ਪੰਜਾਬ

punjab

ETV Bharat / entertainment

Salman Khan And Arijit Singh: ਸਲਮਾਨ ਖਾਨ ਅਤੇ ਅਰਿਜੀਤ ਸਿੰਘ ਵਿਚਾਲੇ 9 ਸਾਲਾਂ ਦਾ ਝਗੜਾ ਹੋਇਆ ਖਤਮ, 'ਭਾਈਜਾਨ' ਦੇ ਘਰ 'ਚ ਨਜ਼ਰ ਆਏ ਗਾਇਕ, ਦੇਖੋ ਵੀਡੀਓ - bollywood latest news

Arijit Singh And Salman Khan Together: ਸੁਪਰਸਟਾਰ ਸਲਮਾਨ ਖਾਨ ਨੇ ਅਰਿਜੀਤ ਸਿੰਘ ਨਾਲ ਆਪਣਾ ਝਗੜਾ ਖਤਮ ਕਰ ਦਿੱਤਾ ਹੈ ਕਿਉਂਕਿ ਹਾਲ ਹੀ ਵਿੱਚ ਮੁੰਬਈ ਵਿੱਚ ਅਦਾਕਾਰ ਦੀ ਰਿਹਾਇਸ਼ ਉਤੇ ਗਾਇਕ ਨੂੰ ਦੇਖਿਆ ਗਿਆ।

Arijit Singh
Arijit Singh

By ETV Bharat Punjabi Team

Published : Oct 5, 2023, 4:03 PM IST

ਹੈਦਰਾਬਾਦ: ਸੁਪਰਸਟਾਰ ਸਲਮਾਨ ਖਾਨ ਅਤੇ ਮੈਜੀਕਲ ਵਾਇਸ ਦੇ ਮਾਲਕ ਗਾਇਕ ਅਰਿਜੀਤ ਸਿੰਘ ਵਿਚਾਲੇ 9 ਸਾਲ ਪੁਰਾਣਾ ਝਗੜਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਅਰਿਜੀਤ ਸਿੰਘ ਨੂੰ ਸਲਮਾਨ ਖਾਨ ਦੇ ਘਰ ਦੇਖਿਆ ਗਿਆ ਹੈ। ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਸਾਲ 2014 'ਚ ਸਲਮਾਨ ਅਤੇ ਅਰਿਜੀਤ ਵਿਚਾਲੇ ਹੋਈ ਲੜਾਈ ਖਤਮ ਹੋ ਗਈ ਹੈ।

ਇਸ ਲੜਾਈ ਤੋਂ ਬਾਅਦ ਸਲਮਾਨ ਖਾਨ ਨੇ ਅਰਿਜੀਤ ਸਿੰਘ (arijit singh and salman khan together) ਨੂੰ ਆਪਣੀ ਫਿਲਮ ਲਈ ਇੱਕ ਵੀ ਗੀਤ ਗਾਉਣ ਲਈ ਨਹੀਂ ਦਿੱਤਾ ਅਤੇ ਜੋ ਉਨ੍ਹਾਂ ਨੇ ਗਾਇਆ ਸੀ, ਉਨ੍ਹਾਂ ਨੂੰ ਵੀ ਲੜਾਈ ਤੋਂ ਬਾਅਦ ਉਨ੍ਹਾਂ ਦੀ ਫਿਲਮ ਤੋਂ ਹਟਾ ਦਿੱਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਸਾਲ 2014 'ਚ ਸਲਮਾਨ ਖਾਨ ਅਤੇ ਅਰਿਜੀਤ ਸਿੰਘ (arijit singh and salman khan together) ਵਿਚਾਲੇ ਹੋਈ ਲੜਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਜਿਹਾ ਰੌਲਾ ਪਿਆ ਸੀ ਕਿ ਹੁਣ ਇਸ ਦਾ ਅੰਤ ਹੋ ਗਿਆ ਹੈ। ਪ੍ਰਸ਼ੰਸਕ ਇਸ ਗੱਲ ਦਾ ਅੰਦਾਜ਼ਾ ਉਸ ਵਾਇਰਲ ਵੀਡੀਓ ਤੋਂ ਲਗਾ ਰਹੇ ਹਨ, ਜਿਸ 'ਚ ਅਰਿਜੀਤ ਸਲਮਾਨ ਖਾਨ ਦੇ ਘਰ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸਲਮਾਨ ਖਾਨ (arijit singh and salman khan together) ਦੇ ਇੱਕ ਫੈਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਸ ਫੈਨ ਨੇ ਲਿਖਿਆ, ਅਰਿਜੀਤ ਸਿੰਘ ਨੂੰ ਸਲਮਾਨ ਖਾਨ ਦੇ ਘਰ ਸਪਾਟ ਕੀਤਾ ਗਿਆ ਹੈ, ਕੀ ਹੈ ਮਾਮਲਾ? ਇਸ ਵੀਡੀਓ 'ਤੇ ਇੱਕ ਯੂਜ਼ਰ ਨੇ ਲਿਖਿਆ ਹੈ, 'ਲੱਗਦਾ ਹੈ ਦੋਵੇਂ ਟਾਈਗਰ 3 ਲਈ ਇਕੱਠੇ ਆ ਰਹੇ ਹਨ।'

ਕੀ ਹੈ ਸਲਮਾਨ-ਅਰਿਜੀਤ ਵਿਵਾਦ: ਜ਼ਿਕਰਯੋਗ ਹੈ ਕਿ ਸਾਲ 2014 'ਚ ਸਲਮਾਨ ਖਾਨ ਇਕ ਸ਼ੋਅ ਨੂੰ ਹੋਸਟ ਕਰ ਰਹੇ ਸਨ ਅਤੇ ਇਸ ਸ਼ੋਅ 'ਚ ਗਾਇਕੀ ਲਈ ਅਰਿਜੀਤ ਸਿੰਘ ਨੂੰ ਐਵਾਰਡ ਮਿਲਿਆ ਸੀ, ਇਸ ਲਈ ਜਦੋਂ ਅਰਿਜੀਤ ਸਿੰਘ ਐਵਾਰਡ ਲੈਣ ਲਈ ਸਟੇਜ 'ਤੇ ਆਏ ਤਾਂ ਸਲਮਾਨ ਅਰਿਜੀਤ ਨੂੰ ਕਿਹਾ- 'ਤੂੰ ਹੈ ਵਿਨਰ'। ਸਲਮਾਨ ਦੇ ਸਵਾਲ 'ਤੇ ਅਰਿਜੀਤ ਸਿੰਘ ਨੇ ਕਿਹਾ ਸੀ-'ਆਪ ਲੋਗੋ ਨੇ ਸੁਲਾ ਦੀਆ'। ਬਾਅਦ ਵਿੱਚ ਅਰਿਜੀਤ ਦੇ ਗੀਤਾਂ ਨੂੰ ਸਲਮਾਨ ਦੀਆਂ ਫਿਲਮਾਂ ਬਜਰੰਗੀ ਭਾਈਜਾਨ, ਕਿੱਕ ਅਤੇ ਸੁਲਤਾਨ ਤੋਂ ਹਟਾ ਦਿੱਤਾ ਗਿਆ ਸੀ।

ABOUT THE AUTHOR

...view details