ਪੰਜਾਬ

punjab

ETV Bharat / entertainment

ਸਫ਼ਲ ਲੇਖਨ ਤੋਂ ਬਾਅਦ ਪ੍ਰਭਾਵੀ ਨਿਰਦੇਸ਼ਨ ਪਾਰੀ ਵੱਲ ਵਧੇ ਗੌਰਵ ਭੱਲਾ, ਕਈ ਚਰਚਿਤ ਹਿੰਦੀ ਫਿਲਮਾਂ ਨਾਲ ਜੁੜਨ ਦਾ ਮਾਣ ਕਰ ਚੁੱਕੇ ਨੇ ਹਾਸਿਲ - ਗੌਰਵ ਭੱਲਾ

ਕਈ ਸਫ਼ਲ ਫਿਲਮਾਂ ਨਾਲ ਜੁੜਨ ਦਾ ਮਾਣ ਹਾਸਿਲ ਕਰ ਚੁੱਕੇ ਸਫ਼ਲ ਲੇਖਕ ਗੌਰਵ ਭੱਲਾ ਹੁਣ ਪ੍ਰਭਾਵੀ ਨਿਰਦੇਸ਼ਨ ਪਾਰੀ ਖੇਡਣ ਜਾ ਰਹੇ ਹਨ।

Gaurav Bhalla
Gaurav Bhalla

By

Published : Jul 20, 2023, 3:25 PM IST

ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿਚ ਬਤੌਰ ਲੇਖਕ ਮਾਣਮੱਤੀ ਅਤੇ ਸਫ਼ਲ ਪਹਿਚਾਣ ਕਾਇਮ ਕਰ ਚੁੱਕੇ ਗੌਰਵ ਭੱਲਾ ਹੁਣ ਨਿਰਦੇਸ਼ਕ ਦੇ ਤੌਰ 'ਤੇ ਵੀ ਕਦਮ ਅੱਗੇ ਵਧਾ ਚੁੱਕੇ ਹਨ, ਜਿੰਨ੍ਹਾਂ ਵੱਲੋਂ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਚਿੜੀਆਂ ਦਾ ਚੰਬਾ’ ਨੂੰ ਸ਼ਾਨਦਾਰ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਮੂਲ ਰੂਪ ਵਿਚ ਜ਼ਿਲ੍ਹਾਂ ਜਲੰਧਰ ਨਾਲ ਸੰਬੰਧਤ ਇਹ ਹੋਣਹਾਰ ਅਤੇ ਨੌਜਵਾਨ ਲੇਖਕ ਨੇ ਆਪਣੇ ਜੀਵਨ ਅਤੇ ਫਿਲਮੀ ਸਫ਼ਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਆਪਣੀ ਗ੍ਰੈਜੂਏਸ਼ਨ ਫਗਵਾੜ੍ਹਾ ਦੇ ਡੀ.ਏ.ਵੀ ਕਾਲਜ ਅਤੇ ਮਾਸਟਰਜ਼ ਜਲੰਧਰ ਦੇ ਮਸ਼ਹੂਰ ਏ.ਪੀ.ਜੇ ਕਾਲਜ਼ ਆਫ਼ ਫ਼ਾਈਨ ਆਰਟਸ ਤੋਂ ਮੁਕੰਮਲ ਕੀਤੀ। ਇਸ ਉਪਰੰਤ ਗਲੈਮਰ ਦੀ ਦੁਨੀਆਂ ਨਾਲ ਜੁੜਨ ਦੀ ਚੇਟਕ ਅਤੇ ਲੇਖਨ ਨਾਲ ਰੁਚੀ ਉਨਾਂ ਨੂੰ ਮੁੰਬਈ ਮਾਇਆਨਗਰੀ ਖਿੱਚ ਲਿਆਈ।

