ਹੈਦਰਾਬਾਦ: ਸ਼ਾਹਰੁਖ ਖਾਨ ਸਟਾਰਰ 'ਜਵਾਨ' ਬਾਕਸ ਆਫਿਸ 'ਤੇ ਰੁਕਣ ਨਾਂ ਨਹੀਂ ਲੈ ਰਹੀ ਹੈ। ਐਕਸ਼ਨ ਥ੍ਰਿਲਰ ਨੇ 7 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ 'ਤੇ ਤੂਫਾਨ ਲਿਆ ਰੱਖਿਆ ਹੈ। ਐਟਲੀ ਕੁਮਾਰ ਦੁਆਰਾ ਨਿਰਦੇਸ਼ਤ ਫਿਲਮ ਜਦੋਂ ਤੋਂ ਸਿਨੇਮਾਘਰਾਂ ਵਿੱਚ ਪਹੁੰਚੀ ਹੈ, ਉਦੋਂ ਤੋਂ ਭਾਰਤੀ ਬਾਕਸ ਆਫਿਸ ਅਤੇ ਗਲੋਬਲ ਬਾਕਸ ਆਫਿਸ ਦੇ ਕਈ ਰਿਕਾਰਡ ਤੋੜ ਅਤੇ ਬਣਾ ਰਹੀ ਹੈ। ਜਵਾਨ ਨੇ 13 ਦਿਨਾਂ ਦੇ ਅੰਦਰ 500 ਕਰੋੜ ਰੁਪਏ ਦੇ ਕਲੱਬ 'ਚ ਐਂਟਰੀ ਕੀਤੀ ਹੈ ਅਤੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਅਜੇ ਵੀ ਬਰਕਰਾਰ ਹੈ। ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ 14ਵੇਂ ਦਿਨ ਫਿਲਮ ਦੇ ਬਾਕਸ ਆਫਿਸ 'ਤੇ ਮਾਮੂਲੀ ਗਿਰਾਵਟ ਦੇਖੀ ਜਾਣ ਦੀ ਸੰਭਾਵਨਾ ਹੈ।
ਇੰਡਸਟਰੀ ਟਰੈਕਰ ਸੈਕਨਿਲਕ ਦੇ ਅਨੁਸਾਰ 'ਜਵਾਨ' ਬਾਕਸ ਆਫਿਸ ਕਲੈਕਸ਼ਨ 14ਵੇਂ ਦਿਨ 15.3% ਘੱਟਣ ਦੀ ਸੰਭਾਵਨਾ ਹੈ। ਸ਼ੁਰੂਆਤੀ ਅੰਦਾਜ਼ੇ ਤੋਂ ਸੰਕੇਤ ਮਿਲਦਾ ਹੈ ਕਿ 'ਜਵਾਨ' ਭਾਰਤ ਵਿੱਚ 14ਵੇਂ ਦਿਨ 12 ਕਰੋੜ ਰੁਪਏ ਕਮਾਏਗੀ। ਇਸ ਨਾਲ ਅੰਦਾਜ਼ਨ ਕੁੱਲ ਕਮਾਈ 520.06 ਕਰੋੜ ਰੁਪਏ ਹੋ ਜਾਵੇਗੀ।
ਫਿਲਮ ਨੇ ਮੰਗਲਵਾਰ ਨੂੰ ਘਰੇਲੂ ਬਾਕਸ ਆਫਿਸ ਉਤੇ 13 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ, ਜਦੋਂ ਕਿ 12ਵੇਂ ਦਿਨ ਭਾਰਤ ਵਿੱਚ ਸਾਰੀਆਂ ਭਾਸ਼ਾਵਾਂ ਸਮੇਤ 16.25 ਕਰੋੜ ਰੁਪਏ ਦਾ ਕਲੈਕਸ਼ਨ ਹੋਇਆ ਸੀ। ਇਸ ਦੌਰਾਨ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਜਵਾਨ ਨੇ ਵਿਸ਼ਵ ਪੱਧਰ 'ਤੇ ਆਪਣੇ 12 ਦਿਨਾਂ ਦੇ ਥੀਏਟਰਿਕ ਰਨ ਤੋਂ ਬਾਅਦ 883.68 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਕਿੰਗ ਖਾਨ ਨੂੰ ਛੱਡ ਕੇ ਜਵਾਨ ਵਿੱਚ ਕਈ ਅਜਿਹੇ ਕਲਾਕਾਰ ਹਨ, ਜਿਹਨਾਂ ਨੇ ਸਭ ਦਾ ਧਿਆਨ ਖਿੱਚਿਆ। ਉਹ ਹੈ ਤਮਿਲ ਅਦਾਕਾਰਾ ਨਯਨਤਾਰਾ ਅਤੇ ਸੁਪਰ ਸਟਾਰ ਵਿਜੇ ਸੇਤੂਪਤੀ। ਜਦੋਂ ਕਿ ਦੀਪਿਕਾ ਪਾਦੂਕੋਣ ਨੇ ਆਪਣੇ ਛੋਟੇ ਕੈਮਿਓ ਨਾਲ ਸਕ੍ਰੀਨ 'ਤੇ ਤੂਫਾਨ ਲਿਆ ਦਿੱਤਾ।
'ਜਵਾਨ' ਦੀ ਵਪਾਰਕ ਸਫਲਤਾ ਨਾਲ SRK ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਬਾਲੀਵੁੱਡ ਦਾ ਬਾਦਸ਼ਾਹ ਹੈ। ਇਸ ਸਾਲ ਦੇ ਸ਼ੁਰੂ 'ਚ ਪਠਾਨ ਨਾਲ ਆਪਣੇ ਚਾਰ ਸਾਲ ਦੇ ਅੰਤਰ ਨੂੰ ਖਤਮ ਕਰਨ ਵਾਲਾ ਸੁਪਰਸਟਾਰ ਰਾਜਕੁਮਾਰ ਹਿਰਾਨੀ ਦੀ 'ਡੰਕੀ' ਨਾਲ ਸਾਲ ਦਾ ਅੰਤ ਕਰੇਗਾ। ਵਪਾਰ ਵਿੱਚ ਚਰਚਾ ਇਹ ਹੈ ਕਿ ਹਿਰਾਨੀ ਦੇ ਨਿਰਦੇਸ਼ਨ ਵਿੱਚ ਐਸਆਰਕੇ ਹੈਟ੍ਰਿਕ ਬਣਾਉਣ ਦਾ ਟੀਚਾ ਰੱਖ ਰਿਹਾ ਹੈ।