ਪੰਜਾਬ

punjab

ETV Bharat / entertainment

Pooja Sandhu: ਅਦਾਕਾਰੀ ਤੋਂ ਬਾਅਦ ਗਾਇਕੀ ਖਿੱਤੇ ’ਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵਧੀ ਪੂਜਾ ਸੰਧੂ, ਨਵਾਂ ਗਾਣਾ ‘ਸ਼ੀਸ਼ਾ’ ਲੈ ਕੇ ਜਲਦ ਹੋਵੇਗੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ - ਪੂਜਾ ਸੰਧੂ ਤਸਵੀਰਾਂ

Pooja Sandhu: ਰਣਜੀਤ ਬਾਵਾ ਵਰਗੇ ਮੰਝੇ ਹੋਏ ਕਲਾਕਾਰ ਨਾਲ ਫਿਲਮ ਕਰਨ ਤੋਂ ਬਾਅਦ ਪੂਜਾ ਸੰਧੂ ਹੁਣ ਗਾਇਕੀ ਵਿੱਚ ਨਵੀਆਂ ਪੈੜ੍ਹਾਂ ਸਿਰਜਣ ਵੱਲ ਵਧ ਰਹੀ ਹੈ। ਜਲਦ ਹੀ ਅਦਾਕਾਰਾ ਦਾ ਨਵਾਂ ਗੀਤ ਰਿਲੀਜ਼ ਹੋਵੇਗਾ।

Pooja Sandhu
Pooja Sandhu

By ETV Bharat Punjabi Team

Published : Sep 7, 2023, 6:41 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਵੈੱਬ-ਸੀਰੀਜ਼ ਦੇ ਖੇਤਰ ਵਿਚ ਅਲਹਦਾ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਅਦਾਕਾਰਾ ਪੂਜਾ ਸੰਧੂ (Pooja Sandhu latest songs), ਜੋ ਬਤੌਰ ਗਾਇਕਾ ਵੀ ਪੜ੍ਹਾਅ ਦਰ ਪੜ੍ਹਾਅ ਸੰਗੀਤਕ ਖੇਤਰ ’ਚ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੀ ਹੈ।


ਪੂਜਾ ਸੰਧੂ

ਪੰਜਾਬ ਦੇ ਜ਼ਿਲ੍ਹਾਂ ਜਲੰਧਰ ਨਾਲ ਸੰਬੰਧ ਰੱਖਦੀ ਇਹ ਹੋਣਹਾਰ ਪੰਜਾਬਣ ਮੁਟਿਆਰ ਆਪਣਾ ਨਵਾਂ ਗਾਣਾ ‘ਸ਼ੀਸ਼ਾ’ (Pooja Sandhu sheesha song) ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਜਲਦ ਹੀ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ। ਮਿਊਜ਼ਿਕਹੋਲਿਕ ਰਿਕਾਰਡਜ਼ ਦੇ ਲੇਬਲ ਅਧੀਨ ਰਿਲੀਜ਼ ਹੋਣ ਜਾ ਰਹੇ ਇਸ ਗਾਣੇ ਦੇ ਬੋਲ ਅਤੇ ਆਵਾਜ਼ ਪੂਜਾ ਸੰਧੂ ਦੇ ਹਨ, ਜਦਕਿ ਇਸ ਨੂੰ ਸੰਗੀਤਬੱਧ ਮੰਨਾ ਮੰਡ ਵੱਲੋਂ ਕੀਤਾ ਗਿਆ ਹੈ।



ਪੂਜਾ ਸੰਧੂ

ਨਿਰਮਾਤਾ ਅੰਮ੍ਰਿਤਪਾਲ ਸਿੰਘ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਇੰਦਰ ਧਾਲੀਵਾਲ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਕੈਮਰਾਮੈਨ ਜੋਤ ਜੋਤਜ਼ ਹਨ। ਉਕਤ ਗਾਣੇ ਦੇ ਅਹਿਮ ਪਹਿਲੂਆਂ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਗਾਇਕਾ ਸੰਧੂ ਨੇ ਦੱਸਿਆ ਕਿ ਸ਼ੀਸ਼ਾ ਹਰ ਇਨਸਾਨ ਲਈ ਸਭ ਤੋਂ ਨਜ਼ਦੀਕੀ ਅਤੇ ਪਿਆਰੇ ਦੋਸਤ ਵਾਂਗ ਹੁੰਦਾ ਹੈ, ਜਿਸ ਨਾਲ ਬੇਜ਼ੁਬਾਨ ਹੋਣ ਦੇ ਬਾਵਜੂਦ ਦਿਲ ਦੀਆਂ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਕੁਝ ਇਸੇ ਤਰ੍ਹਾਂ ਦੇ ਭਾਵਪੂਰਨ ਜਜ਼ਬਾਤਾਂ ਦੀ ਤਰਜ਼ਮਾਨੀ ਕਰੇਗਾ ਮੇਰਾ ਇਹ ਗੀਤ, ਜਿਸ ਵਿਚ ਸ਼ੀਸ਼ੇ ਦੀ ਦੋਸਤੀ ਨੂੰ ਬਹੁਤ ਹੀ ਖ਼ੂਬਸੂਰਤ ਅਤੇ ਦਿਲ ਨੂੰ ਛੂਹ ਜਾਣ ਵਾਲੇ ਅਲਫਾਜ਼ਾਂ ਦੁਆਰਾ ਅਤੇ ਬਹੁਤ ਹੀ ਮਨਮੋਹਕ ਫਿਲਮਾਂਕਣ ਦੇ ਰੂਪ ਵਿਚ ਸਾਹਮਣੇ ਲਿਆਂਦਾ ਜਾਵੇਗਾ।



