ਮੁੰਬਈ (ਬਿਊਰੋ): ਦਸੰਬਰ 2023 'ਚ 'ਦਿ ਆਰਚੀਜ਼' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਗਸਤਿਆ ਨੰਦਾ ਆਖਿਰਕਾਰ ਇੰਸਟਾਗ੍ਰਾਮ 'ਤੇ ਆ ਗਏ ਹਨ। ਵੀਰਵਾਰ ਨੂੰ ਜਯਾ ਬੱਚਨ ਅਤੇ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੇ ਆਪਣੀ ਇੱਕ ਤਸਵੀਰ ਪੋਸਟ ਕੀਤੀ।
ਉਸਦੀ ਭੈਣ ਨਵਿਆ ਨਵੇਲੀ ਨੰਦਾ, ਮਾਂ ਸ਼ਵੇਤਾ ਬੱਚਨ ਅਤੇ ਜ਼ੋਇਆ ਅਖਤਰ ਅਤੇ ਅਰਜੁਨ ਕਪੂਰ ਵਰਗੇ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਅਗਸਤਿਆ ਦਾ ਸਵਾਗਤ ਕੀਤਾ ਹੈ। ਸ਼ਾਹਰੁਖ ਖਾਨ ਦੀ ਪਤਨੀ, ਇੰਟੀਰੀਅਰ ਡਿਜ਼ਾਈਨਰ ਅਤੇ ਫਿਲਮ ਮੇਕਰ ਗੌਰੀ ਖਾਨ ਨੇ ਵੀ ਅਗਸਤਿਆ ਦੀ ਪਹਿਲੀ ਪੋਸਟ 'ਤੇ ਟਿੱਪਣੀ ਕੀਤੀ ਹੈ।
ਅਗਸਤਿਆ ਅਤੇ ਸੁਹਾਨਾ ਦੇ ਅਫੇਅਰ ਦੀਆਂ ਅਫਵਾਹਾਂ:ਫਿਲਮੀ ਹਲਕਿਆਂ ਵਿਚ ਅਫਵਾਹ ਹੈ ਕਿ ਅਗਸਤਿਆ ਨੰਦਾ ਗੌਰੀ ਅਤੇ ਸ਼ਾਹਰੁਖ ਦੀ ਬੇਟੀ ਸੁਹਾਨਾ ਖਾਨ ਨੂੰ ਡੇਟ ਕਰ ਰਿਹਾ ਹੈ, ਜਿਸ ਨੇ ਜ਼ੋਇਆ ਅਖਤਰ ਦੀ ਨੈੱਟਫਲਿਕਸ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਜਦੋਂ ਕਿ ਅਗਸਤਿਆ ਨੇ ਟੀਨ ਮਿਊਜ਼ੀਕਲ ਵਿੱਚ ਆਰਚੀ ਐਂਡਰਿਊਜ਼ ਦਾ ਕਿਰਦਾਰ ਨਿਭਾਇਆ ਸੀ, ਸੁਹਾਨਾ ਵੇਰੋਨਿਕਾ ਲੌਜ ਦੇ ਰੂਪ ਵਿੱਚ ਦਿਖਾਈ ਦਿੱਤੀ ਸੀ।
ਉਲੇਖਯੋਗ ਹੈ ਕਿ ਅਜੇ ਤੱਕ ਅਗਸਤਿਆ ਸੋਸ਼ਲ ਮੀਡੀਆ 'ਤੇ ਨਹੀਂ ਸੀ, ਹੁਣ ਹਾਲ ਹੀ 'ਚ ਉਸ ਨੇ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਹੈ। ਜਿਸ 'ਤੇ ਟਿੱਪਣੀ ਕਰਦਿਆਂ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਉਸ ਦਾ ਸਵਾਗਤ ਕੀਤਾ ਹੈ। ਪਰ ਸੁਹਾਨਾ ਖਾਨ ਦੀ ਮਾਂ ਗੌਰੀ ਖਾਨ ਦੇ ਕਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਗੌਰੀ ਖਾਨ ਨੇ ਅਗਸਤਿਆ ਦੀ ਪੋਸਟ 'ਤੇ ਕਮੈਂਟ ਕੀਤਾ, 'ਬਿਗ ਹੱਗ'।
ਇਨ੍ਹਾਂ ਸਿਤਾਰਿਆਂ ਨੇ ਅਗਸਤਿਆ ਦਾ ਕੀਤਾ ਸਵਾਗਤ:ਬਿਨਾਂ ਕਿਸੇ ਕੈਪਸ਼ਨ ਦੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰ ਨੇ ਆਖਰਕਾਰ ਸੋਸ਼ਲ ਮੀਡੀਆ 'ਤੇ ਆਪਣੀ ਸ਼ੁਰੂਆਤ ਕੀਤੀ। ਅਰਜੁਨ ਕਪੂਰ ਨੇ ਉਨ੍ਹਾਂ ਦੀ ਪੋਸਟ 'ਤੇ ਟਿੱਪਣੀ ਕੀਤੀ, 'ਵੈਲਕਮ ਐਗੀ ਬੁਆਏ'। ਅਭਿਸ਼ੇਕ ਬੱਚਨ, ਨਵਿਆ ਨੰਦਾ, ਜ਼ੋਇਆ ਅਖਤਰ, ਸਿਕੰਦਰ ਖੇਰ, ਪੂਜਾ ਡਡਲਾਨੀ ਵਰਗੇ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਸ ਦਾ ਸਵਾਗਤ ਕੀਤਾ।