ਨਵੀਂ ਦਿੱਲੀ:ਅਦਾਕਾਰਾ ਜੈਕਲੀਨ ਫਰਨਾਂਡੀਜ਼(Jacqueline Fernandez case ) ਤੋਂ ਬੁੱਧਵਾਰ ਨੂੰ ਅੱਠ ਘੰਟੇ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਹ ਮਾਮਲਾ ਸੁਕੇਸ਼ ਚੰਦਰਸ਼ੇਖਰ ਦੁਆਰਾ 200 ਕਰੋੜ ਰੁਪਏ ਦੀ ਫਿਰੌਤੀ ਅਤੇ ਧੋਖਾਧੜੀ ਨਾਲ ਸਬੰਧਤ ਹੈ, ਕਰੋੜਪਤੀ ਠੱਗ ਸੁਕੇਸ਼ ਚੰਦਰਸ਼ੇਖਰ ਇਸ ਸਮੇਂ ਜੇਲ੍ਹ ਵਿੱਚ ਹੈ। ਨੋਰਾ ਤੋਂ ਸਤੰਬਰ ਦੇ ਪਹਿਲੇ ਹਫ਼ਤੇ ਈਓਡਬਲਯੂ ਵੱਲੋਂ ਇਸੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ।
ਜੈਕਲੀਨ ਬੁੱਧਵਾਰ ਸਵੇਰੇ 11 ਵਜੇ ਈਓਡਬਲਯੂ ਦਫਤਰ ਪਹੁੰਚੀ ਅਤੇ ਰਾਤ 8 ਵਜੇ ਤੱਕ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਸੂਤਰਾਂ ਮੁਤਾਬਕ ਵੀਰਵਾਰ ਨੂੰ ਨੋਰਾ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਤੈਅ ਕਰੇਗੀ ਕਿ ਜੈਕਲੀਨ ਨੂੰ ਦੁਬਾਰਾ ਕਦੋਂ ਬੁਲਾਇਆ ਜਾਵੇ। ਬੁੱਧਵਾਰ ਨੂੰ ਜੈਕਲੀਨ ਦਾ ਸਾਹਮਣਾ ਇਸ ਮਾਮਲੇ ਦੀ ਇੱਕ ਹੋਰ ਦੋਸ਼ੀ ਪਿੰਕੀ ਇਰਾਨੀ ਨਾਲ ਹੋਇਆ।