ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ 2023 ਨੂੰ ਆਪਣੀ ਵੱਡੀ ਸਫ਼ਲਤਾ ਦਾ ਸਾਲ ਬਣਾ ਦਿੱਤਾ ਹੈ। ਪਠਾਨ ਦੇ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਵੱਡੇ ਪਰਦੇ 'ਤੇ ਵਾਪਸੀ ਕਰਨ ਵਾਲੇ ਅਦਾਕਾਰ ਨੇ ਬਾਕਸ ਆਫਿਸ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ ਕਿਉਂਕਿ ਸਿਧਾਰਥ ਆਨੰਦ ਦੀ ਨਿਰਦੇਸ਼ਿਤ ਫਿਲਮ ਇੱਕ ਬਲਾਕਬਸਟਰ ਸੀ ਅਤੇ ਹੁਣ ਕਿੰਗ ਖਾਨ ਆਪਣੀ ਸਭ ਤੋਂ ਤਾਜ਼ਾ ਫਿਲਮ 'ਜਵਾਨ' ਲਈ ਲਗਾਤਾਰ ਸੁਰਖ਼ੀਆਂ ਬਣਾ ਰਹੇ ਹਨ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਤੌਰ 'ਤੇ ਥੀਏਟਰਾਂ 'ਤੇ ਦਬਦਬਾ ਬਣਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜਵਾਨ ਨੇ ਆਪਣੇ ਪਹਿਲੇ ਦਿਨ ਭਾਰਤ ਵਿੱਚ 75 ਕਰੋੜ ਰੁਪਏ ਦਾ ਕਲੈਕਸ਼ਨ ਇਕੱਠਾ ਕਰਕੇ ਬਾਕਸ ਆਫਿਸ ਨੂੰ ਅੱਗ ਲਗਾ ਦਿੱਤੀ ਸੀ, ਹੁਣ ਫਿਲਮ ਤੀਜੇ ਹਫ਼ਤੇ ਵਿੱਚ ਵੀ ਸਥਿਰ ਚੱਲ ਰਹੀ ਹੈ। ਜਵਾਨ ਦੀ ਪਹਿਲੇ ਹਫ਼ਤੇ ਦੀ ਕੁੱਲ ਕਮਾਈ 389.88 ਕਰੋੜ ਰੁਪਏ ਰਹੀ ਸੀ, ਇਸ ਤੋਂ ਬਾਅਦ ਫਿਲਮ ਨੇ ਦੂਜੇ ਹਫ਼ਤੇ ਵਿੱਚ 136.1 ਕਰੋੜ ਰੁਪਏ ਦੀ ਕਮਾਈ ਕੀਤੀ।
ਉਦਯੋਗ ਦੇ ਟਰੈਕਰ ਸੈਕਨਿਲਕ ਦੀ ਇੱਕ ਰਿਪੋਰਟ ਦੇ ਅਨੁਸਾਰ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਐਕਸ਼ਨ ਥ੍ਰਿਲਰ 21ਵੇਂ ਦਿਨ ਘਰੇਲੂ ਬਾਕਸ ਆਫਿਸ 'ਤੇ ਸਥਿਰ ਰਹਿਣ ਦੀ ਸੰਭਾਵਨਾ ਹੈ। ਫਿਲਮ 21ਵੇਂ ਦਿਨ 5 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ, ਜਿਸ ਨਾਲ ਇਸਦੀ ਕੁੱਲ ਕਮਾਈ 576.32 ਕਰੋੜ ਰੁਪਏ ਹੋ ਜਾਵੇਗੀ।
ਇਹ ਸਪੱਸ਼ਟ ਹੈ ਕਿ ਜਵਾਨ ਬਾਕਸ ਆਫਿਸ 'ਤੇ ਹੁਣ ਤੱਕ ਦੀ ਸਭ ਤੋਂ ਸਫਲ ਬਾਲੀਵੁੱਡ ਫਿਲਮ ਬਣ ਚੁੱਕੀ ਹੈ ਅਤੇ ਫਿਲਮ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦੇ ਰਾਹ 'ਤੇ ਹੈ। ਅਜਿਹਾ ਕਾਰਨਾਮਾ ਕਰਨ ਵਾਲੀ ਜਵਾਨ ਸਭ ਤੋਂ ਤੇਜ਼ ਫਿਲਮ ਬਣ ਗਈ ਹੈ। ਐਕਸ਼ਨ ਨਾਲ ਭਰਪੂਰ ਫਿਲਮ ਨੇ ਹਾਲ ਹੀ ਵਿੱਚ ਦੁਨੀਆ ਭਰ ਵਿੱਚ 1000 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਕੀਤਾ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਮੇਕਰਸ ਨੇ ਮੁੰਬਈ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਸਾਨਿਆ ਮਲਹੋਤਰਾ, ਸੁਨੀਲ ਗਰੋਵਰ ਅਤੇ ਐਟਲੀ ਕੁਮਾਰ ਸ਼ਾਮਲ ਹੋਏ ਸਨ।
ਐਟਲੀ ਦੁਆਰਾ ਨਿਰਦੇਸ਼ਤ ਜਵਾਨ ਵਿੱਚ ਸ਼ਾਹਰੁਖ ਖਾਨ, ਨਯਨਤਾਰਾ ਅਤੇ ਵਿਜੇ ਸੇਤੂਪਤੀ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਦੀਪਿਕਾ ਪਾਦੂਕੋਣ ਇੱਕ ਕੈਮਿਓ ਵਿੱਚ ਹੈ। ਜਦੋਂ ਤੋਂ ਇਹ ਐਲਾਨ ਕੀਤਾ ਗਿਆ ਸੀ, ਉਦੋਂ ਤੋਂ ਹੀ SRK ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਤੋਂ ਬਹੁਤ ਜ਼ਿਆਦਾ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਹਨ।