਿਊਰੋ):ਬਾਲੀਵੁੱਡ ਐਕਸ਼ਨ ਹੀਰੋ ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਸਿੰਘਮ ਅਗੇਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਹਾਲ ਹੀ 'ਚ ਫਿਲਮ 'ਸਿੰਘਮ ਅਗੇਨ' ਤੋਂ ਅਜੇ ਦੇਵਗਨ ਦਾ ਪਹਿਲਾਂ ਲੁੱਕ ਰਿਲੀਜ਼ ਹੋਇਆ ਹੈ।
ਹੁਣ ਕਿਹਾ ਜਾ ਰਿਹਾ ਹੈ ਕਿ ਅਜੇ ਸਿੰਘਮ ਅਗੇਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਉਹਨਾਂ ਨੂੰ ਸੱਟ ਉਸ ਸਮੇਂ ਲੱਗੀ ਜਦੋਂ ਉਹ ਮੁੰਬਈ ਦੀ ਫਿਲਮ ਸਿਟੀ 'ਚ ਰੋਹਿਤ ਸ਼ੈੱਟੀ ਨਾਲ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਕਰ ਰਹੇ ਸਨ।
ਅਜੇ ਦੇਵਗਨ ਨੂੰ ਕਿੱਥੇ ਲੱਗੀ ਹੈ ਸੱਟ?: ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਦੀ ਫਿਲਮ ਸਿਟੀ 'ਚ ਆਪਣੀ ਐਕਸ਼ਨ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਨ ਕਰਦੇ ਹੋਏ ਅਜੇ ਦੇਵਗਨ ਜ਼ਖਮੀ ਹੋ ਗਏ। ਤੁਹਾਨੂੰ ਦੱਸ ਦਈਏ ਕਿ ਜਦੋਂ ਅਦਾਕਾਰ ਲੜਾਈ ਦੇ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਗਲਤੀ ਕਾਰਨ ਅਦਾਕਾਰ ਦੀ ਅੱਖ ਦੇ ਕੋਲ ਸੱਟ ਲੱਗ ਗਈ। ਕੁਝ ਘੰਟਿਆਂ ਲਈ ਆਰਾਮ ਕਰਨ ਤੋਂ ਬਾਅਦ ਅਦਾਕਾਰ ਨੇ 'ਸਿੰਘਮ ਅਗੇਨ' ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ।
ਸਿੰਘਮ ਅਗੇਨ ਬਾਰੇ: ਬਾਲੀਵੁੱਡ ਐਕਸ਼ਨ ਫਿਲਮ ਹੀਰੋ ਰੋਹਿਤ ਸ਼ੈੱਟੀ ਇਸ ਸਿੰਘਮ ਦੀ ਤੀਜੀ ਕਿਸ਼ਤ ਦਾ ਨਿਰਦੇਸ਼ਨ ਕਰ ਰਹੇ ਹਨ। ਇਸ ਫਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਅਕਸ਼ੈ ਕੁਮਾਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਕਰੀਨਾ ਕਪੂਰ ਖਾਨ ਅਤੇ ਟਾਈਗਰ ਸ਼ਰਾਫ ਵੀ ਵਰਦੀ 'ਚ ਨਜ਼ਰ ਆਉਣਗੇ। ਸਿੰਘਮ ਅਗੇਨ ਦੀ ਸਾਰੀ ਸਟਾਰ ਕਾਸਟ ਦਾ ਪਹਿਲਾਂ ਲੁੱਕ ਸਾਹਮਣੇ ਆ ਚੁੱਕਾ ਹੈ।
ਉਲੇਖਯੋਗ ਹੈ ਕਿ ਇਸ ਮਲਟੀ-ਸਟਾਰਰ ਫਿਲਮ ਵਿੱਚ ਰੋਹਿਤ ਸ਼ੈੱਟੀ ਐਕਸ਼ਨ ਵਿੱਚ ਮਸਾਲਾ ਪਾਉਣ ਵਿੱਚ ਰੁੱਝੇ ਹੋਏ ਹਨ ਅਤੇ ਦਰਸ਼ਕਾਂ ਲਈ ਕੁਝ ਨਵਾਂ ਕਰਨ ਦੀ ਤਿਆਰੀ ਕਰ ਰਹੇ ਹਨ। ਫਿਲਮ 'ਚ ਅਜੇ ਦੇਵਗਨ ਮੁੱਖ ਭੂਮਿਕਾ 'ਚ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 15 ਅਗਸਤ 2024 ਨੂੰ ਰਿਲੀਜ਼ ਹੋਵੇਗੀ ਅਤੇ ਇਸ ਦਿਨ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਵੀ ਰਿਲੀਜ਼ ਹੋਵੇਗੀ।