ਪੂਜਾ ਸੰਧੂ

ਹੁਣ ਤੱਕ ਦੇ ਆਪਣੇ ਕਰੀਅਰ ਵੱਲ ਝਾਤ ਪਵਾਉਂਦਿਆਂ ਇਸ ਬਹੁਪੱਖੀ ਕਲਾਕਾਰਾ (Pooja Sandhu sheesha song) ਨੇ ਦੱਸਿਆ ਕਿ ਕਾਲਜ ਦੇ ਸਮੇਂ ਕਾਫ਼ੀ ਯੂਥ ਫੈਸਟੀਵਲ ਆਦਿ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਜਿੱਥੋਂ ਮਿਲੀ ਸਲਾਹੁਤਾ ਨੇ ਹੀ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਵਿਚ ਕਦਮ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ।


ਪੂਜਾ ਸੰਧੂ

ਉਸ ਨੇ ਦੱਸਿਆ ਕਿ ਅਦਾਕਾਰਾ ਦੇ ਤੌਰ 'ਤੇ ਰਸਮੀ ਸ਼ੁਰੂਆਤ ਇਕ ਪੰਜਾਬੀ ਲਘੂ ਫਿਲਮ ਤੋਂ ਹੋਈ, ਉਸ ਤੋਂ ਬਾਅਦ ਦੂਰਦਰਸ਼ਨ ਦੇ ਸੀਰੀਅਲਜ਼ ਅਤੇ ਐਡ ਫਿਲਮਜ਼ ਕਰਦਿਆਂ ਜੋ ਪਹਿਲਾਂ ਵੱਡਾ ਬ੍ਰੇਕ ਮਿਲਿਆ, ਉਹ ਸੀ ਰਣਜੀਤ ਬਾਵਾ ਸਟਾਰਰ ਪੰਜਾਬੀ ਫਿਲਮ ‘ਤੂਫ਼ਾਨ ਸਿੰਘ’ ਦਾ, ਜਿਸ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ।

ਆਲ ਇੰਡੀਆਂ ਰੇਡਿਓ ਲਈ ਆਰ ਜੇ ਦੇ ਤੌਰ 'ਤੇ ਵੀ ਕਈ ਇੰਟਰਟੇਨਮੈਂਟ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਹੋਸਟਿੰਗ ਕਰ ਚੁੱਕੀ ਇਹ ਬਹੁਆਯਾਮੀ ਅਦਾਕਾਰਾ-ਗਾਇਕਾ ਨੇ ਦੱਸਿਆ ਕਿ ਉਹ ਇਕ ਬੇਹਤਰੀਨ ਪਲੇਅਰ ਵੀ ਰਹੀ ਹੈ, ਜਿਸ ਨੇ ਹਾਈ ਜੰਪ, ਲੌਗ ਜੰਪ, ਬੈਡਮਿੰਟਨ ਆਦਿ ਦੇ ਕਈ ਰਾਸ਼ਟਰੀ ਪੱਧਰੀ ਖੇਡ ਮੁਕਾਬਲਿਆਂ ਵਿਚ ਕਈ ਮਾਣਮੱਤੀਆਂ ਪ੍ਰਾਪਤੀਆਂ ਵੀ ਆਪਣੀ ਝੋਲੀ ਪਾਈਆਂ ਹਨ।

ਉਸ ਨੇ ਅੱਗੇ ਦੱਸਿਆ ਕਿ ਸੰਗੀਤਕ ਖੇਤਰ ਵਿਚ ਮੇਰਾ ਆਗਾਜ਼ ‘ਦਿਲ ਵਿਚ ਤੂੰ’ ਟਰੈਕ ਨਾਲ ਹੋਇਆ, ਜਿਸ ਨੂੰ ਭਰਵੀਂ ਪ੍ਰਸ਼ੰਸਾ ਮਿਲੀ ਤਾਂ ਇਸ ਖੇਤਰ ਵਿਚ ਵੀ ਮੇਰੇ ਲਈ ਕਈ ਨਵੇਂ ਦਰਵਾਜ਼ੇ ਖੁੱਲ ਗਏ ਅਤੇ ਸਫ਼ਲਤਾ ਦਾ ਇਹ ਸਿਲਸਿਲਾ ‘ਨਾਨਕ ਨਾਮ’, ‘ਸੂਟ’ ਆਦਿ ਗਾਣਿਆਂ ਨਾਲ ਬਾਦਸਤੂਰ ਜਾਰੀ ਹੈ। ਅਦਾਕਾਰਾ-ਗਾਇਕਾ ਪੂਜਾ ਅਨੁਸਾਰ ਗਾਇਕੀ ਦੇ ਨਾਲ-ਨਾਲ ਫਿਲਮੀ ਖੇਤਰ ਵਿਚ ਵੀ ਉਹ ਬਰਾਬਰ ਸਰਗਰਮ ਰਹੇਗੀ, ਜਿਸ ਦੇ ਮੱਦੇਨਜ਼ਰ ਹੀ ਆਉਣ ਵਾਲੇ ਦਿਨ੍ਹਾਂ ਵਿਚ ਰਿਲੀਜ਼ ਹੋਣ ਵਾਲੀਆਂ ਕਈ ਫਿਲਮਾਂ ਵਿਚ ਵੀ ਉਹ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਵੇਗੀ।

ABOUT THE AUTHOR

...view details