ਉਨ੍ਹਾਂ ਦੱਸਿਆ ਕਿ ਸਾਲ 2014 ਵਿਚ ਉਹ ਇੱਥੇ ਆਏ, ਜਿਸ ਤੋਂ ਬਾਅਦ ਉਨਾਂ ਨੇ ਇੱਥੋਂ ਦੇ ਕਈ ਨਾਮੀ ਅਤੇ ਮੰਝੇ ਹੋਏ ਨਿਰਦੇਸ਼ਕਾਂ ਸੁਮਿੱਤ ਦੱਤ, ਸ਼ਿਵਮ ਨਾਯਰ, ਰਬਿਤ ਕੁਮਾਰ ਤਿਆਗ ਨਾਲ ਜੁੜਨ ਅਤੇ ਕਾਫ਼ੀ ਕੁਝ ਸਿੱਖਣ-ਸਮਝਣ ਦਾ ਮਾਣ ਹਾਸਿਲ ਕੀਤਾ।

ਉਨ੍ਹਾਂ ਦੱਸਿਆ ਕਿ ਹਿੰਦੀ ਸਿਨੇਮਾ ਦੇ ਉਚਕੋਟੀ ਲੇਖਕਾਂ ਵਿਚੋਂ ਮੰਨੇ ਜਾਂਦੇ ਲੇਖਕ-ਨਿਰਦੇਸ਼ਕ ਰਾਜ ਸ਼ੈਡਿਲਆ ਨਾਲ ਵੀ ਉਨਾਂ ਬਤੌਰ ਸਹਿ ਲੇਖਕ ਕਈ ਮਕਬੂਲ ਟੀ.ਵੀ ਸੋਅਜ਼ ਕੀਤੇ, ਜਿੰਨ੍ਹਾਂ ਵਿਚ ‘ਫ਼ਰਹਾ ਕੀ ਦਾਅਤ’ ਤੋਂ ਇਲਾਵਾ ‘ਆਈਫ਼ਾ ਐਵਾਰਡ’, ‘ਜੀਮਾ ਐਵਾਰਡ’, ‘ਸੋਨੀ ਫ਼ਿਲਮਫੇਅਰ’ ਐਵਾਰਡ, ‘ਇੰਡੀਆਜ਼ ਗੌਟ ਟੈਲੇਟ 2015-16’, ‘ਕਾਮੇਡੀ ਨਾਈਟਸ ਵਿਦ ਕਪਿਲ’ ‘ਦਾ ਕਪਿਲ ਸ਼ਰਮਾ’ ਆਦਿ ਸ਼ਾਮਿਲ ਰਹੇ।


ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਲਈ ਬਣੀਆਂ ਬਹੁ-ਚਰਚਿਤ ਅਤੇ ਅਰਥਭਰਪੂਰ ਫਿਲਮਾਂ ਸ਼ਕਤੀ ਕਪੂਰ-ਨਵਰਾਜ ਹੰਸ ਦੀ ‘ਮੈਰਿਜ਼ ਦਾ ਗੈਰਿਜ਼’, ਕੁਲਰਾਜ ਰੰਧਾਵਾ ਸਟਾਰਰ ‘ਨਿੱਧੀ ਸਿੰਘ’ ਵੀ ਉਨਾਂ ਦੀਆਂ ਅਹਿਮ ਲੇਖਨ ਪ੍ਰਾਪਤੀਆਂ ਵਿਚ ਸ਼ੁਮਾਰ ਹਨ।

ਕ੍ਰਿਏਟਿਵ ਨਿਰਦੇਸ਼ਕ-ਲੇਖਕ ਦੇ ਤੌਰ 'ਤੇ ਮਸ਼ਹੂਰ ਸੈਲੀਬ੍ਰਿਟੀ ਲੀਗ ‘ਬੀ.ਸੀ.ਐਲ ਪੰਜਾਬ’ ਦਾ ਪ੍ਰਮੁੱਖ ਹਿੱਸਾ ਰਹੇ ਗੌਰਵ ਭੱਲਾ ਹਾਲ ਹੀ ਵਿਚ ਨੈੱਟਫਿਲਕਸ 'ਤੇ ਆਨ ਸਟਰੀਮ ਹੋਈ ਆਦਿਤਿਆ ਰਾਏ ਕਪੂਰ ਸਟਾਰਰ ‘ਗੁੰਮਰਾਹ’ ਅਤੇ ਪੀਟੀਸੀ ਬੌਕਸ ਆਫ਼ਿਸ 'ਤੇ ਰਿਲੀਜ਼ ਹੋਈ ਲਘੂ ਫਿਲਮ ‘ਨਹੀਂ ਜਾਣਾ ਮੇਰੀ ਮਾਏ’ ਵਿਚ ਬਤੌਰ ਐਕਟਰ ਵੀ ਮਹੱਤਵਪੂਰਨ ਅਤੇ ਲੀਡ ਕਿਰਦਾਰ ਅਦਾ ਕਰ ਚੁੱਕੇ ਹਨ।

