ਹੈਦਰਾਬਾਦ:ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਫਿਲਮ ਪੋਨੀਯਿਨ ਸੇਲਵਨ 2 ਦੀ ਤਾਰੀਫ਼ ਕੀਤੀ ਹੈ। ਫਿਲਮ 'ਚ ਪਤਨੀ ਐਸ਼ਵਰਿਆ ਰਾਏ ਬੱਚਨ ਦੀ ਅਦਾਕਾਰੀ ਤੋਂ ਉਹ ਪ੍ਰਭਾਵਿਤ ਹੋਏ ਹਨ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ 'ਪੋਨਿਯਿਨ ਸੇਲਵਨ 2' 'ਚ ਐਸ਼ਵਰਿਆ ਦਾ ਪ੍ਰਦਰਸ਼ਨ ਕਿਵੇਂ ਦਾ ਹੈ। ਇਸ ਦੌਰਾਨ ਇਕ ਯੂਜ਼ਰ ਨੇ ਐਸ਼ਵਰਿਆ ਬਾਰੇ ਅਜਿਹੀ ਗੱਲ ਕਹੀ ਹੈ, ਜਿਸ 'ਤੇ ਅਦਾਕਾਰ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਹੈ।
ਯੂਜ਼ਰ ਨੇ ਅਭਿਸ਼ੇਕ ਬੱਚਨ ਨੂੰ ਕਹੀ ਇਹ ਗੱਲ: ਅਭਿਸ਼ੇਕ ਬੱਚਨ ਨੇ ਟਵੀਟ ਕੀਤਾ ਅਤੇ ਲਿਖਿਆ, 'ਪੋਨੀਯਿਨ ਸੇਲਵਨ 2 ਬਹੁਤ ਵਧੀਆ ਫਿਲਮ ਹੈ। ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਬਹੁਤ ਖੁਸ਼ ਹਾਂ ਮਨੀ ਰਤਨਮ, ਚਿਆਨ ਵਿਕਰਮ, ਤ੍ਰਿਸ਼ਾ ਅਤੇ ਸਾਰੇ ਕਲਾਕਾਰਾਂ ਅਤੇ ਕਰੂ ਨੂੰ ਵਧਾਈਆਂ। ਐਸ਼ਵਰਿਆ ਰਾਏ 'ਤੇ ਮਾਣ ਹੈ। ਉਸ ਨੇ ਵਧੀਆ ਕੰਮ ਕੀਤਾ ਹੈ। ਇਸ ਟਵੀਟ ਦਾ ਜਵਾਬ ਦਿੰਦੇ ਹੋਏ ਇਕ ਯੂਜ਼ਰ ਨੇ ਅਭਿਸ਼ੇਕ ਬੱਚਨ ਨੂੰ ਕਿਹਾ ਕਿ ਸਰ, ਹੁਣ ਤੁਸੀਂ ਐਸ਼ਵਰਿਆ ਰਾਏ ਨੂੰ ਹੋਰ ਫਿਲਮਾਂ ਸਾਈਨ ਕਰਨ ਦਿਓ ਅਤੇ ਤੁਹਾਨੂੰ ਆਰਾਧਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ 'ਤੇ ਅਦਾਕਾਰ ਨੇ ਜਵਾਬ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਅਭਿਸ਼ੇਕ ਬੱਚਨ ਨੇ ਯੂਜ਼ਰ ਨੂੰ ਦਿੱਤਾ ਜਵਾਬ: ਜਵਾਬ 'ਚ ਅਭਿਸ਼ੇਕ ਬੱਚਨ ਨੇ ਲਿਖਿਆ, 'ਉਨ੍ਹਾਂ ਨੂੰ ਫਿਲਮ ਸਾਈਨ ਕਰਨ ਦਿਓ? ਜਨਾਬ, ਉਸ ਨੂੰ ਕੁਝ ਵੀ ਕਰਨ ਲਈ ਮੇਰੀ ਇਜਾਜ਼ਤ ਦੀ ਲੋੜ ਨਹੀਂ ਹੈ। ਖਾਸ ਕਰਕੇ ਉਹ ਕੰਮ ਜੋ ਉਸ ਨੂੰ ਸਭ ਤੋਂ ਵੱਧ ਪਸੰਦ ਹੈ।