ਚੰਡੀਗੜ੍ਹ:ਟੀ-ਸੀਰੀਜ਼ ਵੱਲੋਂ ਨਿਰਮਿਤ ਕੀਤੀ ਜਾ ਰਹੀ ਆਉਣ ਵਾਲੀ ਅਤੇ ਬਹੁ-ਚਰਚਿਤ ਹਿੰਦੀ 'ਯਾਰੀਆਂ 2' ਦੇ ਇਕ ਗਾਣੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਗੰਭੀਰ ਰੁਖ਼ ਅਖ਼ਤਿਆਰ ਕਰਦਾ ਨਜ਼ਰੀ ਆ ਰਿਹਾ ਹੈ, ਜਿਸ ਦੇ ਚਲਦਿਆਂ ਹੀ ਹੁਣ ਸੰਬੰਧਤ ਫਿਲਮ ਦੀ ਨਿਰਦੇਸ਼ਕ ਜੋੜੀ ਰਾਧਿਕਾ ਰਾਓ ਅਤੇ ਵਿਨੈ ਸਪਰੂ ਅੱਗੇ ਆਏ ਹਨ ਅਤੇ ਇਸ ਮਾਮਲੇ ਸੰਬੰਧੀ ਆਪਣੀ ਸਫ਼ਾਈ ਸਾਹਮਣੇ ਰੱਖੀ ਹੈ। ਫਿਲਮ ਦੇ ਅਭਿਨੇਤਾ ਨਿਜਾਨ ਜਾਫਰੀ, ਨਿਰਦੇਸ਼ਕ ਰਾਧਿਕਾ ਰਾਓ, ਵਿਨੈ ਸਪਰੂ ਅਤੇ ਨਿਰਮਾਤਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਭੂਸ਼ਣ ਕੁਮਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਸਿੱਖਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ‘ਚ ਸਿਰੀ ਸਾਹਿਬ (ਕਿਰਪਾਨ) ਦਿਖਾਉਣ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ।
ਇਸੇ ਮਾਮਲੇ ਸੰਬੰਧੀ ਵੱਟੀ ਆਪਣੀ ਚੁੱਪ ਨੂੰ ਤੋੜ੍ਹਦੇ ਹੋਏ ਉਕਤ ਨਿਰਦੇਸ਼ਕਾਂ ਨੇ ਕਿਹਾ ਕਿ ਉਨ੍ਹਾਂ ਅਤੇ ਫਿਲਮ ਦੀ ਪੂਰੀ ਟੀਮ ਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬਿਲਕੁਲ ਵੀ ਕੋਈ ਇਰਾਦਾ ਨਹੀਂ ਸੀ ਅਤੇ ਇਹ ਪ੍ਰਸਥਿਤੀਆਂ ਇਤਫ਼ਾਕਣ ਹੀ ਘੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਲਮ ਦੇ ਉਕਤ ਗਾਣੇ ਦੇ ਫਿਲਮਾਂਕਣ ਦੌਰਾਨ ਹੀਰੋ ਵੱਲੋਂ ਪਹਿਨੇ ਜਿਸ ਚਿੰਨ੍ਹ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ, ਉਹ ਸ੍ਰੀ ਸਾਹਿਬ ਨਹੀਂ ਬਲਕਿ ਖੁਖ਼ਰੀ ਹੈ, ਜਿਸ ਨੂੰ ਮੁੰਬਈ ਵਿਚ ਕਈ ਲੋਕ ਸੇਫ਼ਟੀ ਵਜੋਂ ਵਰਤੋਂ ਵਿਚ ਲਿਆਂਦੇ ਹਨ, ਹਾਲਾਂਕਿ ਇਸ ਨੂੰ ਜਿਸ ਕਵਰ ਰੂਪੀ ਸਾਂਚੇ ਦੇ ਰੂਪ ਵਿਚ ਦਰਸਾਇਆ ਗਿਆ, ਉਹ ਇਸ ਨੂੰ ਆਪਣੀ ਤਕਨੀਕੀ ਭੁੱਲ ਵਜੋਂ ਵੀ ਮੰਨਦੇ ਹਨ, ਜਿਸ ਲਈ ਉਹ ਐਸਜੀਪੀਸੀ ਦਿੱਲੀ ਨਾਲ ਵੀ ਜਲਦ ਮੁਲਾਕਾਤ ਕਰਕੇ ਇਸ ਮਾਮਲੇ ਨੂੰ ਜ਼ਰੂਰ ਸਪੱਸ਼ਟ ਕਰਨਾ ਚਾਹੁੰਣਗੇ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਹ ਵੀ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਸ੍ਰੀ ਸਾਹਿਬ ਅਤੇ ਖ਼ੁਖ਼ਰੀ ਵਿਚ ਇਕੋ ਜਿਹੀ ਸਮਾਨਤਾ ਕਾਰਨ ਇਹ ਸਥਿਤੀ ਕ੍ਰਿਏਟ ਹੋਈ ਹੈ, ਜਿਸ ਸੰਬੰਧੀ ਪੈਦਾ ਹੋਏ ਗਲਤਫ਼ਹਿਮੀ ਵਾਲੇ ਮਾਹੌਲ ਲਈ ਉਹ ਖੁਦ ਦੁੱਖ ਪ੍ਰਗਟ ਕਰਦੇ ਹਨ ਅਤੇ ਇਹ ਵੀ ਵਾਅਦਾ ਕਰਦੇ ਹਨ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਭੁੱਲ ਨਹੀਂ ਕੀਤੀ ਜਾਵੇਗੀ ਤਾਂ ਕਿ ਕਿਸੇ ਵੀ ਧਰਮ ਚਿੰਨ੍ਹ ਦਾ ਕੋਈ ਅਨਾਦਰ ਨਾ ਹੋਵੇ।
- Satinder Sartaaj Birthday: ਜੇਕਰ ਸਤਿੰਦਰ ਸਰਤਾਜ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ? ਇਥੇ ਜਾਣੋ
- Mastaney Box Office Collection Day 6: 15 ਕਰੋੜ ਤੋਂ ਬਸ ਇੰਨੀ ਕਦਮ ਦੂਰ ਹੈ ਤਰਸੇਮ ਜੱਸੜ ਦੀ ਫਿਲਮ 'ਮਸਤਾਨੇ', 6ਵੇਂ ਦਿਨ ਕੀਤੀ ਇੰਨੀ ਕਮਾਈ
- Himanshi Khurana: ਹਿਮਾਂਸ਼ੀ ਖੁਰਾਣਾ ਨੇ ਰੱਖੜੀ 'ਤੇ ਸਾੜੀ ਵਿੱਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਪ੍ਰਸ਼ੰਸਕ ਬੋਲੇ- 'ਸੁੰਦਰੀ'