ਬਾਲੀਵੁੱਡ ਅਤੇ ਪਾਲੀਵੁੱਡ ਦੋਹਾਂ ਸਿਨੇਮਾ ਖੇਤਰਾਂ ਵਿਚ ਪੜ੍ਹਾਅ ਦਰ ਪੜ੍ਹਾਅ ਹੋਰ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੇ ਗੌਰਵ ਭੱਲਾ ਦੀ ਲਿਖੀ ਅਤੇ ਪੀ.ਟੀ.ਸੀ ਬਾਕਿਸ ਆਫ਼ਿਸ ਲਈ ਬਣੀ ਬੇਹਤਰੀਨ ਲਘੂ ਫਿਲਮ ‘ਅੱਧੀ ਛੁੱਟੀ ਸਾਰੀ’ ਕਈ ਐਵਾਰਡ ਹਾਸਿਲ ਕਰਨ ਦਾ ਸਿਹਰਾ ਹਾਸਿਲ ਕਰ ਚੁੱਕੀ ਹੈ।

ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰਤਿਭਾਵਸ਼ਾਲੀ ਲੇਖਕ ਅਤੇ ਕ੍ਰਿਏਟਿਵ ਨਿਰਦੇਸ਼ਕ ਨੇ ਦੱਸਿਆ ਕਿ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਫਿਲਮ ਨਿਰਮਾਣ ਹਾਊਸ ‘ਮਾਸਟਰ ਕੱਟ ਪਿਕਚਰਜ਼’ ਨਾਲ ਉਹ ਜਲਦ ਹੀ ਇਕ ਮਲਟੀਸਟਾਰਰ ਹਿੰਦੀ ਫਿਲਮ ਕਰਨ ਜਾ ਰਹੇ, ਜੋ ਇਸ ਤੋਂ ਪਹਿਲਾਂ ਐਮਾਜੋਨ ਲਈ ਜੂਹੀ ਚਾਵਲਾ ਸਟਾਰਰ 'ਹੰਸ ਹੰਸ', ਪੰਕਜ ਤ੍ਰਿਪਾਠੀ ਨਾਲ 'ਗਿਲਟੀ ਮਾਈਡਜ਼', ਨੁਸਰਤ ਬਰੂਚਾ ਨਾਲ 'ਛੋਰੀ' ਜਿਹੇ ਕਈ ਵੱਡੇ ਪ੍ਰੋਜੈਕਟ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਓਟੀਟੀ ਲਈ ਵੀ ਇਕ ਵੈੱਬਸੀਰੀਜ਼ ਜਲਦ ਆਨ ਫ਼ਲੌਰ ਜਾ ਰਹੀ ਹੈ, ਜਿਸ ਦਾ ਰਸਮੀ ਐਲਾਨ ਜਲਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਲੇਖਨ ਦੇ ਨਾਲ-ਨਾਲ ਨਿਰਦੇਸ਼ਕ ਵਜੋਂ ਆਫ਼ਬੀਟ ਸਿਨੇਮਾ ਸਿਰਜਨਾ ਕਰਨਾ ਵੀ ਉਨਾਂ ਦੀਆਂ ਵਿਸ਼ੇਸ਼ ਪਹਿਲਕਦਮੀ ਵਿਚ ਸ਼ਾਮਿਲ ਹੈ।

ABOUT THE AUTHOR

...view details