ਹੈਦਰਾਬਾਦ:ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਸ਼ਾਨਦਾਰ ਭਾਰਤੀ ਵਿਆਹ ਕੁਝ ਹੀ ਦਿਨ ਦੂਰ ਹੈ। ਅਦਾਕਾਰਾ-ਰਾਜਨੇਤਾ ਦੀ ਜੋੜੀ 24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਹੁਣ ਵਿਆਹ ਵਾਲੀ ਥਾਂ ਦੀਆਂ ਕਈ ਤਸਵੀਰਾਂ ਇੰਟਰਨੈੱਟ 'ਤੇ ਘੁੰਮ ਰਹੀਆਂ ਹਨ। ਜੋੜੇ ਦੇ ਵਿਆਹ ਦੀਆਂ ਰਸਮਾਂ ਤਾਜ ਲੇਕ ਪੈਲੇਸ ਅਤੇ ਲੀਲਾ ਪੈਲੇਸ ਵਿੱਚ ਹੋਣਗੀਆਂ। ਹੁਣ ਇਥੇ ਅਸੀਂ ਦੋਵਾਂ ਦੀ ਪਿਆਰ ਕਹਾਣੀ ਲੈ ਕੇ ਆਏ ਹਾਂ।
ਰਾਘਵ ਅਤੇ ਪਰਿਣੀਤੀ ਬਾਰੇ ਕਿਆਸਅਰਾਈਆਂ ਉਸ ਸਮੇਂ ਫੈਲਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂ ਉਨ੍ਹਾਂ ਨੂੰ ਇਸ ਸਾਲ ਮਾਰਚ ਵਿੱਚ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਇਕੱਠੇ ਦੇਖਿਆ ਗਿਆ ਸੀ। ਉਨ੍ਹਾਂ ਨੇ ਬਾਂਦਰਾ ਵਿੱਚ ਆਪਣੀ ਇੱਕ ਡਿਨਰ ਡੇਟ 'ਤੇ ਫੋਟੋਗ੍ਰਾਫਰਾਂ ਲਈ ਪੋਜ਼ ਦਿੱਤਾ, ਜੋ ਅਦਾਕਾਰਾ ਨੂੰ ਪੁੱਛ ਰਹੇ ਸਨ ਕਿ "ਸ਼ਾਦੀ ਕਬ ਹੋਗੀ?" ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਰਸਮੀ ਤੌਰ 'ਤੇ ਵਧਾਈ ਦੇਣ ਵਾਲੇ ਪਹਿਲੇ ਵਿਅਕਤੀਆਂ ਵਿੱਚੋਂ ਇੱਕ ਸੰਸਦ ਮੈਂਬਰ ਸੰਜੀਵ ਅਰੋੜਾ ਸਨ। ਉਸਨੇ ਮਾਰਚ ਵਿੱਚ ਉਹਨਾਂ ਦੀਆਂ ਤਸਵੀਰਾਂ ਐਕਸ, ਜੋ ਕਿ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ ਉਤੇ ਪੋਸਟ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਲਿਖਿਆ "ਮੈਂ @raghav_chadha ਅਤੇ @Parineeti Chopra ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਹਨਾਂ ਦੇ ਮਿਲਾਪ ਨੂੰ ਬਹੁਤ ਸਾਰੇ ਪਿਆਰ, ਅਨੰਦ ਅਤੇ ਸਾਥ ਦੀ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ।"
- Jawan Box Office Collection: ਭਾਰਤੀ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 16ਵੇਂ ਦਿਨ ਦੀ ਕਮਾਈ
- Ashutosh Rana Upcoming Film: ਗੰਭੀਰ ਤੋਂ ਹਾਸ-ਰਸ ਭੂਮਿਕਾਵਾਂ ਵੱਲ ਮੁੜੇ ਆਸ਼ੂਤੋਸ਼ ਰਾਣਾ, ਰਿਲੀਜ਼ ਲਈ ਤਿਆਰ ਹੈ ਪਹਿਲੀ ਕਾਮੇਡੀ-ਡਰਾਮਾ ਫਿਲਮ ‘ਡਰਨ ਛੂ’
- Parineeti Chopra-Raghav Chadha Wedding: ਉਦੈਪੁਰ ਪਹੁੰਚੇ ਰਾਘਵ ਅਤੇ ਪਰਿਣੀਤੀ ਦੇ ਮਾਤਾ-ਪਿਤਾ, ਖੁਸ਼ੀ-ਖੁਸ਼ੀ ਦਿੱਤੇ ਪੋਜ਼