ਪੰਜਾਬ

punjab

ETV Bharat / entertainment

ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਸਲਮਾਨ ਖਾਨ ਨੂੰ ਮਿਲਿਆ ਹਥਿਆਰ ਰੱਖਣ ਦਾ ਲਾਇਸੈਂਸ - ਸਲਮਾਨ ਖਾਨ ਨੂੰ ਧਮਕੀ

ਪਿਛਲੇ ਮਹੀਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਕਰੀਨਪਲੇ ਲੇਖਕ ਸਲੀਮ ਖਾਨ ਨੂੰ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਪਿਓ-ਪੁੱਤ ਦੀ ਜੋੜੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਰਗੀ ਮੌਤ ਦਿੱਤੀ ਜਾਵੇਗੀ ਜੋ ਕਿ ਮਈ ਵਿੱਚ ਮਾਰਿਆ ਗਿਆ ਸੀ।

ਹਥਿਆਰ ਰੱਖਣ ਦਾ ਲਾਇਸੈਂਸ
ਹਥਿਆਰ ਰੱਖਣ ਦਾ ਲਾਇਸੈਂਸ

By

Published : Aug 1, 2022, 10:53 AM IST

ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਹਾਲ ਹੀ 'ਚ ਮਿਲੇ ਧਮਕੀ ਪੱਤਰਾਂ ਦੇ ਪਿਛੋਕੜ 'ਚ ਸਵੈ-ਸੁਰੱਖਿਆ ਲਈ ਹਥਿਆਰ ਦੇ ਲਾਇਸੈਂਸ ਲਈ ਅਰਜ਼ੀ ਦੇਣ ਤੋਂ ਬਾਅਦ ਅਸਲਾ ਲਾਇਸੈਂਸ ਜਾਰੀ ਕੀਤਾ ਗਿਆ ਹੈ, ਮੁੰਬਈ ਪੁਲਿਸ ਨੇ ਸੋਮਵਾਰ ਨੂੰ ਕਿਹਾ। ਬਾਲੀਵੁੱਡ ਅਦਾਕਾਰ ਨੇ ਹਾਲ ਹੀ ਵਿੱਚ ਮੁੰਬਈ ਦੇ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਅਤੇ ਸੰਯੁਕਤ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਵਿਸ਼ਵਾਸ ਨਾਂਗਰੇ-ਪਾਟਿਲ ਨਾਲ ਮੁਲਾਕਾਤ ਕੀਤੀ ਸੀ।

ਪਿਛਲੇ ਮਹੀਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਕਰੀਨਪਲੇ ਲੇਖਕ ਸਲੀਮ ਖਾਨ ਨੂੰ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਪਿਓ-ਪੁੱਤ ਦੀ ਜੋੜੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਰਗੀ ਵਾਗੂੰ ਮਾਰਿਆ ਜਾਵੇਗਾ ਜੋ ਕਿ ਮਈ ਵਿੱਚ ਮਾਰਿਆ ਗਿਆ ਸੀ। ਸਲੀਮ ਦੀ ਸੁਰੱਖਿਆ ਟੀਮ ਨੂੰ ਇਹ ਚਿੱਠੀ ਮੁੰਬਈ ਦੇ ਬਾਂਦਰਾ ਬੈਂਡਸਟੈਂਡ ਪ੍ਰੋਮੈਨੇਡ ਦੇ ਨੇੜੇ ਉਨ੍ਹਾਂ ਦੇ ਘਰ ਦੇ ਬਾਹਰ ਮਿਲੀ, ਜਿੱਥੇ ਉਹ ਆਪਣੀ ਰੋਜ਼ਾਨਾ ਦੀ ਸਵੇਰ ਦੀ ਸੈਰ ਲਈ ਜਾਂਦਾ ਹੈ।

ਸਲਮਾਨ ਖਾਨ ਨੂੰ ਧਮਕੀਆਂ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਗੰਭੀਰਤਾ ਨਾਲ ਜਾਂਚ ਵਿੱਚ ਜੁਟੀ ਹੋਈ ਹੈ। ਸਲਮਾਨ ਨੂੰ ਹੁਣ ਮੁੰਬਈ ਪੁਲਿਸ ਨੇ ਹਥਿਆਰ ਰੱਖਣ ਦਾ ਲਾਇਸੈਂਸ ਜਾਰੀ ਕਰ ਦਿੱਤਾ ਹੈ। ਉਹ ਆਪਣੀ ਸੁਰੱਖਿਆ ਲਈ ਆਪਣੇ ਕੋਲ ਹਥਿਆਰ ਰੱਖ ਸਕਦਾ ਹੈ। ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਕੁਝ ਹਫਤੇ ਪਹਿਲਾਂ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਸੀ।

ਇਹ ਵੀ ਪੜ੍ਹੋ:HBD Sonu Nigam: ਸੁਰੀਲੀ ਆਵਾਜ਼ ਦਾ 'ਸਰਤਾਜ' ਸੋਨੂੰ ਨਿਗਮ, ਗੀਤਾਂ ਨੂੰ ਸੁਣੋ!!!

ABOUT THE AUTHOR

...view details