ਫਰੀਦਕੋਟ: ਹਾਲ ਹੀ ਵਿਚ ਰਿਲੀਜ਼ ਹੋਈ ‘ਮਸਤਾਨੇ’ ਵਰਗੀ ਕਾਮਯਾਬ ਫ਼ਿਲਮ ਤੋਂ ਬਾਅਦ ਪੰਜਾਬੀ ਸਿਨੇਮਾਂ ਵਿੱਚ ਇੱਕ ਹੋਰ ਇਤਿਹਾਸਿਕ ਫ਼ਿਲਮ ‘ਕੋਮਾਗਾਟਾ ਮਾਰੂ’ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਨੂੰ ਮੰਨੇ-ਪ੍ਰਮੰਨੇ ਫ਼ਿਲਮਕਾਰ ਸਿਮਰਜੀਤ ਸਿੰਘ ਨਿਰਦੇਸ਼ਿਤ ਕਰਨਗੇ। ‘ਗਲੈਮਰ ਆਈਜ ਫ਼ਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਬਲਰਾਮ ਸ਼ਰਮਾ ਕਰਨ ਜਾ ਰਹੇ ਹਨ। ਉਨ੍ਹਾਂ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾਂ ਦੇ ਵੀ ਕਈ ਸਿਤਾਰੇ ਲੀਡ ਭੂਮਿਕਾਵਾਂ ਨਿਭਾਉਣਗੇ।
Film Komagata Maru: ਮਸਤਾਨੇ ਤੋਂ ਬਾਅਦ ਇੱਕ ਹੋਰ ਇਤਿਹਾਸਿਕ ਫ਼ਿਲਮ ‘ਕੋਮਾਗਾਟਾ ਮਾਰੂ’ ਦਾ ਜਲਦ ਹੋਵੇਗਾ ਆਗਾਜ਼, ਸਿਮਰਨਜੀਤ ਸਿੰਘ ਕਰਨਗੇ ਨਿਰਦੇਸ਼ਨ
Komagata Maru incident: ਪੰਜਾਬੀ ਸਿਨੇਮਾਂ ਵਿੱਚ ਇੱਕ ਹੋਰ ਇਤਿਹਾਸਿਕ ਫ਼ਿਲਮ ‘ਕੋਮਾਗਾਟਾ ਮਾਰੂ’ ਦਾ ਜਲਦ ਆਗਾਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿਘ ਕਰਨਗੇ, ਜੋ ਪਹਿਲਾ ਵੀ ਕਈ ਵੱਡੀਆ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
Published : Sep 24, 2023, 1:18 PM IST
ਨਿਰਦੇਸ਼ਕ ਸਿਮਰਜੀਤ ਸਿੰਘ ਇਨ੍ਹਾਂ ਫਿਲਮਾਂ ਦਾ ਕਰ ਚੁੱਕੇ ਨੇ ਨਿਰਦੇਸ਼ਨ: ਦੁਨੀਆ-ਭਰ 'ਚ ਇੱਕ ਇਤਿਹਸਿਕ ਘਟਨਾਕ੍ਰਮ ਵਜੋਂ ਜਾਂਣੀਆਂ ਜਾਂਦੀਆਂ ਕੋਮਾਗਾਟਾ ਪਰਸਥਿਤੀਆਂ ਦਾ ਜ਼ਿਕਰ ਅੱਜ ਵੀ ਕਈ ਲੋਕਾਂ ਦੇ ਦਿਲ੍ਹਾਂ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਉਸ ਸਮੇਂ ਦੇ ਹਾਲਾਤਾਂ ਨੂੰ ਦਿਖਾਉਣ ਲਈ ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਕਾਫ਼ੀ ਮਿਹਨਤ ਅਤੇ ਖੋਜ਼ ਕੀਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਿਮਰਨਜੀਤ ਸਿੰਘ ਪੰਜਾਬੀ ਸਿਨੇਮਾਂ ਲਈ ਫਿਲਮ ਬਾਜ਼, ਡੈਡੀ ਕੂਲ-ਮੁੰਡੇ ਫ਼ੂਲ, ਚੱਕ ਜਵਾਨਾਂ, ਅੰਗਰੇਜ਼, ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ 2 ਅਤੇ 3, ਮੁਕਲਾਵਾ, ਮਰ ਗਏ ਓ ਲੋਕੋ ਜਿਹੀਆਂ ਕਈ ਚਰਚਿਤ ਅਤੇ ਕਾਮਯਾਬ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਕਈ ਸਫ਼ਲ ਫਿਲਮਾਂ ਨੂੰ ਨਿਰਦੇਸ਼ਿਤ ਕਰਨ ਤੋਂ ਬਾਅਦ ਇਹ ਹੋਣਹਾਰ ਨਿਰਦੇਸ਼ਕ ਇਸ ਇੰਡਸਟਰੀ ਵਿੱਚ ਆਪਣੀ ਅਲੱਗ ਪਹਿਚਾਣ ਸਥਾਪਿਤ ਕਰਨ 'ਚ ਸਫ਼ਲ ਰਹੇ ਹਨ। ਉਨ੍ਹਾਂ ਵੱਲੋਂ ਆਪਣੀ ਇਸ ਨਵੀਂ ਅਤੇ ਵੱਡੀ ਫ਼ਿਲਮ ਦਾ ਲੇਖ਼ਣ ਵੀ ਖੁਦ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਨਿਰਮਾਣ ਟੀਮ ਅਨੁਸਾਰ, ਇਸ ਫ਼ਿਲਮ ਵਿਚ ਬਾਲੀਵੁੱਡ ਦੇ ਕਈ ਪ੍ਰਮੁੱਖ ਸਟਾਰ ਚਿਹਰਿਆਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਹਿਮ ਪਹਿਲੂਆਂ ਦਾ ਰਸਮੀ ਐਲਾਨ ਜਲਦ ਕੀਤਾ ਜਾਵੇਗਾ।
ਫਿਲਮ ਕੋਮਾਗਾਟਾ ਮਾਰੂ ਦੇ ਪ੍ਰੀ-ਪ੍ਰੋਡੋਕਸ਼ਨ ਦੀਆਂ ਤਿਆਰੀਆਂ ਸ਼ੁਰੂ: ਉਨਾਂ ਨੇ ਦੱਸਿਆ ਕਿ ਪੰਜਾਬ ਦੇ ਪਿਛੋਕੜ੍ਹ ਨਾਲ ਸਬੰਧ ਰੱਖਦੀ ਕੋਮਾਗਾਟਾ ਮਾਰੂ ਘਟਨਾਂ 'ਤੇ ਅਧਾਰਿਤ ਇਹ ਫ਼ਿਲਮ ਪੰਜਾਬੀ ਸਿਨੇਮਾਂ ਦੀ ਸ਼ਾਨ ਨੂੰ ਹੋਰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਇਸਦਾ ਹਰ ਪੱਖ ਚਾਹੇ ਉਹ ਸਿਨੇਮਾਟੋਗ੍ਰਾਫ਼ਰੀ ਹੋਵੇ, ਲੋਕੋਸ਼ਨ ਜਾਂ ਫ਼ਿਰ ਗੀਤ-ਸੰਗੀਤ ਬਹੁਤ ਵਧੀਆਂ ਢੰਗ ਨਾਲ ਤਿਆਰ ਕੀਤੇ ਗਏ ਹਨ, ਤਾਂ ਕਿ ਸਿਰਜਨਾਂ ਪੱਖੋਂ ਵੀ ਪੰਜਾਬੀ ਸਿਨੇਮਾਂ ਲਈ ਇਹ ਫ਼ਿਲਮ ਸਫ਼ਲਤਾ ਹਾਸਲ ਕਰ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵਿਦੇਸ਼ੀ ਅਤੇ ਰਿਅਲਸਿਟਕ ਲੋਕੇਸ਼ਨਾਂ 'ਤੇ ਹੀ ਮੁਕੰਮਲ ਕੀਤੀ ਜਾਵੇਗੀ, ਜਦਕਿ ਕੁਝ ਹਿੱਸਾ ਪੰਜਾਬ ਵਿਖੇ ਵੀ ਫ਼ਿਲਮਾਇਆ ਜਾਵੇਗਾ। ਇਸ ਲਈ ਪ੍ਰੀ-ਪ੍ਰੋਡੋਕਸ਼ਨ ਦੀਆਂ ਤਿਆਰੀਆਂ ਤੇਜ਼ੀ ਨਾਲ ਮੁਕੰਮਲ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।