ਪੰਜਾਬ

punjab

ETV Bharat / entertainment

ਐਸ਼ਵਰਿਆ ਰਾਏ ਬੱਚਨ ਦਾ 'ਪੋਨੀਅਨ ਸੇਲਵਨ ਪਾਰਟ-1' ਦਾ ਨਵਾਂ ਪੋਸਟਰ ਰਿਲੀਜ਼ - Aishwarya rai bachchan as Nandini poster

ਫਿਲਮ ਪੋਨੀਯਿਨ ਸੇਲਵਨ ਪਾਰਟ-1 ਦੇ ਨਿਰਮਾਤਾਵਾਂ ਨੇ ਬੁੱਧਵਾਰ (6 ਜੁਲਾਈ) ਨੂੰ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ਨਾਲ ਐਸ਼ਵਰਿਆ ਦੇ ਕਿਰਦਾਰ ਤੋਂ ਵੀ ਪਰਦਾ ਉਠ ਗਿਆ ਹੈ। ਐਸ਼ਵਰਿਆ ਫਿਲਮ 'ਚ ਰਾਣੀ ਨੰਦਨੀ ਦਾ ਕਿਰਦਾਰ ਨਿਭਾਏਗੀ।

ਐਸ਼ਵਰਿਆ ਰਾਏ ਬੱਚਨ ਦਾ 'ਪੋਨੀਅਨ ਸੇਲਵਨ ਪਾਰਟ-1' ਦਾ ਨਵਾਂ ਪੋਸਟਰ ਰਿਲੀਜ਼
ਐਸ਼ਵਰਿਆ ਰਾਏ ਬੱਚਨ ਦਾ 'ਪੋਨੀਅਨ ਸੇਲਵਨ ਪਾਰਟ-1' ਦਾ ਨਵਾਂ ਪੋਸਟਰ ਰਿਲੀਜ਼

By

Published : Jul 6, 2022, 2:49 PM IST

ਹੈਦਰਾਬਾਦ:ਦੱਖਣ ਫ਼ਿਲਮ ਇੰਡਸਟਰੀ ਦੇ ਦਿੱਗਜ ਫ਼ਿਲਮ ਨਿਰਦੇਸ਼ਕ ਮਣੀ ਰਤਨਮ ਦੀ ਬਹੁਤ ਹੀ ਉਡੀਕੀ ਜਾ ਰਹੀ ਪੀਰੀਅਡ ਫ਼ਿਲਮ ‘ਪੋਨੀਅਨ ਸੇਲਵਨ ਪਾਰਟ ਵਨ’ ਤੋਂ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਨਵਾਂ ਲੁੱਕ ਪੋਸਟਰ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਫਿਲਮ ਦੇ ਹੋਰ ਮੁੱਖ ਕਿਰਦਾਰਾਂ ਦੇ ਪੋਸਟਰ ਸਾਹਮਣੇ ਆਏ ਸਨ।

ਫਿਲਮ 'ਪੋਨੀਅਨ ਸੇਲਵਨ ਪਾਰਟ-1' ਦੇ ਨਿਰਮਾਤਾਵਾਂ ਨੇ ਬੁੱਧਵਾਰ (6 ਜੁਲਾਈ) ਨੂੰ ਫਿਲਮ ਦਾ ਐਸ਼ਵਰਿਆ ਰਾਏ ਦਾ ਨਵਾਂ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ਨਾਲ ਐਸ਼ਵਰਿਆ ਦੇ ਕਿਰਦਾਰ ਤੋਂ ਵੀ ਪਰਦਾ ਉਠ ਗਿਆ ਹੈ। ਐਸ਼ਵਰਿਆ ਫਿਲਮ 'ਚ ਰਾਣੀ ਨੰਦਨੀ ਦਾ ਕਿਰਦਾਰ ਨਿਭਾਏਗੀ। ਪੋਸਟਰ 'ਚ ਐਸ਼ਵਰਿਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਖੂਬਸੂਰਤ ਸਾੜ੍ਹੀ ਅਤੇ ਲੰਬੇ ਵਾਲਾਂ 'ਚ ਨਜ਼ਰ ਆ ਰਹੀ ਹੈ।

ਨਿਰਮਾਤਾਵਾਂ ਨੇ ਫਿਲਮ ਦੇ ਐਸ਼ਵਰਿਆ ਰਾਏ ਦਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ 'ਬਦਲਾ ਹੈ ਇੱਕ ਸੁੰਦਰ ਚਿਹਰਾ, ਪਜ਼ੂਵੂਰ ਦੀ ਰਾਣੀ ਨੰਦਿਨੀ ਨੂੰ ਮਿਲੋ'। ਇਹ ਫਿਲਮ ਤਾਮਿਲ, ਹਿੰਦੀ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।

ਮੈਗਨਮ ਓਪਸ 'ਪੋਨੀਅਨ ਸੇਲਵਨ ਪਾਰਟ-1' 'ਚ ਸਾਊਥ ਸੁਪਰਸਟਾਰ ਵਿਕਰਮ, ਜੈਮ ਰਵੀ, ਕਾਰਤੀ ਤ੍ਰਿਸ਼ਾ, ਸਰਥ ਕੁਮਾਰ, ਪ੍ਰਕਾਸ਼ ਰਾਜ, ਸੋਭਿਤਾ ਧੂਲੀਪਾਲਾ, ਵਿਕਰਮ ਪ੍ਰਭੂ ਅਤੇ ਐਸ਼ਵਰਿਆ ਰਾਏ ਬੱਚਨ ਮੁੱਖ ਭੂਮਿਕਾਵਾਂ 'ਚ ਹਨ। ਫਿਲਮ ਦੀ ਸ਼ੂਟਿੰਗ ਹੈਦਰਾਬਾਦ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਕੀਤੀ ਗਈ ਹੈ। ਮਣੀ ਰਤਨਮ ਲੰਬੇ ਸਮੇਂ ਤੋਂ ਫਿਲਮ ਦੀ ਤਿਆਰੀ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 30 ਸਤੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:ਰਣਵੀਰ ਸਿੰਘ ਦੇ ਜਨਮਦਿਨ 'ਤੇ ਅਰਜੁਨ ਕਪੂਰ ਨੇ ਕਿਹਾ- 'ਇਕ ਖਲਨਾਇਕ ਦੀ ਦੂਜੇ ਖਲਨਾਇਕ ਨੂੰ ਸਲਾਮ'

ABOUT THE AUTHOR

...view details